ਜੇਕਰ ਤੁਸੀਂ ਵੀ ਫੈਸਟੀਵਲ ਸੀਜ਼ਨ ਦੇ ਵਿੱਚ ਨਵੀਂ ਕਾਰ ਘਰ ਲਿਆਉਣ ਬਾਰੇ ਸੋਚ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਸੁਨਹਿਰੀ ਹੋਏਗਾ। ਜੀ ਹਾਂ ਕੇਂਦਰ ਸਰਕਾਰ ਨੇ 3 ਸਤੰਬਰ 2025 ਦੀ ਰਾਤ ਨੂੰ ਨਵੇਂ ਜੀਐਸਟੀ ਸਲੈਬ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਕਾਰਾਂ ‘ਤੇ ਲੱਗਣ ਵਾਲਾ ਟੈਕਸ 28% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ। ਜੀਐਸਟੀ ਦਾ ਨਵਾਂ ਨਿਯਮ 22 ਸਤੰਬਰ ਤੋਂ ਲਾਗੂ ਹੋਵੇਗਾ। ਇਸ ਦਾ ਸਿੱਧਾ ਅਸਰ ਆਮ ਗ੍ਰਾਹਕਾਂ ਦੀ ਜੇਬ ‘ਤੇ ਪਵੇਗਾ, ਕਿਉਂਕਿ ਹੁਣ ਕਾਰਾਂ ਪਹਿਲਾਂ ਨਾਲੋਂ ਸਸਤੀਆਂ ਹੋ ਜਾਣਗੀਆਂ। ਅਜਿਹੇ ਵਿੱਚ ਜੇਕਰ ਤੁਸੀਂ ਮਾਰੂਤੀ ਵੈਗਨਆਰ ਜਾਂ ਟਾਟਾ ਟਿਆਗੋ ਵਿੱਚੋਂ ਕੋਈ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੀਐਸਟੀ ਕਟੌਤੀ ਤੋਂ ਬਾਅਦ ਇਹ ਦੋਵੇਂ ਕਾਰਾਂ ਕਿੰਨੀ ਸਸਤੀਆਂ ਮਿਲਣਗੀਆਂ।
ਮਾਰੁਤੀ ਵੈਗਨਆਰ vs ਟਾਟਾ ਟਿਆਗੋ
ਮਾਰੂਤੀ ਸੁਜ਼ੁਕੀ ਨੇ ਜੀਐਸਟੀ ਰਿਫਾਰਮ 2.0 ਲਾਗੂ ਹੋਣ ਤੋਂ ਬਾਅਦ ਆਪਣੀ ਸਭ ਤੋਂ ਪਾਪੁਲਰ ਫੈਮਿਲੀ ਕਾਰ ਵੈਗਨਆਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਵੈਗਨਆਰ ਖਰੀਦਣ ਵਾਲੇ ਗ੍ਰਾਹਕਾਂ ਨੂੰ 64,000 ਰੁਪਏ ਤੱਕ ਦੀ ਬਚਤ ਹੋਵੇਗੀ। ਇਹ ਛੋਟ ਹਰ ਵੈਰੀਅੰਟ ਤੇ ਵੱਖ-ਵੱਖ ਹੈ। ਦੂਜੇ ਪਾਸੇ, ਹਾਲ ਹੀ ਵਿੱਚ ਟਾਟਾ ਮੋਟਰਜ਼ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਪੁਲਰ ਸਮਾਲ ਕਾਰ ਟਿਆਗੋ ਹੁਣ ਪਹਿਲਾਂ ਨਾਲੋਂ 75,000 ਰੁਪਏ ਤੱਕ ਸਸਤੀ ਹੋ ਗਈ ਹੈ। ਇਸ ਤਰ੍ਹਾਂ ਇਹ ਕਾਰ ਹੁਣ ਹੋਰ ਵੀ ਵਧੇਰੇ ਕਿਫਾਇਤੀ ਵਿਕਲਪ ਬਣ ਗਈ ਹੈ।
ਮਾਰੂਤੀ ਵੈਗਨਆਰ ਦਾ ਇੰਜਣ
ਮਾਰੂਤੀ ਸੁਜ਼ੁਕੀ ਵੈਗਨਆਰ ਦੋ ਇੰਜਣ ਵਿਕਲਪਾਂ ਨਾਲ ਆਉਂਦੀ ਹੈ। ਪਹਿਲਾ 1.0-ਲੀਟਰ ਪੈਟਰੋਲ ਇੰਜਣ ਹੈ, ਜੋ 67bhp ਦੀ ਪਾਵਰ ਅਤੇ 89Nm ਦਾ ਟੌਰਕ ਦਿੰਦਾ ਹੈ। ਦੂਜਾ 1.2-ਲੀਟਰ ਪੈਟਰੋਲ ਇੰਜਣ ਹੈ, ਜੋ 90bhp ਦੀ ਪਾਵਰ ਅਤੇ 113Nm ਦਾ ਟੌਰਕ ਜਨਰੇਟ ਕਰਦਾ ਹੈ। ਇਸ ਦੇ ਨਾਲ-ਨਾਲ, ਵੈਗਨਆਰ ਦਾ CNG ਵੈਰੀਅੰਟ ਵੀ ਉਪਲਬਧ ਹੈ, ਜੋ ਸ਼ਾਨਦਾਰ 34 Km/kg ਤੱਕ ਮਾਈਲਜ ਦੇਣ ਦਾ ਦਾਅਵਾ ਕਰਦਾ ਹੈ।
ਟਾਟਾ ਟਿਆਗੋ ਦੀ ਪਾਵਰ
ਟਾਟਾ ਟਿਆਗੋ CNG ਵੈਰੀਅੰਟ ਵਿੱਚ ਵੀ ਮਾਰਕੀਟ ਵਿੱਚ ਉਪਲਬਧ ਹੈ। ਟਿਆਗੋ CNG ਵਿੱਚ ਲੱਗੇ ਇੰਜਣ ਤੋਂ 6,000 rpm ‘ਤੇ 75.5 PS ਦੀ ਪਾਵਰ ਮਿਲਦੀ ਹੈ ਅਤੇ 3,500 rpm ‘ਤੇ 96.5 Nm ਦਾ ਟੌਰਕ ਮਿਲਦਾ ਹੈ। ਇਹ ਕਾਰ 242 ਲੀਟਰ ਦੇ ਬੂਟ-ਸਪੇਸ ਨਾਲ ਆਉਂਦੀ ਹੈ। ਟਾਟਾ ਟਿਆਗੋ ਵਿੱਚ 170 mm ਦੀ ਗ੍ਰਾਊਂਡ ਕਲੀਅਰੰਸ ਹੈ। ਇਸ ਕਾਰ ਦੇ ਫਰੰਟ ਵਿੱਚ ਡਿਸਕ ਬ੍ਰੇਕ ਅਤੇ ਰੀਅਰ ਵਿੱਚ ਡਰਮ ਬ੍ਰੇਕ ਲੱਗੇ ਹਨ।
Car loan Information:
Calculate Car Loan EMI