Mahindra XUV700 and XUV400 Recall: ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ XUV700 ਅਤੇ XUV400 ਵਾਹਨਾਂ ਦੇ ਇੰਜਣ ਬੇ ਵਾਇਰਿੰਗ ਲੂਮ ਵਿੱਚ ਕੁਝ ਖ਼ਰਾਬੀ ਦਾ ਜ਼ਿਕਰ ਕੀਤਾ ਹੈ। ਜਿਸ ਲਈ ਕੰਪਨੀ ਦੋਵਾਂ ਵਾਹਨਾਂ ਦੇ ਕੁੱਲ 1.1 ਲੱਖ ਯੂਨਿਟਾਂ ਦੀ ਜਾਂਚ ਕਰੇਗੀ ਅਤੇ ਜਿਨ੍ਹਾਂ ਵਾਹਨਾਂ ਵਿੱਚ ਕਮੀ ਪਾਈ ਗਈ ਹੈ, ਉਨ੍ਹਾਂ ਨੂੰ ਠੀਕ ਕਰੇਗੀ। ਜੋ ਕਿ ਮੁਫਤ ਹੋਵੇਗਾ। ਇਸ ਦੇ ਲਈ ਗਾਹਕਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।


ਰੀਕਾਲ ਦੇ ਅਨੁਸਾਰ, 8 ਜੂਨ, 2021 ਤੋਂ 28 ਜੂਨ, 2023 ਦਰਮਿਆਨ ਨਿਰਮਿਤ ਮਹਿੰਦਰਾ XUV700 ਦੇ 1,08,306 ਯੂਨਿਟ ਇਸ ਖਰਾਬੀ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।


ਇਸ ਤੋਂ ਇਲਾਵਾ 16 ਫਰਵਰੀ 2023 ਤੋਂ 5 ਜੂਨ 2023 ਦਰਮਿਆਨ ਨਿਰਮਿਤ ਇਲੈਕਟ੍ਰਿਕ XUV400 ਦੇ 3,560 ਯੂਨਿਟ ਵੀ ਇਸ ਰੀਕਾਲ ਦਾ ਹਿੱਸਾ ਹਨ। ਕੰਪਨੀ ਇਨ੍ਹਾਂ ਵਾਹਨਾਂ ਦੇ ਬ੍ਰੇਕ ਪੋਟੈਂਸ਼ੀਓਮੀਟਰ ਵਿੱਚ ਪਾਏ ਗਏ ਕੁਝ ਨੁਕਸ ਦੀ ਜਾਂਚ ਕਰੇਗੀ ਅਤੇ ਜੇਕਰ ਕੋਈ ਨੁਕਸ ਹੈ ਤਾਂ ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ। ਇਸ ਦੇ ਲਈ ਕੰਪਨੀ ਦੀ ਤਰਫੋਂ ਵਾਹਨਾਂ ਦੇ ਮਾਲਕਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕੀਤਾ ਜਾਵੇਗਾ।


ਮਹਿੰਦਰਾ ਨੇ ਹਾਲ ਹੀ ਵਿੱਚ ਕੇਪ ਟਾਊਨ ਦੱਖਣੀ ਅਫਰੀਕਾ ਵਿੱਚ ਆਪਣੇ ਆਉਣ ਵਾਲੇ ਵਾਹਨਾਂ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਥਾਰ.ਈ, ਮਹਿੰਦਰਾ ਸਕਾਰਪੀਓ ਅਧਾਰਤ ਪਿਕਅੱਪ ਟਰੱਕ ਦੇ ਨਾਲ, ਕੰਪਨੀ ਨੇ ਆਪਣੇ ਟਰੈਕਟਰਾਂ ਦੀ ਨਵੀਂ ਰੇਂਜ ਵੀ ਪੇਸ਼ ਕੀਤੀ। ਇਸ ਤੋਂ ਇਲਾਵਾ ਕੰਪਨੀ ਨੇ ਬਿਲਕੁਲ ਨਵਾਂ ਲੋਗੋ ਵੀ ਦਿਖਾਇਆ। ਜਿਸ ਨੂੰ ਕੰਪਨੀ ਆਪਣੀ ਆਉਣ ਵਾਲੀ ਨਵੀਂ ਪੂਰੀ ਇਲੈਕਟ੍ਰਿਕ SUV (ਇਲੈਕਟ੍ਰਿਕ) 'ਚ ਇਸਤੇਮਾਲ ਕਰੇਗੀ।



XUV700 ਮਹਿੰਦਰਾ ਦੇ ਪੋਰਟਫੋਲੀਓ ਵਿੱਚ ਫਲੈਗਸ਼ਿਪ SUV ਹੈ, ਜਿਸ ਨੂੰ ਕੰਪਨੀ ਐਕਸ-ਸ਼ੋਰੂਮ, 14.01 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਦੀ ਹੈ। ਜੋ ਕਿ ਇਸਦੇ ਟਾਪ ਮਾਡਲ 'ਤੇ 26.18 ਲੱਖ ਰੁਪਏ ਤੱਕ ਜਾਂਦੀ ਹੈ। ਦੂਜੇ ਪਾਸੇ, XUV400 ਮੌਜੂਦਾ ਸਮੇਂ 'ਚ ਇਕਲੌਤੀ ਇਲੈਕਟ੍ਰਿਕ SUV ਹੈ ਜੋ ਕੰਪਨੀ ਭਾਰਤੀ ਬਾਜ਼ਾਰ 'ਚ ਵੇਚਦੀ ਹੈ।



ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



Car loan Information:

Calculate Car Loan EMI