Maruti Suzuki to hike prices of cars from January: ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਜਨਵਰੀ 2024 ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਆਪਣੀ BSE ਫਾਈਲਿੰਗ 'ਚ ਕਿਹਾ ਕਿ ਵਧਦੇ ਦਬਾਅ ਕਾਰਨ ਉਸ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਲਗਾਤਾਰ ਵਧਦੀ ਮਹਿੰਗਾਈ ਅਤੇ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਉਹ ਜਨਵਰੀ 2024 ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਕੰਪਨੀ ਲਾਗਤ ਘਟਾਉਣ ਲਈ ਪੂਰੀ ਕੋਸ਼ਿਸ਼ ਕਰਦੀ ਹੈ ਅਤੇ ਕੀਮਤਾਂ ਨਹੀਂ ਵਧਾਉਂਦੀ ਪਰ ਬਾਜ਼ਾਰ 'ਚ ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਅਜਿਹੇ ਕਦਮ ਚੁੱਕਣੇ ਪੈਂਦੇ ਹਨ।
ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ਵਿੱਚ ਐਂਟਰੀ-ਪੱਧਰ ਦੀ ਛੋਟੀ ਕਾਰ ਆਲਟੋ ਤੋਂ ਲੈ ਕੇ ਮਲਟੀ-ਯੂਟਿਲਿਟੀ ਵ੍ਹੀਕਲ ਇਨਵਿਕਟੋ ਤੱਕ ਦੇ ਮਾਡਲ ਵੇਚਦੀ ਹੈ, ਜਿਸ ਦੀਆਂ ਕੀਮਤਾਂ ₹3.54 ਲੱਖ ਤੋਂ ₹28.42 ਲੱਖ (ਐਕਸ-ਸ਼ੋਰੂਮ ਦਿੱਲੀ) ਵਿਚਕਾਰ ਹੁੰਦੀਆਂ ਹਨ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਵਾਧਾ ਕਿੰਨਾ ਹੋਵੇਗਾ।
ਇਸ ਸਾਲ ਵੀ ਹੋਇਆ ਸੀ ਵਾਧਾ
ਮਾਰੂਤੀ ਸੁਜ਼ੂਕੀ ਨੇ ਇਸ ਸਾਲ 1 ਅਪ੍ਰੈਲ ਨੂੰ ਵੀ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਇਸ ਤੋਂ ਪਹਿਲਾਂ ਜਨਵਰੀ 2023 'ਚ ਵੀ ਕੰਪਨੀ ਨੇ ਕਿਹਾ ਸੀ ਕਿ ਉਸ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ ਕਰੀਬ 1.1 ਫੀਸਦੀ ਦਾ ਵਾਧਾ ਕੀਤਾ ਹੈ।
ਲਗਾਤਾਰ ਵਧ ਰਿਹਾ ਹੈ ਕੰਪਨੀ ਦਾ ਕਾਰੋਬਾਰ
ਮਾਰੂਤੀ ਸੁਜ਼ੂਕੀ ਇੰਡੀਆ (MSI) ਨੇ ਅਕਤੂਬਰ ਵਿੱਚ 1,99,217 ਯੂਨਿਟਾਂ ਦੀ ਵਿਕਰੀ ਦਰਜ ਕੀਤੀ ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਹੈ। ਸਾਲ ਦਰ ਸਾਲ 19% ਦਾ ਵਾਧਾ ਹੋਇਆ ਹੈ। ਜਦੋਂ ਕਿ ਅਕਤੂਬਰ 2022 ਵਿੱਚ 1,67,520 ਯੂਨਿਟ ਭੇਜੇ ਗਏ ਸਨ। ਕੰਪਨੀ ਨੇ ਅਕਤੂਬਰ 'ਚ 1,77,266 ਇਕਾਈਆਂ ਵੇਚੀਆਂ, ਜੋ ਹੁਣ ਤੱਕ ਦਾ ਸਭ ਤੋਂ ਵਧੀਆ ਘਰੇਲੂ ਮਾਸਿਕ ਪ੍ਰਦਰਸ਼ਨ ਰਿਹਾ ਹੈ। ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ 1,47,072 ਇਕਾਈਆਂ ਦੀ ਵਿਕਰੀ ਤੋਂ 21 ਫੀਸਦੀ ਜ਼ਿਆਦਾ ਹੈ।
ਐਮਐਸਆਈ ਨੇ ਕਿਹਾ ਕਿ ਅਕਤੂਬਰ 2023 ਵਿੱਚ ਇਸਦਾ ਨਿਰਯਾਤ 21,951 ਯੂਨਿਟ ਰਿਹਾ, ਜਦੋਂ ਕਿ ਪਿਛਲੇ ਸਾਲ ਇਸ ਨੇ ਇਸੇ ਮਹੀਨੇ 20,448 ਯੂਨਿਟਾਂ ਦਾ ਨਿਰਯਾਤ ਕੀਤਾ ਸੀ। MSI ਦੇ ਸ਼ੇਅਰ ਸ਼ੁੱਕਰਵਾਰ ਨੂੰ 0.072% ਡਿੱਗ ਕੇ ₹10,481 'ਤੇ ਆ ਗਏ ਹਨ, ਹਾਲਾਂਕਿ ਗੁਰੂ ਨਾਨਕ ਜਯੰਤੀ ਦੇ ਮੌਕੇ 'ਤੇ ਅੱਜ ਸੋਮਵਾਰ, 27 ਨਵੰਬਰ ਨੂੰ ਬਾਜ਼ਾਰ ਬੰਦ ਹਨ।
Car loan Information:
Calculate Car Loan EMI