ਨਵੀਂ ਦਿੱਲੀ: ਆਟੋਮੋਬਾਈਲ ਉਦਯੋਗ (Automobile Industry) ਇੱਕ ਅਜਿਹਾ ਸੈਕਟਰ ਹੈ ਜੋ ਲੌਕਡਾਊਨ (Lockdown) ਹੋਣ ਕਾਰਨ ਹਫ਼ਤਿਆਂ ਲਈ ਬੰਦ ਰਹਿਣ ਕਾਰਨ ਸਭ ਤੋਂ ਪ੍ਰਭਾਵਿਤ ਹੋਇਆ। ਹੁਣ ਕੰਪਨੀ ਸਥਿਤੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਰਣਨੀਤੀ ਤਿਆਰ ਕਰ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ (Maruti Suzuki) ਨੇ ਇਸ ਦਿਸ਼ਾ ‘ਚ Buy Now, Pay Later  ਦਾ ਆਪਸ਼ਨ ਲਾਂਚ ਕੀਤਾ ਹੈ।


ਲੋਨ ਦੇ 60 ਦਿਨਾਂ ਬਾਅਦ ਈਐਮਆਈ ਦਾ ਭੁਗਤਾਨ:

ਇਸ ਵਿਕਲਪ ਤਹਿਤ, ਗਾਹਕ ਇਸ ਸਮੇਂ ਕਾਰ ਖਰੀਦ ਸਕਦੇ ਹਨ ਤੇ ਬਾਅਦ ਵਿੱਚ EMI ਦਾ ਭੁਗਤਾਨ ਕਰ ਸਕਦੇ ਹਨ। ਇਸ ਦੇ ਲਈ ਕੰਪਨੀ ਨੇ ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਟਿਡ ਦੇ ਸਹਿਯੋਗ ਨਾਲ ਚੋਣਵੇਂ ਮਾਡਲਾਂ ‘ਤੇ ਇਹ ਸਕੀਮ ਸ਼ੁਰੂ ਕੀਤੀ ਹੈ।

ਹਾਲਾਂਕਿ, ਇਹ ਸਕੀਮ ਸਿਰਫ 30 ਜੂਨ ਤੱਕ ਵੰਡੇ ਜਾਣ ਵਾਲੇ ਕਰਜ਼ਿਆਂ 'ਤੇ ਲਾਗੂ ਹੋਵੇਗੀ। ਕੰਪਨੀ ਨੇ ਸ਼ੁੱਕਰਵਾਰ 22 ਮਈ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਵਿਕਲਪ ਕੰਪਨੀ ਦੇ ‘ਏਰੀਨਾ’ ਤੇ ‘ਨੇਕਸ਼ਾ’ ਬ੍ਰਾਂਡਾਂ ਵਿੱਚ ਮੌਜੂਦ ਮਾਡਲਾਂ ‘ਤੇ ਉਪਲੱਬਧ ਹੋਵੇਗਾ।

ਕੰਪਨੀ ਦੀਆਂ ਯੋਜਨਾਵਾਂ ਬਾਰੇ ਦੱਸਦੇ ਹੋਏ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, "ਚੋਲਾਮੰਡਲਮ ਨਾਲ ਇਹ ਭਾਈਵਾਲੀ ਗਾਹਕਾਂ ਨੂੰ ਰਿਫਾਇਟ ਵਿੱਤੀ ਵਿਧੀ ਮੁਹੱਈਆ ਕਰਵਾਏਗੀ।" ਉਸ ਨੇ ਇਹ ਵੀ ਕਿਹਾ ਕਿ ਇਸ ਦਾ ਟੀਚਾ ਉਨ੍ਹਾਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ ਜੋ ਲੌਕਡਾਊਨ ਤੋਂ ਪਹਿਲਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਸੀ, ਪਰ ਮੌਜੂਦਾ ਸਥਿਤੀ ਵਿੱਚ ਕੈਸ਼ ਦੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਅਪਰੈਲ ਵਿੱਚ ਕੋਈ ਕਾਰ ਨਹੀਂ ਵਿਕੀ:

ਮਾਰੂਤੀ ਸਣੇ ਦੇਸ਼ ਦੀਆਂ ਸਾਰੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ 22 ਮਾਰਚ ਤੋਂ ਆਪਣੀ ਪ੍ਰੋਡਕਸ਼ਨ ਯੂਨਿਟ ਬੰਦ ਰੱਖੀ, ਜਿਸ ਕਾਰਨ ਕੰਪਨੀ ਦੇ ਕਿਸੇ ਵੀ ਪਲਾਂਟ ਵਿਚ ਤਕਰੀਬਨ ਡੇਢ ਮਹੀਨਿਆਂ ਤੋਂ ਕੋਈ ਨਿਰਮਾਣ ਕਾਰਜ ਨਹੀਂ ਹੋ ਸਕਿਆ। ਉਧਰ, ਮਾਰੂਤੀ ਸੁਜ਼ੂਕੀ ਨੇ ਅਪਰੈਲ ਮਹੀਨੇ ਵਿਚ ਇੱਕ ਵੀ ਕਾਰ ਨਹੀਂ ਵੇਚੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI