Mahindra XUV 3XO On EMI: ਜੇਕਰ ਤੁਸੀਂ ਆਪਣੇ ਪਰਿਵਾਰ ਦੇ ਲਈ ਇੱਕ ਫੈਮਿਲੀ ਬਜ਼ਟ ਵਾਲੀ ਕਾਰ ਲੱਭ ਰਹੇ ਹੋ ਤਾਂ ਤੁਸੀਂ ਮਹਿੰਦਰਾ XUV 3XO 5 ਸੀਟਾਂ ਵਾਲੀ ਕਾਰ ਦੀ ਚੋਣ ਕਰ ਸਕਦੇ ਹੋ। ਇਹ ਗੱਡੀ ਮਜ਼ਬੂਤ ਸੁਰੱਖਿਆ ਫੀਚਰਾਂ ਨਾਲ ਲੈਸ ਆਉਂਦੀ ਹੈ। ਭਾਰਤ NCAP ਦੇ ਕਰੈਸ਼ ਟੈਸਟ ਵਿੱਚ ਮਹਿੰਦਰਾ ਦੀ ਇਸ ਕਾਰ ਨੂੰ 5-ਸਟਾਰ ਸੇਫਟੀ ਰੇਟਿੰਗ ਮਿਲ ਚੁੱਕੀ ਹੈ। XUV 3XO ਵਿੱਚ ਇੰਜਣ ਦੇ ਤਿੰਨ ਵਿਕਲਪ ਮਿਲਦੇ ਹਨ—1.2 ਲੀਟਰ ਟਰਬੋ ਪੈਟਰੋਲ, 1.2 ਲੀਟਰ TGDi ਪੈਟਰੋਲ ਅਤੇ 1.5 ਲੀਟਰ ਟਰਬੋ ਡੀਜ਼ਲ ਇੰਜਣ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ ₹7.99 ਲੱਖ ਤੋਂ ਸ਼ੁਰੂ ਹੋ ਕੇ ₹15.56 ਲੱਖ ਤੱਕ ਜਾਂਦੀ ਹੈ।
ਸੁਰੱਖਿਆ ਫੀਚਰਾਂ ਨਾਲ ਲੈਸ
ਮਹਿੰਦਰਾ XUV 3XO ਦੇ ਸਭ ਤੋਂ ਸਸਤੇ ਮਾਡਲ MX1 1.2-ਲੀਟਰ ਪੈਟਰੋਲ ਵੈਰੀਐਂਟ ਦੀ ਔਨ-ਰੋਡ ਕੀਮਤ 9.09 ਲੱਖ ਰੁਪਏ ਹੈ। ਇਸ ਗੱਡੀ ਨੂੰ ਖਰੀਦਣ ਲਈ 7.99 ਲੱਖ ਰੁਪਏ ਦਾ ਲੋਨ ਮਿਲ ਸਕਦਾ ਹੈ। ਇਸ ਲੋਨ 'ਤੇ ਲੱਗਣ ਵਾਲੀ ਬਿਆਜ ਦੇ ਅਨੁਸਾਰ ਹਰ ਮਹੀਨੇ ਇੱਕ ਨਿਰਧਾਰਤ ਰਾਸ਼ੀ ਕਿਸਤ ਦੇ ਰੂਪ ਵਿੱਚ ਬੈਂਕ ਵਿੱਚ ਜਮ੍ਹਾਂ ਕਰਨੀ ਹੋਵੇਗੀ।
ਮਹਿੰਦਰਾ XUV 3XO ਦੇ ਸੱਭ ਤੋਂ ਸਸਤੇ ਵੈਰੀਅੰਟ ਨੂੰ ਖਰੀਦਣ ਲਈ ਜੇਕਰ ਤੁਸੀਂ 4 ਸਾਲ ਲਈ ਲੋਨ ਲੈਂਦੇ ਹੋ ਅਤੇ ਬੈਂਕ ਇਸ 'ਤੇ 9% ਵਿਆਜ ਲਾਉਂਦੀ ਹੈ, ਤਾਂ ਹਰ ਮਹੀਨੇ ਕਰੀਬ ₹20,000 EMI ਦੇਣੀ ਪਵੇਗੀ।
ਜੇਕਰ ਤੁਸੀਂ 5 ਸਾਲ ਲਈ ਲੋਨ ਲੈਂਦੇ ਹੋ, ਤਾਂ 9% ਵਿਆਜ ਨਾਲ ਹਰ ਮਹੀਨੇ ₹16,600 EMI ਬਣੇਗੀ।
6 ਸਾਲ ਲਈ ਲੋਨ ਲੈਣ 'ਤੇ 9% ਵਿਆਜ ਨਾਲ ਹਰ ਮਹੀਨੇ ₹14,400 EMI ਭਰਣੀ ਪਵੇਗੀ।
ਜੇ ਤੁਸੀਂ 7 ਸਾਲ ਲਈ ਲੋਨ ਲੈਂਦੇ ਹੋ, ਤਾਂ ਹਰ ਮਹੀਨੇ ₹12,900 EMI ਬੈਂਕ 'ਚ ਜਮ੍ਹਾਂ ਕਰਵਾਉਣੀ ਪਵੇਗੀ।
ਇਹ ਲੋਨ ਗੱਡੀ ਦੇ MX1 1.2-ਲਿਟਰ ਪੈਟਰੋਲ ਵੈਰੀਅੰਟ ਦੀ 9.09 ਲੱਖ ਰੁਪਏ ਦੀ ਆਨ-ਰੋਡ ਕੀਮਤ 'ਤੇ ਆਧਾਰਿਤ ਹਨ।
ਮਹਿੰਦਰਾ XUV 3XO ਖਰੀਦਣ ਲਈ ਜਿਸ ਵੀ ਬੈਂਕ ਤੋਂ ਲੋਨ ਲਿਆ ਜਾਵੇ, Loan Approval ਕਰਨ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹਨਾ ਜਰੂਰੀ ਹੈ। ਬੈਂਕਾਂ ਦੀਆਂ ਵੱਖ-ਵੱਖ ਪਾਲਿਸੀਆਂ ਦੇ ਅਨੁਸਾਰ ਇਹ ਅੰਕੜੇ ਕੁਝ ਫਰਕ ਦਿਖਾ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Car loan Information:
Calculate Car Loan EMI