Maruti Suzuki Price Hike: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਕਈ ਮਾਡਲਾਂ ਦੀਆਂ ਕੀਮਤਾਂ ਵਿੱਚ 4.3 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਤਪਾਦਨ ਲਾਗਤ 'ਚ ਵਾਧੇ ਦੇ ਬੋਝ ਨੂੰ ਅੰਸ਼ਕ ਤੌਰ 'ਤੇ ਘੱਟ ਕਰਨ ਲਈ ਉਸ ਨੂੰ ਇਹ ਕਦਮ ਚੁੱਕਣਾ ਪਿਆ। ਕੰਪਨੀ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ 'ਚ 0.1 ਤੋਂ 4.3 ਫੀਸਦੀ ਤੱਕ ਦਾ ਵਾਧਾ ਕੀਤਾ ਹੈ।
ਕਈ ਮਾਡਲਾਂ ਦੀਆਂ ਵਧੀਆਂ ਦਰਾਂ
ਸਟਾਕ ਐਕਸਚੇਂਜ ਨੂੰ ਭੇਜੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਦਿੱਲੀ ਦੇ ਸ਼ੋਅਰੂਮ 'ਚ ਵੱਖ-ਵੱਖ ਮਾਡਲਾਂ ਦੀ ਵਜ਼ਨ ਔਸਤ ਕੀਮਤ 'ਚ 1.7 ਫੀਸਦੀ ਦਾ ਵਾਧਾ ਹੋਇਆ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਮਾਰੂਤੀ ਆਲਟੋ ਤੋਂ ਲੈ ਕੇ ਐੱਸ-ਕਰਾਸ ਤੱਕ ਮਾਡਲ ਵੇਚਦੀ ਹੈ। ਇਨ੍ਹਾਂ ਦੀ ਕੀਮਤ 3.15 ਲੱਖ ਰੁਪਏ ਤੋਂ 12.56 ਲੱਖ ਰੁਪਏ ਤੱਕ ਹੈ। ਪਿਛਲੇ ਸਾਲ ਮਾਰੂਤੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਤਿੰਨ ਵਾਰ ਵਾਧਾ ਕੀਤਾ ਸੀ।
4.9% ਵਧੀਆਂ ਕੀਮਤਾਂ
ਪਿਛਲੇ ਸਾਲ ਜਨਵਰੀ 'ਚ ਮਾਰੂਤੀ ਨੇ ਕੀਮਤਾਂ 'ਚ 1.4 ਫੀਸਦੀ, ਅਪ੍ਰੈਲ 'ਚ 1.6 ਫੀਸਦੀ ਅਤੇ ਸਤੰਬਰ 'ਚ 1.9 ਫੀਸਦੀ ਭਾਵ ਕੁੱਲ ਮਿਲਾ ਕੇ 4.9 ਫੀਸਦੀ ਦਾ ਵਾਧਾ ਕੀਤਾ ਸੀ। ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਪਿਛਲੇ ਇੱਕ ਸਾਲ ਦੌਰਾਨ ਜ਼ਰੂਰੀ ਵਸਤੂਆਂ ਜਿਵੇਂ ਕਿ ਸਟੀਲ, ਐਲੂਮੀਨੀਅਮ, ਪਲਾਸਟਿਕ ਅਤੇ ਕੀਮਤੀ ਧਾਤਾਂ ਦੀਆਂ ਕੀਮਤਾਂ ਵਧਣ ਕਾਰਨ ਉਸ ਨੂੰ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ।
ਸਾਲ ਵਿੱਚ 3 ਵਾਰ ਵਧੀਆਂ ਕੀਮਤਾਂ
ਦੱਸ ਦੇਈਏ ਕਿ ਕੰਪਨੀ ਨੇ ਸਾਲ 2021 ਵਿੱਚ ਵੀ 3 ਵਾਰ ਕੀਮਤਾਂ ਵਿੱਚ ਵਾਧਾ ਕੀਤਾ ਸੀ। ਪਿਛਲੇ ਸਾਲ ਜਨਵਰੀ 'ਚ ਕੰਪਨੀ ਨੇ ਕੀਮਤਾਂ 'ਚ 1.4 ਫੀਸਦੀ ਦਾ ਵਾਧਾ ਕੀਤਾ ਸੀ। ਇਸ ਦੇ ਨਾਲ ਹੀ ਅਪ੍ਰੈਲ 'ਚ ਕੀਮਤਾਂ 'ਚ 1.6 ਫੀਸਦੀ ਅਤੇ ਫਿਰ ਸਤੰਬਰ 'ਚ 1.9 ਫੀਸਦੀ ਦਾ ਵਾਧਾ ਕੀਤਾ ਗਿਆ। ਕੰਪਨੀ ਨੇ ਸਾਲ 2021 'ਚ ਕੁੱਲ ਮਿਲਾ ਕੇ ਕੀਮਤਾਂ 'ਚ 4.9 ਫੀਸਦੀ ਦਾ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ: CBSE Class 10th 12th Result 2022: ਸੀਬੀਐਸਈ ਟਰਮ 1 ਦਾ ਨਤੀਜਾ ਜਲਦ ਕਰ ਸਕਦੀ ਐਲਾਨ, ਵਿਦਿਆਰਥੀ ਇਸ ਤਰ੍ਹਾਂ ਕਰ ਸਕਦੇ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI