ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਅੱਜ ਆਪਣੀ ਮਿੰਨੀ ਕ੍ਰੌਸ ਹੈਚਬੈਕ ‘S Presso’ ਨੂੰ ਭਾਰਤੀ ਬਾਜ਼ਾਰ ‘ਚ ਲੌਂਚ ਕਰੇਗੀ। 1.0 ਲੀਟਰ ਪੈਟਰੋਲ ਇੰਜ਼ਨ ਨਾਲ ਲੈਸ ‘S Presso’ ਦਾ ਮੁਕਾਬਲਾ ਰੈਨੋ ਦੀ ਕਵਿਡ ਨਾਲ ਹੋਵੇਗਾ। ਕੰਪਨੀ ਦੀ ਇਹ ਕਾਰ ਬੀਐਸ6 ਨਾਰਮ ਨਾਲ ਲੈਸ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 4 ਲੱਖ ਰੁਪਏ ਤਕ ਹੋਣ ਦੀ ਉਮੀਦ ਹੈ। ਐਂਟ੍ਰੀ ਲੇਵਲ ਸ਼੍ਰੇਣੀ ਦੀ ਇਸ ਕਾਰ ਨਾਲ ਮਾਰੂਤੀ ਨੂੰ ਉਮੀਦ ਹੈ ਕਿ ਕੰਪਨੀ ਆਪਣੀ ਵਿਕਰੀ ਵਧਾਉਣ ‘ਚ ਕਾਮਯਾਬ ਹੋ ਪਾਵੇਗੀ।
ਚਾਰ ਟ੍ਰਿਮ ਲੇਵਲ- ਸਟੈਂਡਰਡ, LXi, VXi ਤੇ Vxi+ ਤੋਂ ਇਲਾਵਾ ਮਾਰੂਤੀ ਆਪਣੀ ਮਿੰਨੀ ਕ੍ਰੌਸ਼ ਹੈਚਬੈਕ ਨੂੰ ਕੁੱਲ 9 ਵੈਰੀਅੰਟ ‘ਚ ਲੌਂਚ ਕਰੇਗੀ। ਇਸ ਕਾਰ ‘ਚ 5-ਸਪੀਡ ਮੈਨੂਅਲ ਤੇ ਏਐਮਟੀ ਗਿਅਰਬਾਕਸ ਵੀ ਮਿਲੇਗਾ। ਇਸ ਕਾਰ ‘ਚ ਨਵੇਂ ਸੇਫਟੀ ਫੀਚਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਸ ਦਈੲ ਕਿ ਮਾਰੂਤੀ ਨੇ ‘S Presso’ ਨੂੰ ਨੌਜਵਾਨਾਂ ਨੂੰ ਧਿਆਨ ‘ਚ ਰੱਖ ਕੇ ਡਿਜ਼ਾਇਨ ਕੀਤਾ ਹੈ। ਖਾਸ ਕਰਕੇ ਉਹ ਜੋ ਪਹਿਲੀ ਵਾਰ ਕਾਰ ਖਰੀਦ ਰਹੇ ਹਨ।

Car loan Information:

Calculate Car Loan EMI