ਕੰਪਨੀ ਨੇ ਪਹਿਲੀ ਥਾਰ ਗ੍ਰਾਹਕ ਨੂੰ ਸੌਂਪੀ ਹੈ। ਜਿਸ ਨੇ ਥਾਰ ਦੀ ਬੋਲੀ 1.11 ਕਰੋੜ ਰੁਪਏ ਲਾਈ ਸੀ। ਦੱਸ ਦੇਈਏ ਕਿ ਮਹਿੰਦਰਾ ਥਾਰ ਦਾ ਪਹਿਲਾ ਮਾਡਲ ਛੇ ਦਿਨਾਂ ਦੀ ਲੰਮੀ ਆਨਲਾਈਨ ਬੋਲੀ ਤੋਂ ਬਾਅਦ ਦਿੱਲੀ ਦੇ ਮਿੰਡਾ ਨੇ ਖਰੀਦਿਆ ਸੀ।
ਦੱਸ ਦੇਈਏ ਕਿ ਕੰਪਨੀ ਨੇ ਕੋਰੋਨਾ ਖਿਲਾਫ ਲੜਾਈ ਵਿਚ ਦੇਸ਼ ਦੀ ਮਦਦ ਕਰਨ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਨੂੰ Give to Get ਨਾਂ ਦਿੱਤਾ ਗਿਆ ਸੀ। ਮਹਿੰਦਰਾ ਥਾਰ ਦੀ ਪਹਿਲੀ ਕਾਰ ਇਸ ਮੁਹਿੰਮ ਦੇ ਜ਼ਰੀਏ ਨਿਲਾਮ ਹੋਈ ਸੀ। ਨਿਲਾਮੀ ਅਧੀਨ ਨਿਊ ਮਹਿੰਦਰਾ ਥਾਰ ਦਾ ਪਹਿਲਾ ਮਾਲਕ ਅਕਾਸ਼ ਮਿੰਡਾ ਹੈ, ਜਿਸ ਨੇ ਨਿਲਾਮੀ ਵਿਚ ਕਾਰ ਹਾਸਲ ਕੀਤੀ।
ਗੱਲ ਕਰੀਏ ਇਸ ਦੇ ਇੰਜ਼ਨ ਦੀ ਮਹਿੰਦਰਾ ਨੇ ਥਾਰ ਦੇ ਨਵੇਂ ਮਾਡਲ ਨੂੰ 2 ਅਕਤੂਬਰ ਨੂੰ ਬਾਜ਼ਾਰ ਵਿੱਚ ਲਾਂਚ ਕੀਤਾ ਸੀ ਅਤੇ ਫਿਰ ਇਸਦੀ ਬੁਕਿੰਗ ਸ਼ੁਰੂ ਹੋ ਗਈ ਸੀ। ਇਸ ਮਹਿੰਦਰਾ ਐਸਯੂਵੀ ਕਾਰ ਦੀ ਕੀਮਤ 9.8 ਲੱਖ ਤੋਂ 13.75 ਲੱਖ (ਐਕਸ ਸ਼ੋਅਰੂਮ ਕੀਮਤ) ਦੇ ਵਿਚਕਾਰ ਰੱਖੀ ਗਈ। ਕੰਪਨੀ ਨੇ ਇਸ ਕਾਰ ਨੂੰ ਦੋ ਮਾਡਲਾਂ ਏਐਕਸ ਅਤੇ ਐਲਐਕਸ 'ਚ ਲਾਂਚ ਕੀਤਾ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੋਵਾਂ ਰੂਪਾਂ 'ਚ ਪੇਸ਼ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI