ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ- Maruti Suzuki India) ਨੇ ਸੇਲੇਰੀਓ (Celerio) ਨੂੰ ਛੱਡ ਕੇ ਆਪਣੇ ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਿੱਚ 1.9 ਫੀਸਦੀ ਦਾ ਵਾਧਾ ਕੀਤਾ ਹੈ। ਕੰਪਨੀ ਨੇ ਇਕ ਰੈਗੂਲੇਟਰੀ ਜਾਣਕਾਰੀ 'ਚ ਕਿਹਾ ਕਿ ਇਸ ਨੇ ਵੱਖ-ਵੱਖ ਇਨਪੁਟ ਲਾਗਤ' ਚ ਵਾਧੇ ਕਾਰਨ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਆਓ ਜਾਣੀਏ ਕਿ ਕੰਪਨੀ ਨੇ ਇਸ ਸਾਲ ਕੀਮਤ ਵਿੱਚ ਕਦੋਂ ਅਤੇ ਕਿੰਨਾ ਵਾਧਾ ਕੀਤਾ ਹੈ:



ਇੰਨਾ ਹੋਇਆ ਵਾਧਾ
ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਯਾਤਰੀ ਵਾਹਨਾਂ (ਨਵੀਂ ਦਿੱਲੀ) ਦੀਆਂ ਐਕਸ-ਸ਼ੋਅਰੂਮ ਕੀਮਤਾਂ ਔਸਤਨ 1.9 ਫੀਸਦੀ ਵਧੀਆਂ ਹਨ। ਕੰਪਨੀ ਨੇ ਇਸ ਸਾਲ ਤੀਜੀ ਵਾਰ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰੂਤੀ ਨੇ ਜਨਵਰੀ ਅਤੇ ਅਪ੍ਰੈਲ ਵਿੱਚ ਸਮੁੱਚੇ ਰੂਪ ਵਿੱਚ ਕੀਮਤਾਂ ਵਿੱਚ ਲਗਭਗ 3.5 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ।

'ਹੋਰ ਕੋਈ ਵਿਕਲਪ ਨਹੀਂ'
ਇਸ ਵੇਲੇ ਕੰਪਨੀ ਐਂਟਰੀ-ਲੈਵਲ ਹੈਚਬੈਕ ਆਲਟੋ ਤੋਂ ਲੈ ਕੇ ਐਸ-ਕ੍ਰਾੱਸ ਤੱਕ ਦੇ ਕਈ ਮਾਡਲਾਂ ਦੀ ਵਿਕਰੀ ਕਰ ਰਹੀ ਹੈ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 2.99 ਲੱਖ ਰੁਪਏ ਅਤੇ 12.39 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਵਿੱਚ ਹੈ। ਕਾਰ ਨਿਰਮਾਤਾ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੀਮਤਾਂ ਵਿੱਚ ਵਾਧਾ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਨੂੰ ਸਾਮਾਨ ਦੀਆਂ ਵਧਦੀਆਂ ਕੀਮਤਾਂ ਨਾਲ ਵੀ ਆਪਣਾ ਮੁਨਾਫਾ ਬਚਾਉਣਾ ਹੈ।

'ਸਾਮਾਨ ਦੀ ਵਧੀ ਕੀਮਤ'
ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ (ਸੇਲਜ਼ ਤੇ ਮਾਰਕਿਟਿੰਗ) ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਸੀ ਕਿ ਕੰਪਨੀ ਕੋਲ ਸਾਮਾਨ ਦੀਆਂ ਉੱਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਮਈ-ਜੂਨ ਵਿੱਚ ਸਟੀਲ ਦੀਆਂ ਕੀਮਤਾਂ ਵਧ ਕੇ 65 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ, ਜਦ ਕਿ ਪਿਛਲੇ ਸਾਲ ਦੀ ਇਸੇ ਸਮੇਂ ਦੌਰਾਨ ਇਹ ਕੀਮਤ 38 ਰੁਪਏ ਪ੍ਰਤੀ ਕਿਲੋਗ੍ਰਾਮ ਸਾ। ਇਸ ਦੇ ਨਾਲ ਹੀ, ਤਾਂਬੇ ਦੀਆਂ ਕੀਮਤਾਂ ਵੀ ਇਸ ਸਮੇਂ ਦੌਰਾਨ 5,200 ਡਾਲਰ ਪ੍ਰਤੀ ਟਨ ਤੋਂ ਦੁੱਗਣੀਆਂ ਹੋ ਕੇ 10,000 ਡਾਲਰ ਪ੍ਰਤੀ ਟਨ ਹੋ ਗਈਆਂ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


Car loan Information:

Calculate Car Loan EMI