Best Selling 7-Seater Cars in Festive Season: ਭਾਰਤੀ ਬਾਜ਼ਾਰ ਵਿੱਚ ਅਜਿਹੀਆਂ ਕਈ 7-ਸੀਟਰ ਕਾਰਾਂ ਉਪਲਬਧ ਹਨ ਜੋ ਪਰਿਵਾਰ ਲਈ ਇੱਕ ਪਰਫੈਕਟ ਚੁਆਇਸ ਹੈ। ਪਿਛਲੇ ਮਹੀਨੇ ਯਾਨੀ ਤਿਉਹਾਰੀ ਸੀਜ਼ਨ ਦੌਰਾਨ ਇਸ ਸੈਗਮੈਂਟ 'ਚ ਕਈ ਸ਼ਾਨਦਾਰ ਕਾਰਾਂ ਵਿਕੀਆਂ ਹਨ। ਇਸ ਸੀਰੀਜ਼ 'ਚ ਤਿਉਹਾਰੀ ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਫੈਮਿਲੀ ਕਾਰ ਕੋਈ ਹੋਰ ਨਹੀਂ ਸਗੋਂ Maruti Suzuki Ertiga ਹੈ। ਇਸ ਤੋਂ ਇਲਾਵਾ ਟਾਟਾ ਸਫਾਰੀ ਨੇ ਵਿਕਰੀ ਦੇ ਮਾਮਲੇ 'ਚ 10ਵਾਂ ਸਥਾਨ ਹਾਸਲ ਕੀਤਾ ਹੈ।


Maruti Suzuki Ertiga


ਤਿਉਹਾਰੀ ਸੀਜ਼ਨ ਦੌਰਾਨ ਮਾਰੂਤੀ ਸੁਜ਼ੂਕੀ ਅਰਟਿਗਾ ਦੀਆਂ ਕੁੱਲ 18 ਹਜ਼ਾਰ 785 ਯੂਨਿਟਸ ਵਿਕੀਆਂ। ਪਿਛਲੇ ਸਾਲ ਇਸ ਦੌਰਾਨ ਇਹ 14 ਹਜ਼ਾਰ 209 ਯੂਨਿਟ ਸੀ। ਇਸ ਤਰ੍ਹਾਂ ਕੁੱਲ ਵਾਧਾ 32 ਫੀਸਦੀ ਜ਼ਿਆਦਾ ਹੋਇਆ ਹੈ।


Mahindra Scorpio


ਦੂਜੇ ਨੰਬਰ 'ਤੇ ਮਹਿੰਦਰਾ ਸਕਾਰਪੀਓ ਨੇ ਆਪਣਾ ਦਬਦਬਾ ਜਾਰੀ ਰੱਖਿਆ। ਕੰਪਨੀ ਦੀ ਇਸ ਮਸ਼ਹੂਰ SUV ਨੇ ਕੁੱਲ 15 ਹਜ਼ਾਰ 677 ਯੂਨਿਟ ਵੇਚੇ ਜੋ ਪਿਛਲੇ ਸਾਲ ਇਸੇ ਮਹੀਨੇ 13 ਹਜ਼ਾਰ 578 ਯੂਨਿਟ ਸੀ। ਇਹ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹੈ।


Mahindra XUV700


ਇਸ ਦੇ ਨਾਲ ਹੀ ਮਹਿੰਦਰਾ ਨੇ ਤੀਜੇ ਸਥਾਨ 'ਤੇ ਵੀ ਦਬਦਬਾ ਕਾਇਮ ਰੱਖਿਆ। ਅਕਤੂਬਰ 2024 'ਚ ਕੰਪਨੀ ਦੀ 7-ਸੀਟਰ SUV ਮਹਿੰਦਰਾ XUV700 ਦੀਆਂ ਕੁੱਲ 10 ਹਜ਼ਾਰ 435 ਯੂਨਿਟਸ ਵੇਚੀਆਂ ਗਈਆਂ ਸਨ। ਇਹ ਪਿਛਲੇ ਸਾਲ ਵੇਚੀਆਂ ਗਈਆਂ ਇਕਾਈਆਂ ਨਾਲੋਂ 12 ਫੀਸਦੀ ਜ਼ਿਆਦਾ ਹੈ।


Mahindra Bolero


ਚੌਥੇ ਨੰਬਰ 'ਤੇ Mahindra Bolero ਰਹੀ, ਜੋ ਅੱਜ ਵੀ ਪੇਂਡੂ ਲੋਕਾਂ ਦੀ ਪਹਿਲੀ ਪਸੰਦ ਹੈ। ਤਿਉਹਾਰੀ ਸੀਜ਼ਨ ਦੌਰਾਨ ਕੁੱਲ 9 ਹਜ਼ਾਰ 849 ਯੂਨਿਟਾਂ ਦੀ ਵਿਕਰੀ ਹੋਈ। ਇਹ ਸਾਲ 2023 ਦੇ ਮੁਕਾਬਲੇ 2 ਫੀਸਦੀ ਦਾ ਵਾਧਾ ਦਰਸਾਉਂਦਾ ਹੈ।


Toyota Innova


ਇਸ ਤੋਂ ਇਲਾਵਾ Toyota Innova ਪੰਜਵੇਂ ਸਥਾਨ 'ਤੇ ਹੈ, ਜਿਸ ਨੇ ਪਿਛਲੇ ਮਹੀਨੇ ਕੁੱਲ 8 ਹਜ਼ਾਰ 838 ਯੂਨਿਟ ਵੇਚੇ ਹਨ। ਪਿਛਲੇ ਸਾਲ ਇਹ ਗਿਣਤੀ 8,183 ਯੂਨਿਟ ਸੀ। ਇਸ ਤਰ੍ਹਾਂ ਹੁਣ ਵਿਕਰੀ 8 ਫੀਸਦੀ ਜ਼ਿਆਦਾ ਹੈ। Kia Carens ਨੇ 6 ਹਜ਼ਾਰ 384 ਯੂਨਿਟਸ, ਮਾਰੂਤੀ ਸੁਜ਼ੂਕੀ XL6 ਨੇ 3 ਹਜ਼ਾਰ 285 ਯੂਨਿਟਸ, Toyota Fortuner ਨੇ 3 ਹਜ਼ਾਰ 684 ਯੂਨਿਟਸ, Alcazar ਨੇ 2 ਹਜ਼ਾਰ 204 ਯੂਨਿਟਸ ਅਤੇ Tata Safari ਨੇ 2 ਹਜ਼ਾਰ 86 ਯੂਨਿਟ ਵੇਚੇ ਹਨ।



Car loan Information:

Calculate Car Loan EMI