ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੰਪਨੀ ਨੇ ਆਪਣੇ ਕੁਝ ਮਾਡਲਾਂ ਦੀ ਕੀਮਤ ‘ਚ 5000 ਰੁਪਏ ਦੀ ਕਮੀ ਦਾ ਐਲਾਨ ਕੀਤਾ ਹੈ। ਇਹ ਕੀਮਤਾਂ 25 ਸਤੰਬਰ ਤੋਂ ਲਾਗੂ ਹੋਣਗੀਆਂ।

ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਕਿ ਆਲਟੋ 800, ਆਲਟੋ ਕੇ10, ਸਵਿਫਟ ਡੀਜ਼ਲ, ਸੇਲੇਰੀਓ, ਬਲੇਨੋ ਡੀਜ਼ਲ, ਇਗਨੀਸ, ਡਿਜ਼ਾਇਰ ਡੀਜ਼ਲ, ਟੂਰ ਐਸ ਡੀਜ਼ਲ, ਵਿਟਾਰਾ ਬ੍ਰੇਜ਼ਾ ਤੇ ਐਸ ਕ੍ਰੋਸ ਦੇ ਸਾਰੇ ਵਰਜ਼ਨਸ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ। ਇਹ ਮਾਡਲ 2.93 ਲੱਖ ਰੁਪਏ ਤੋਂ 11.49 ਲੱਖ ਰੁਪਏ ਤਕ ਹਨ।

ਕੰਪਨੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਇਹ ਕਮੀ ਪਹਿਲਾਂ ਤੋਂ ਦਿੱਤੇ ਜਾ ਰਹੇ ਆਫਰਸ ਤੋਂ ਵੱਖ ਹੈ। ਮਾਰੂਤੀ ਸੁਜ਼ੂਕੀ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਸਰਕਾਰ ਨੇ 20 ਸਤੰਬਰ ਨੂੰ ਆਰਥਿਕ ਵਾਧੇ ਤੇ ਨਿਵੇਸ਼ ‘ਚ ਤੇਜ਼ੀ ਲਿਆਉਣ ਦੇ ਇਰਾਦੇ ਨਾਲ ਕੰਪਨੀਆਂ ਲਈ ਕਈ ਐਲਾਨ ਕੀਤੇ ਗਏ ਸੀ।

Car loan Information:

Calculate Car Loan EMI