ਮਾਰੂਤੀ ਸੁਜ਼ੂਕੀ ਨੇ ਆਟੋ ਗਿਅਰ ਸ਼ਿਫਟ ਨਾਲ ਲੈਸ ਆਪਣੇ ਵਾਹਨਾਂ ਦੀ ਕੀਮਤ 'ਚ ਕਟੌਤੀ ਕੀਤੀ ਹੈ। ਕੰਪਨੀ ਨੇ ਇਕ ਅਧਿਕਾਰਤ ਬਿਆਨ ਦਿੰਦੇ ਹੋਏ ਕੀਮਤਾਂ 'ਚ ਕਟੌਤੀ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕਿ ਇਹ Alto K10, S-Presso, Celerio, Wagon-R, Swift, Dzire, Baleno, Fronx ਤੇ Ignis ਵਰਗੇ ਕਈ ਮਾਡਲਾਂ 'ਤੇ ਲਾਗੂ ਹੈ। ਕੀਮਤਾਂ 'ਚ ਕਟੌਤੀ ਸ਼ਨਿਚਰਵਾਰ ਤੋਂ ਲਾਗੂ ਹੋ ਗਈ ਹੈ ਤੇ ਇਸ ਫੈਸਲੇ ਦੇ ਪਿੱਛੇ ਸਹੀ ਕਾਰਨ ਨਹੀਂ ਦੱਸਿਆ ਗਿਆ।


AGS ਵੇਰੀਐਂਟ ਹੋਏ ਸਸਤੇ


ਕੀਮਤ 'ਚ ਕਟੌਤੀ ਸੰਭਵ ਤੌਰ 'ਤੇ AGS ਵੇਰੀਐਂਟ ਨੂੰ ਹੋਰ ਕਿਫਾਇਤੀ ਬਣਾਉਣ ਲਈ ਕੀਤੀ ਗਈ ਸੀ। ਸਾਰੇ ਏਜੀਐਸ ਵਾਹਨਾਂ ਦੀਆਂ ਕੀਮਤਾਂ 'ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਐਕਸਚੇਂਜ ਫਾਈਲਿੰਗ 'ਚ, ਮਾਰੂਤੀ ਸੁਜ਼ੂਕੀ ਨੇ ਕਿਹਾ- ਕੰਪਨੀ ਨੇ ਅੱਜ ਆਪਣੇ ਸਾਰੇ ਮਾਡਲਾਂ 'ਚ AGS (Auto Gare Shift) ਵੇਰੀਐਂਟ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਸਾਰੇ ਮਾਡਲਾਂ (Alto K10, S-Presso, Celerio, Wagon-R, Swift, DZire, Baleno, FrontX ਅਤੇ Ignis) ਵਿੱਚ AGS ਵੇਰੀਐਂਟਸ ਦੀਆਂ ਕੀਮਤਾਂ 'ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕੀਮਤਾਂ ਅੱਜ ਯਾਨੀ 1 ਜੂਨ 2024 ਤੋਂ ਲਾਗੂ ਹੋਣਗੀਆਂ।


ਕਿਵੇਂ ਕੰਮ ਕਰਦਾ ਹੈ ਸਿਸਟਮ?


AGS ਜ਼ਰੂਰੀ ਤੌਰ 'ਤੇ ਇਕ AMT ਜਾਂ ਆਟੋਮੇਟਿਡ ਟ੍ਰਾਂਸਮਿਸ਼ਨ ਟਰਾਂਸਮਿਸ਼ਨ ਹੈ, ਜਿਸ ਵਿਚ ਇੰਟੈਲੀਜੈਂਟ ਸ਼ਿਫਟ ਕੰਟਰੋਲ ਐਕਟੂਏਟਰ ਹੁੰਦਾ ਹੈ। ਇਹ ਟ੍ਰਾਂਸਮਿਸ਼ਨ ਇਲੈਕਟ੍ਰਾਨਿਕ ਕੰਟਰੋਲਰ ਯੂਨਿਟ ਵੱਲੋਂ ਚਲਾਇਆ ਜਾਂਦਾ ਹੈ। ਸਿਸਟਮ ਖ਼ੁਦ ਹੀ ਕਲੱਚ ਨੂੰ ਜੋੜਦਾ ਤੇ ਅਲੱਗ ਕਰਦਾ ਹੈ ਤੇ ਵਾਹਨ ਚਲਾਉਣ ਦੀ ਸਥਿਤੀ ਨੂੰ ਦੇਖਦੇ ਹੋਏ ਗਿਅਰ ਵੀ ਬਦਲਦਾ ਹੈ।


ਨਿਰਮਾਤਾ ਨੇ ਹਾਲ ਹੀ 'ਚ ਭਾਰਤ 'ਚ ਆਪਣੇ 5,000 ਵੇਂ ਸਰਵਿਸ ਟੱਚਪੁਆਇੰਟ ਦੇ ਉਦਘਾਟਨ ਦੇ ਨਾਲ ਇਕ ਨਵਾਂ ਮਾਈਲਸਟੋਨ ਹਾਸਲ ਕੀਤਾ ਹੈ। ਕੰਪਨੀ ਦੇ ਨਵੀਨਤਮ ਸਰਵਿਸ ਸੈਂਟਰ ਦਾ ਉਦਘਾਟਨ ਹਰਿਆਣਾ ਦੇ ਗੁਰੂਗ੍ਰਾਮ 'ਚ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਇਹ ਵਿਸਥਾਰ ਮਾਰੂਤੀ ਸੁਜ਼ੂਕੀ ਦੀ ਆਪਣੇ ਗਾਹਕਾਂ ਨੂੰ ਸਹਿਜ ਕਾਰ ਮਾਲਕੀ ਅਨੁਭਵ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਅਨੁਸਾਰ ਹੈ। ਮਾਰੂਤੀ ਸੁਜ਼ੂਕੀ ਦਾ ਸਰਵਿਸ ਨੈੱਟਵਰਕ ਹੁਣ ਦੇਸ਼ ਦੇ 2,500 ਸ਼ਹਿਰਾਂ 'ਚ ਫੈਲਿਆ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI