ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ (Maruti Suzuki) ਤੇ ਜਾਪਾਨੀ ਕਾਰ ਨਿਰਮਾਤਾ ਟੋਏਟਾ (Toyota) ਨੇ 2017 ਵਿੱਚ ਇੱਕ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੇ ਸੀ, ਜਿਸ ਵਿੱਚ ਦੋਵੇਂ ਕਾਰ ਨਿਰਮਾਤਾ ਕੰਪਨੀਆਂ ਇੱਕ-ਦੂਜੇ ਨੂੰ ਪ੍ਰੋਡਕਟਸ, ਪਾਰਟਸ ਤੇ ਤਕਨਾਲੋਜੀ ਦੀ ਪੇਸ਼ਕਸ਼ ਕਰਨਗੀਆਂ।

ਇਸ ਸਾਂਝੇਦਾਰੀ ਦਾ ਪਹਿਲਾ ਪ੍ਰੋਡਕਟ ਆਉਣ ਵਾਲੀ Toyota Glanza ਸੀ, ਜੋ Maruti ਦਾ ਪ੍ਰੀਮੀਅਮ ਹੈਚਬੈਕ Baleno ਹੈ। ਦੂਜਾ ਪ੍ਰੋਡਕਟ ਇਸ ਸਾਂਝੇਦਾਰੀ ਤੋਂ ਆਉਣ ਵਾਲਾ ਹੈ ਵਿਟਾਰਾ ਬ੍ਰੇਜ਼ਾ ਦਾ ਰੀਬੈਜ਼ਡ ਵਰਜ਼ਨ। ਅਜਿਹਾ ਲੱਗਦਾ ਹੈ ਕਿ ਟੋਏਟਾ ਜਲਦੀ ਹੀ ਇਸ ਨੂੰ ਮਾਰਕੀਟ ਵਿੱਚ ਪੇਸ਼ ਕਰੇਗਾ।

ਮਾਰੂਤੀ ਸੁਜ਼ੂਕੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ ਟੋਏਟਾ ਕਿਰਲੋਸਕਰ ਮੋਟਰ ਨੂੰ ਆਪਣੀ ਇਸ ਕੰਪੈਕਟ ਐਸਯੂਵੀ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸਮਝੌਤੇ ਮੁਤਾਬਕ, ਮਾਰੂਤੀ ਸੁਜ਼ੂਕੀ ਟੋਏਟਾ ਨੂੰ ਬਲੈਨੋ ਪ੍ਰੀਮੀਅਮ ਹੈਚਬੈਕ ਤੇ ਬ੍ਰੇਜ਼ਾ ਕੰਪੈਕਟ ਐਸਯੂਵੀ ਦੀ ਸਪਲਾਈ ਕਰਨ ਵਾਲੀ ਸੀ।

ਬਦਲੇ ਵਿੱਚ ਟੋਏਟਾ, ਮਾਰੂਤੀ ਸੁਜ਼ੂਕੀ ਨੂੰ ਇੱਕ Corolla ਸੇਡਾਨ ਦੀ ਪੇਸ਼ ਕਰੇਗੀ। ਇੱਕ ਵਾਰ ਟੋਏਟਾ ਮਾਰੂਤੀ ਤੋਂ ਸਪਲਾਈ ਪ੍ਰਾਪਤ ਕਰਨਾ ਸ਼ੁਰੂ ਕਰ ਦੇਵੇਗਾ, ਉਹ ਲੋੜੀਂਦੀਆਂ ਤਬਦੀਲੀਆਂ ਕਰਨਗੀਆਂ ਤੇ ਜਲਦੀ ਹੀ ਮਾਰਕੀਟ ਵਿੱਚ ਆਪਣਾ ਵਰਜ਼ਨ ਲਾਂਚ ਕਰ ਦੇਣਗੀਆਂ।

ਗੈਲਾਂਜ਼ਾ ਦੇ ਉਲਟ ਇਸ ਵਿੱਚ ਅਸਲ ਵਿੱਚ ਵੱਖ-ਵੱਖ ਬੈਜਿੰਗ ਲਈ ਸਾਰੀਆਂ ਤਬਦੀਲੀਆਂ ਨੂੰ ਬਚਾਉਣ ਲਈ ਲਗਪਗ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ, ਟੋਏਟਾ ਦੇ ਵਿਟਾਰਾ ਬ੍ਰੇਜ਼ਾ ਵਰਜ਼ਨ ‘ਚ ਕੁਝ ਵੱਖਰਾ ਦਿਖਾਈ ਦੇਣ ਦੀ ਸੰਭਾਵਨਾ ਹੈ। ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਟੋਏਟਾ ਦਾ ਰਿਬੈਜ਼ਡ ਬ੍ਰੈਜ਼ਾ ਵਰਜ਼ਨ ਨੂੰ ਅਰਬਨ ਕਰਾਸ ਵਜੋਂ ਜਾਣਿਆ ਜਾ ਸਕਦਾ ਹੈ।

ਡਿਜ਼ਾਇਨ ਦੇ ਲਿਹਾਜ਼ ਨਾਲ, ਟੋਏਟਾ ਅਰਬਨ ਕਰਾਸ ਤੋਂ ਵੀ ਨਿਯਮਤ ਮਾਰੂਤੀ ਬਰੈਜ਼ਾ ਤੋਂ ਥੋੜ੍ਹਾ ਵੱਖਰਾ ਦਿਖਾਈ ਦੇਵੇਗਾ। ਟੋਏਟਾ ਨੂੰ ਫਰੰਟ ਗਰਿਲ ‘ਚ ਬਦਲਾਅ ਕਰਨ ਦੀ ਉਮੀਦ ਹੈ, ਸਾਹਮਣੇ ਤੇ ਪਿਛਲੇ ਦੋਵੇਂ ਪਾਸੇ ਬੰਪਰ ਹੈ ਜੋ ਇਸ ਨੂੰ ਕੁਝ ਵੱਖਰੀ ਲੁੱਕ ਦਿੰਦੀ ਹੈ। ਉਪਕਰਣਾਂ ਤੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਹ ਅਰਬਨ ਕਰਾਸ ਬ੍ਰੈਜ਼ਾ ਤੋਂ ਪ੍ਰਾਪਤ ਹੋਣ ਦੀ ਉਮੀਦ ਹੈ।

ਮਾਰੂਤੀ ਸੁਜ਼ੂਕੀ ਨੇ ਹਾਲ ਹੀ ਵਿੱਚ ਮਾਰਕੀਟ ਵਿੱਚ ਬੀਐਸ 6 ਪੈਟਰੋਲ ਵਰਜ਼ਨ ਬ੍ਰੇਜ਼ਾ ਲਾਂਚ ਕੀਤਾ ਹੈ ਤੇ ਟੋਏਟਾ ਇਸ ਵਿੱਚ ਉਹੀ ਇੰਜਨ ਜਾਰੀ ਰੱਖੇਗਾ। ਇਹ 1.5-ਲੀਟਰ ਨੈਚੁਰਲੀ ਐਸੀਪੀਰੇਚਰਡ ਪੈਟਰੋਲ ਇੰਜਨ ਦੇ ਨਾਲ 5-ਸਪੀਡ ਮੈਨੂਅਲ ਹੈ ਜਾਂ 4-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਸ਼ਾਮਲ ਕਰੇਗੀ।

ਬ੍ਰੈਜ਼ਾ ਦੀ ਤਰ੍ਹਾਂ ਇਸ ਨੂੰ ਆਟੋਮੈਟਿਕ ਵਰਜ਼ਨ ਵਿਚ ਇੱਕ ਸਮਾਰਟ ਹਾਈਬ੍ਰਿਡ ਸਿਸਟਮ ਵੀ ਦਿੱਤਾ ਜਾ ਸਕਦਾ ਹੈ, ਜੋ ਮੈਨੂਅਲ ਵਰਜ਼ਨ ਨਾਲੋਂ ਜ਼ਿਆਦਾ ਮਾਈਲੇਜ ਦਿੰਦਾ ਹੈ। ਕੰਪਨੀ ਇਸ ਸਬ-4 ਮੀਟਰ ਕੰਸੈਪਟ ਐਸਯੂਵੀ ਨੂੰ 2020 ਵਿਚ ਹੀ ਨਵੀਂ ਲਾਂਚ ਵਜੋਂ ਭਾਰਤੀ ਬਾਜ਼ਾਰ ਵਿੱਚ ਪੇਸ਼ ਕਰੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI