ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਆਪਣੇ ਗੁਰੂਗ੍ਰਾਮ ਤੇ ਮਾਨੇਸਰ ਪਲਾਂਟ ‘ਚ 7 ਤੇ 9 ਸਤੰਬਰ ਨੂੰ ਯਾਤਰੀ ਵਾਹਨਾਂ ਦਾ ਉਤਪਾਦਨ ਬੰਦ ਰੱਖੇਗੀ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਵਿਕਰੀ ‘ਚ ਲਗਾਤਾਰ ਗਿਰਾਵਟ ਕਰਕੇ ਮਾਰੂਤੀ ਨੇ 8ਵੇਂ ਮਹੀਨੇ ਪ੍ਰੋਡਕਸ਼ਨ ਘਟਾਉਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਅਗਸਤ ‘ਚ ਉਤਪਾਦਨ 33.99% ਤੇ ਜੁਲਾਈ ‘ਚ 25.15% ਘਟਾਇਆ ਸੀ। ਮਾਰੂਤੀ ਦੇ ਯਾਤਰੀ ਵਾਹਨਾਂ ਦੀ ਵਿਕਰੀ ਅਗਸਤ ‘ਚ 33.67% ਘਟ ਕੇ ਇੱਕ ਲੱਖ 10 ਹਜ਼ਾਰ 214 ਯੂਨਿਟ ਰਹਿ ਗਈ। ਪਿਛਲੇ ਸਾਲ ਅਗਸਤ ‘ਚ ਇੱਕ ਲੱਖ 66 ਹਜ਼ਾਰ 161 ਯਾਤਰੀ ਵਾਹਨ ਵਿਕੇ ਸੀ। ਕੰਪਨੀ ਨੇ ਐਤਵਾਰ ਨੂੰ ਅਗਸਤ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਸੀ। ਅਗਸਤ ‘ਚ ਮਾਰੂਤੀ ਦੀ ਕੁੱਲ ਵਿਕਰੀ 33% ਘਟ ਕੇ ਇੱਕ ਲੱਖ 6 ਹਜ਼ਾਰ 413 ਯੂਨਿਟ ਰਹੀ ਗਈ।

Car loan Information:

Calculate Car Loan EMI