Maruti Suzuki Price Hike: ਮਾਰੂਤੀ ਸੁਜ਼ੂਕੀ ਨੇ ਆਪਣੀਆਂ ਦੋ ਪ੍ਰਸਿੱਧ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕਾਰ ਨਿਰਮਾਤਾ ਕੰਪਨੀ ਨੇ ਗ੍ਰੈਂਡ ਵਿਟਾਰਾ ਸਿਗਮਾ ਅਤੇ ਸਵਿਫਟ ਦੀ ਕੀਮਤ ਵਧਾ ਦਿੱਤੀ ਹੈ। ਮਾਰੂਤੀ ਸੁਜ਼ੂਕੀ ਦੀ ਸਵਿਫਟ (ਹੈਚਬੈਕ) ਦੀ ਕੀਮਤ 'ਚ 25 ਹਜ਼ਾਰ ਰੁਪਏ ਅਤੇ ਫਲੈਗਸ਼ਿਪ SUV ਗ੍ਰੈਂਡ ਵਿਟਾਰਾ ਸਿਗਮਾ ਦੀ ਕੀਮਤ 'ਚ 19 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਾਰੂਤੀ ਸੁਜ਼ੂਕੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਲਾਗਤ ਵਧਣ ਕਾਰਨ ਅਪ੍ਰੈਲ ਮਹੀਨੇ 'ਚ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾਵੇਗਾ।
ਮਾਰੂਤੀ ਸੁਜ਼ੂਕੀ ਨੇ ਗ੍ਰੈਂਡ ਵਿਟਾਰਾ SUV ਦੇ ਐਂਟਰੀ-ਲੇਵਲ ਸਿਗਮਾ ਵੇਰੀਐਂਟ ਦੀ ਕੀਮਤ 'ਚ 19 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ। ਗ੍ਰੈਂਡ ਵਿਟਾਰਾ ਦੇ ਇਸ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 10.76 ਲੱਖ ਰੁਪਏ ਸੀ। ਕਾਰ ਨਿਰਮਾਤਾ ਕੰਪਨੀ ਦੀ ਕੀਮਤ ਵਧਾਉਣ ਤੋਂ ਬਾਅਦ ਨਵੀਂ ਐਕਸ-ਸ਼ੋਰੂਮ ਕੀਮਤ 10.95 ਲੱਖ ਰੁਪਏ ਹੋ ਗਈ ਹੈ। ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ ਦੇ ਹੋਰ ਵੇਰੀਐਂਟ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗ੍ਰੈਂਡ ਵਿਟਾਰਾ ਦੇ ਟਾਪ-ਸਪੈਕ ਅਲਫਾ ਪਲੱਸ ਇੰਟੈਲੀਜੈਂਟ ਹਾਈਬ੍ਰਿਡ ਵੇਰੀਐਂਟ ਦੀ ਸਭ ਤੋਂ ਜ਼ਿਆਦਾ ਕੀਮਤ ਹੈ। ਇਸ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 19.97 ਲੱਖ ਰੁਪਏ ਹੈ।
ਮਾਰੂਤੀ ਸੁਜ਼ੂਕੀ ਸਵਿਫਟ ਦੀ ਕੀਮਤ ਵਧੀ
ਕਾਰ ਨਿਰਮਾਤਾ ਕੰਪਨੀ ਨੇ ਆਪਣੀ ਮਸ਼ਹੂਰ ਹੈਚਬੈਕ ਸਵਿਫਟ ਦੀ ਕੀਮਤ ਵੀ ਵਧਾ ਦਿੱਤੀ ਹੈ। ਮਾਰੂਤੀ ਸੁਜ਼ੂਕੀ ਸਵਿਫਟ ਦੀ ਕੀਮਤ 'ਚ 25 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਾਰੂਤੀ ਸੁਜ਼ੂਕੀ ਸਵਿਫਟ ਦੀ ਐਕਸ-ਸ਼ੋਰੂਮ ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.03 ਲੱਖ ਰੁਪਏ ਤੱਕ ਹੈ। ਸਵਿਫਟ ਵੇਰੀਐਂਟ ਦੀ ਕੀਮਤ 'ਚ ਵਾਧਾ 10 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਕਿਸ ਵੇਰੀਐਂਟ ਦੀ ਕੀਮਤ ਵਧਾਈ ਗਈ ਹੈ। ਮਾਰੂਤੀ ਸੁਜ਼ੂਕੀ ਦਾ ਫੇਸਲਿਫਟ ਵਰਜ਼ਨ ਇਸ ਸਾਲ ਦੇ ਅੰਤ ਤੱਕ ਬਾਜ਼ਾਰ 'ਚ ਆ ਸਕਦਾ ਹੈ। ਮਾਰੂਤੀ ਸੁਜ਼ੂਕੀ ਨੇ ਇਸ ਸਾਲ ਜਨਵਰੀ 'ਚ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਕੰਪਨੀ ਨੇ ਵਧਦੀ ਉਤਪਾਦਨ ਲਾਗਤ ਨੂੰ ਸੰਭਾਲਣ ਲਈ ਕਾਰਾਂ ਦੇ ਰੇਟ ਵਧਾ ਦਿੱਤੇ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Car loan Information:
Calculate Car Loan EMI