Maruti Swift New Model: ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਇਸ ਮਹੀਨੇ ਨੈਕਸਟ ਜੈਨ ਮਾਰੂਤੀ ਸਵਿਫਟ (Maruti Suzuki Swift 2024) ਲਾਂਚ ਕਰ ਦਿੱਤੀ ਹੈ। ਮਾਰੂਤੀ ਸਵਿਫਟ ਨੇ ਸਾਲ 2005 'ਚ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ ਸੀ। ਉਦੋਂ ਤੋਂ ਇਸ ਕਾਰ ਨੇ ਭਾਰਤੀਆਂ ਦਾ ਦਿਲ ਜਿੱਤ ਲਿਆ ਹੈ।
ਕੰਪਨੀ ਨੇ ਸਵਿਫਟ 2024 ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਵਿਫਟ ਦਾ ਇਹ 4th ਜੈਨ ਮਾਡਲ ਵੀ ਬਾਜ਼ਾਰ 'ਚ ਕਾਫੀ ਧੂਮ ਮਚਾਵੇਗਾ। ਸਵਿਫਟ ਦੇ 4th ਜਨਰੇਸ਼ਨ ਮਾਡਲ ਦੀ ਐਕਸ-ਸ਼ੋਰੂਮ ਕੀਮਤ 6.5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਾਪ ਵੇਰੀਐਂਟ ਦੀ ਕੀਮਤ 9.65 ਲੱਖ ਰੁਪਏ ਹੈ।
ਕੀ ਕੀਤੇ ਗਏ ਹਨ ਬਦਲਾਅ:
ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਨਵੀਂ ਸਵਿਫਟ 'ਚ ਪੁਰਾਣੀ ਲੁੱਕ ਨੂੰ ਲਗਭਗ ਬਰਕਰਾਰ ਰੱਖਿਆ ਗਿਆ ਹੈ। ਪਰ ਨਵੇਂ ਡਿਜ਼ਾਈਨ ਅਤੇ ਛੋਟੇ-ਛੋਟੇ ਬਦਲਾਅ ਨਾਲ ਇਸ ਦੀ ਲੁੱਕ ਪਹਿਲਾਂ ਨਾਲੋਂ ਜ਼ਿਆਦਾ ਨਿਖਾਰੀ ਗਈ ਹੈ। ਫ੍ਰੰਟ 'ਚ ਪ੍ਰੋਜੈਕਟਰ ਸੈੱਟਅਪ ਦੇ ਨਾਲ ਸ਼ਾਰਪ ਲੁੱਕ ਵਾਲੇ ਹੈੱਡਲੈਂਪਸ ਦਿੱਤੇ ਗਏ ਹਨ। ਦੋਨਾਂ ਹੈੱਡਲੈਂਪਸ ਦੇ ਵਿਚਕਾਰ ਡਾਰਕ ਕ੍ਰੋਮ ਫਿਨਿਸ਼ ਦੇ ਨਾਲ ਹਨੀਕੌਂਬ ਪੈਟਰਨ ਵਾਲੀ ਬਲੈਕ ਗ੍ਰਿਲ ਦਿੱਤੀ ਗਈ ਹੈ। ਕੰਪਨੀ ਦਾ ਲੋਗੋ ਗਰਿੱਲ ਦੇ ਉੱਪਰ ਅਤੇ ਬੋਨਟ ਦੇ ਬਿਲਕੁਲ ਹੇਠਾਂ ਦਿੱਤਾ ਗਿਆ ਹੈ।
ਫਰੰਟ ਬੰਪਰ ਨੂੰ ਵੀ ਬਦਲਿਆ ਗਿਆ ਹੈ। 16-ਇੰਚ ਅਲੌਏ ਵ੍ਹੀਲਸ ਨੂੰ ਛੱਡ ਕੇ ਸਾਈਡ ਪ੍ਰੋਫਾਈਲ 'ਚ ਕੋਈ ਬਦਲਾਅ ਨਹੀਂ ਹੈ। ਪਿਛਲੇ ਪਾਸੇ ਦੀਆਂ ਟੇਲਲਾਈਟਾਂ ਹੁਣ ਪਹਿਲਾਂ ਨਾਲੋਂ ਛੋਟੀਆਂ ਅਤੇ ਸਪੋਰਟੀਅਰ ਹਨ। ਨਵੀਂ ਪੀੜ੍ਹੀ ਦੀ ਸਵਿਫਟ ਵਿੱਚ ਬਲੈਕ ਐਂਡ ਵ੍ਹਾਈਟ ਡਿਊਲ-ਟੋਨ ਥੀਮ ਵਾਲਾ ਨਵਾਂ ਡੈਸ਼ਬੋਰਡ ਲੇਆਉਟ ਹੈ। ਇਹ ਫ੍ਰੈਂਕਸ, ਬਲੇਨੋ ਅਤੇ ਬ੍ਰੇਜ਼ਾ ਤੋਂ ਪ੍ਰੇਰਿਤ ਹੈ। ਇਸ 'ਚ 9.0-ਇੰਚ ਦਾ ਫਲੋਟਿੰਗ ਇੰਫੋਟੇਨਮੈਂਟ ਸਿਸਟਮ ਹੈ। ਹੋਰ ਵਿਸ਼ੇਸ਼ਤਾਵਾਂ ਵਿੱਚ ਵਾਇਰਲੈੱਸ ਐਪਲ ਕਾਰਪਲੇ/ਐਂਡਰਾਇਡ ਆਟੋ, ਕਨੈਕਟ ਕਾਰ ਤਕਨਾਲੋਜੀ, ਸਟੀਅਰਿੰਗ-ਮਾਊਂਟਡ ਕੰਟਰੋਲ ਅਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਸ਼ਾਮਲ ਹਨ।
ਸੁਰੱਖਿਆ ਅਤੇ ਰੰਗਾਂ ਦੇ ਵਿਕਲਪ
ਨਵੀਂ ਸਵਿਫਟ ਦੇ ਸਾਰੇ ਵੇਰੀਐਂਟਸ ਸਟੈਂਡਰਡ ਦੇ ਤੌਰ 'ਤੇ ਛੇ ਏਅਰਬੈਗਸ, ESP, ਹਿੱਲ ਹੋਲਡ ਕੰਟਰੋਲ ਅਤੇ ਤਿੰਨ-ਪੁਆਇੰਟ ਸੀਟਬੈਲਟ ਦੇ ਨਾਲ ਆਉਂਦੇ ਹਨ। ਨਵੀਂ ਸਵਿਫਟ ਨੌਂ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੈ - ਸਿਜ਼ਲਿੰਗ ਰੈੱਡ, ਪਰਲ ਆਰਕਟਿਕ ਵ੍ਹਾਈਟ, ਮੈਗਮਾ ਗ੍ਰੇ ਅਤੇ ਸ਼ਾਨਦਾਰ ਸਿਲਵਰ। ਨਵੀਂ ਮਾਰੂਤੀ ਸੁਜ਼ੂਕੀ ਸਵਿਫਟ ਪੰਜ ਵੇਰੀਐਂਟਸ- LXi, VXi, ZXi, ZXi Plus ਅਤੇ ZXI Plus DT ਵਿੱਚ ਉਪਲਬਧ ਹੈ ਨਵੀਂ ਸਵਿਫਟ ਪੁਰਾਣੇ ਮਾਡਲ ਨਾਲੋਂ 15 ਮਿਲੀਮੀਟਰ ਲੰਬੀ ਅਤੇ 30 ਮਿਲੀਮੀਟਰ ਉੱਚੀ ਹੈ ਤੇ ਵ੍ਹੀਲਬੇਸ ਸਿਰਫ 2,450 mm ਹੈ।
ਮਾਰੂਤੀ ਸਵਿਫਟ 2024 ਇੰਜਣ ਅਤੇ ਗਿਅਰਬਾਕਸ ਦੀ ਗੱਲ ਕਰੀਏ ਤਾਂ ਨਵੀਂ ਸਵਿਫਟ 'ਚ ਸਭ ਤੋਂ ਵੱਡਾ ਬਦਲਾਅ ਪਾਵਰਟ੍ਰੇਨ ਦੇ ਫਰੰਟ 'ਤੇ ਹੈ। ਨਵੀਂ ਸਵਿਫਟ ਇੱਕ ਬਿਲਕੁਲ ਨਵੀਂ Z-ਸੀਰੀਜ਼, 1.2-ਲੀਟਰ, ਤਿੰਨ-ਸਿਲੰਡਰ, ਕੁਦਰਤੀ ਤੌਰ 'ਤੇ ਐਸਪੀਰੇਟਿਡ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ। ਇਹ ਮੌਜੂਦਾ K12 ਚਾਰ-ਸਿਲੰਡਰ ਇੰਜਣ ਨੂੰ ਬਦਲ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਸਵਿਫਟ MT ਵੇਰੀਐਂਟ 24.8 kmpl ਅਤੇ AMT 25.75 kmpl ਦੀ ਮਾਈਲੇਜ ਦੇਵੇਗੀ। ਨਵਾਂ ਇੰਜਣ 82 hp ਦੀ ਪਾਵਰ ਅਤੇ 112 nm ਦਾ ਟਾਰਕ ਦਿੰਦਾ ਹੈ।
Car loan Information:
Calculate Car Loan EMI