ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਦੀ ਟਰੈਕਟਰ ਵਿਕਰੀ ਅਕਤੂਬਰ 2020 ਵਿੱਚ 2 ਪ੍ਰਤੀਸ਼ਤ ਵਧੀ ਹੈ। ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਵਿਚ 44,646 ਇਕਾਈਆਂ ਵਿਕੀਆਂ ਸੀ ਤੇ ਇਸ ਵਾਰ 45588 ਵਾਹਨ ਵਿਕੇ। ਨਾਲ ਹੀ, ਕੰਪਨੀ ਦੀ ਬਰਾਮਦ ਵਿਚ 970 ਯੂਨਿਟ ਦਾ ਵਾਧਾ ਹੋਇਆ, ਇੱਕ ਸਾਲ ਪਹਿਲਾਂ ਇਸ ਮਹੀਨੇ ਵਿਚ ਇਹ 787 ਇਕਾਈ ਸੀ।

ਇਸ ਦਾ ਮਚਬਲ ਹੈ ਕਿ ਕੰਪਨੀ ਨੇ 23 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ। ਕੁਲ ਮਿਲਾ ਕੇ ਪਿਛਲੇ ਮਹੀਨੇ ਮਹਿੰਦਰਾ ਦੀ ਟਰੈਕਟਰ ਦੀ ਵਿਕਰੀ 2 ਪ੍ਰਤੀਸ਼ਤ ਵਧ ਕੇ 46,558 ਇਕਾਈ ਹੋਈ ਸੀ, ਜਦੋਂਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 45,433 ਇਕਾਈਆਂ ਦੀ ਵਿਕਰੀ ਹੋਈ ਸੀ।

ਮਹਿੰਦਰਾ ਐਂਡ ਮਹਿੰਦਰਾ ਦੇ ਖੇਤੀਬਾੜੀ ਉਪਕਰਣ ਸੈਕਟਰ ਦੇ ਪ੍ਰਧਾਨ ਹੇਮੰਤ ਸਿੱਕਾ ਨੇ ਕਿਹਾ, “ਅਸੀਂ ਮਹਿੰਦਰਾ ਅਤੇ ਸਵਰਾਜ ਬ੍ਰਾਂਡਾਂ ਦੇ 45,588 ਟਰੈਕਟਰਾਂ ਨੂੰ ਅਕਤੂਬਰ 2020 ਦੇ ਦੌਰਾਨ ਘਰੇਲੂ ਬਾਜ਼ਾਰ ਵਿੱਚ ਵੇਚਿਆ, ਜੋ ਪਿਛਲੇ ਸਾਲ ਨਾਲੋਂ 2 ਪ੍ਰਤੀਸ਼ਤ ਵਾਧ ਹੈ। ਅਸੀਂ ਵਧਦੀ ਹੋਈ ਮੰਗ ਨੂੰ ਜਾਰੀ ਰੱਖਾਂਗੇ ਜੋ ਚੰਗੀ ਸਾਉਣੀ ਦੀ ਫਸਲ ਕਰਕੇ ਹੋ ਸਕਦੀ ਹੈ। ਆਉਣ ਵਾਲੇ ਤਿਉਹਾਰ, ਸਾਉਣੀ ਦੀ ਕਟਾਈ ਲਈ ਮਸ਼ੀਨੀਕਰਨ ਦੀਆਂ ਜ਼ਰੂਰਤਾਂ ਅਤੇ ਹਾੜ੍ਹੀ ਦੀ ਬਿਜਾਈ ਉਦਯੋਗ ਲਈ ਚੰਗੇ ਸੰਕੇਤ ਹਨ।”

ਮਹਿੰਦਰਾ ਨੇ ਸਤੰਬਰ 2020 ਵਿਚ ਟਰੈਕਟਰਾਂ ਦੀ ਵਿਕਰੀ ਵਿਚ 17 ਪ੍ਰਤੀਸ਼ਤ ਵਾਧਾ ਦਰਜ ਕੀਤਾ, ਜਦੋਂ 43,386 ਇਕਾਈਆਂ ਦੀ ਵਿਕਰੀ ਹੋਈ। ਸਤੰਬਰ ਦੀ ਵਿਕਰੀ ਦੇ ਮੁਕਾਬਲੇ ਮਹਿੰਦਰਾ ਟਰੈਕਟਰ ਨੇ ਅਕਤੂਬਰ 2020 ਵਿਚ 5.17 ਪ੍ਰਤੀਸ਼ਤ ਦੀ ਮਹੀਨਾਵਾਰ ਵਾਧਾ ਦਰਜ ਕੀਤਾ। ਹਾਲਾਂਕਿ, ਪਿਛਲੇ ਕੁਝ ਮਹੀਨਿਆਂ ਵਿੱਚ ਗਿਣਤੀ ਵਿੱਚ ਬਹੁਤ ਸੁਧਾਰ ਹੋਇਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI