ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦਾ ਉਤਪਾਦਨ ਅਗਸਤ ਵਿੱਚ ਅੱਠ ਫੀਸਦੀ ਘੱਟ ਕੇ 1,13,937 ਯੂਨਿਟ ਰਹਿ ਗਿਆ। ਕੰਪਨੀ ਅਨੁਸਾਰ, ਸੈਮੀਕੰਡਕਟਰਸ ਦੀ ਕਮੀ ਕਾਰਨ, ਪਿਛਲੇ ਮਹੀਨੇ ਦੇ ਦੌਰਾਨ ਇਸ ਦਾ ਉਤਪਾਦਨ ਪ੍ਰਭਾਵਿਤ ਹੋਇਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਅਗਸਤ ਵਿੱਚ ਮਾਰੂਤੀ ਨੇ 1,23,769 ਵਾਹਨ ਬਣਾਏ ਸਨ। ਸ਼ੇਅਰ ਬਾਜ਼ਾਰ ਨੂੰ ਭੇਜੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਇਲੈਕਟ੍ਰਾਨਿਕ ਪਾਰਟਸ ਦੀ ਕਮੀ ਕਾਰਨ ਕੰਪਨੀ ਅਗਸਤ 'ਚ ਘੱਟ ਕਾਰਾਂ ਬਣਾ ਸਕਦੀ ਹੈ।


ਇਸ ਲਈ ਉਤਪਾਦਨ ਵਿੱਚ ਕਮੀ
ਸੈਮੀਕੰਡਕਟਰ ਸਿਲੀਕਾਨ ਚਿੱਪ, ਜਿਸ ਦੀ ਵਰਤੋਂ ਵਾਹਨਾਂ, ਕੰਪਿਊਟਰਾਂ ਤੇ ਮੋਬਾਈਲ ਫੋਨਾਂ ਤੋਂ ਇਲਾਵਾ ਵੱਖ-ਵੱਖ ਇਲੈਕਟ੍ਰੌਨਿਕ ਉਤਪਾਦਾਂ ਵਿੱਚ ਕੰਟਰੋਲ ਤੇ ਮੈਮੋਰੀ ਲਈ ਕੀਤੀ ਜਾਂਦੀ ਹੈ। ਹਾਲ ਹੀ ਦੇ ਸਮੇਂ ਵਿੱਚ ਆਟੋਮੈਟਿਕ ਕੰਪਨੀਆਂ ਵਿੱਚ ਸੈਮੀਕੰਡਕਟਰਸ ਦੀ ਵਰਤੋਂ ਨਵੇਂ ਇਲੈਕਟ੍ਰੌਨਿਕ ਵਿਸ਼ੇਸ਼ਤਾਵਾਂ ਜਿਵੇਂ ਬਲੂਟੁੱਥ ਕਨੈਕਟੀਵਿਟੀ ਤੇ ਡਰਾਈਵਰ ਸਹਾਇਤਾ ਦੇ ਕਾਰਨ ਵਧੀ ਹੈ।

ਮਾਰੂਤੀ ਨੇ ਕਿਹਾ ਕਿ ਯਾਤਰੀ ਵਾਹਨਾਂ ਦਾ ਉਤਪਾਦਨ ਅਗਸਤ ਵਿੱਚ ਘਟ ਕੇ 1,11,368 ਯੂਨਿਟ ਰਹਿ ਗਿਆ ਜੋ ਅਗਸਤ 2020 ਵਿੱਚ 1,21,381 ਯੂਨਿਟ ਸੀ। ਆਲਟੋ ਤੇ ਐਸ-ਪ੍ਰੈਸੋ ਵਰਗੀਆਂ ਮਿੰਨੀ ਕਾਰਾਂ ਦਾ ਉਤਪਾਦਨ ਅਗਸਤ ਵਿੱਚ 20,332 ਯੂਨਿਟ ਰਿਹਾ ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 22,208 ਯੂਨਿਟ ਸੀ।

ਇਸੇ ਤਰ੍ਹਾਂ ਵੈਗਨਆਰ, ਸੇਲੇਰੀਓ, ਇਗਨਿਸ, ਸਵਿਫਟ, ਬਲੇਨੋ ਤੇ ਡਿਜ਼ਾਇਰ ਵਰਗੀਆਂ ਸੰਖੇਪ ਕਾਰਾਂ ਦਾ ਉਤਪਾਦਨ ਅਗਸਤ, 2020 ਵਿੱਚ 67,348 ਯੂਨਿਟ ਦੇ ਮੁਕਾਬਲੇ ਘਟ ਕੇ 47,640 ਯੂਨਿਟ ਰਹਿ ਗਿਆ। ਉਪਯੋਗੀ ਵਾਹਨਾਂ ਜਿਪਸੀ, ਅਰਟਿਗਾ, ਵਿਟਾਰਾ ਬ੍ਰੇਜ਼ਾ ਤੇ ਐਕਸਐਲ 6 ਦਾ ਉਤਪਾਦਨ, ਹਾਲਾਂਕਿ, ਵਧ ਕੇ 29,965 ਯੂਨਿਟ ਹੋ ਗਿਆ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 21,737 ਯੂਨਿਟ ਸੀ।।

Ecco ਦਾ ਉਤਪਾਦਨ ਵਧਿਆ
ਇਸੇ ਤਰ੍ਹਾਂ, ਈਕੋ ਵੈਨ ਦਾ ਉਤਪਾਦਨ ਵੀ ਵਧ ਕੇ 10,430 ਯੂਨਿਟ ਹੋ ਗਿਆ ਜੋ ਇੱਕ ਸਾਲ ਪਹਿਲਾਂ 8,898 ਯੂਨਿਟ ਸੀ। ਕੰਪਨੀ ਨੇ ਕਿਹਾ ਕਿ ਇਸ ਦੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦਾ ਉਤਪਾਦਨ 2,569 ਯੂਨਿਟ ਸੀ। ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਇਹ 2,388 ਯੂਨਿਟ ਸੀ। ਜੁਲਾਈ 'ਚ ਮਾਰੂਤੀ ਦਾ ਉਤਪਾਦਨ ਸਾਲ-ਦਰ-ਸਾਲ 58 ਫੀਸਦੀ ਵਧ ਕੇ 1,70,719 ਯੂਨਿਟ ਹੋ ਗਿਆ। 

Car loan Information:

Calculate Car Loan EMI