MG Comet EV Blackstorm Edition Price: ਦੇਸ਼ ਦੀ ਸਭ ਤੋਂ ਸਸਤੀ 4-ਸੀਟਰ ਇਲੈਕਟ੍ਰਿਕ ਕਾਰ MG Comet ਦਾ Blackstorm Edition ਮਾਰਕੀਟ ਵਿੱਚ ਆ ਗਿਆ ਹੈ। ਇਸ ਨਵੇਂ ਵੈਰੀਐਂਟ ਦੀ ਐਕਸ-ਸ਼ੋਰੂਮ ਕੀਮਤ ₹7.80 ਲੱਖ ਹੈ।

Battery Rental ਸਹੂਲਤ

ਇਸ EV ਵਿੱਚ ₹2.50 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ Battery Rental (BaaS) ਦੀ ਸਹੂਲਤ ਦਿੱਤੀ ਜਾ ਰਹੀ ਹੈ।

ਡਿਜ਼ਾਈਨ ਅਤੇ ਫੀਚਰਸ

ਇਹ ਨਵਾਂ ਐਡੀਸ਼ਨ ਸ਼ਹਿਰੀ ਇਲੈਕਟ੍ਰਿਕ ਕਾਰਾਂ ਦੇ ਟੌਪ-ਐਕਸਕਲੂਸਿਵ ਵੈਰੀਐਂਟ 'ਤੇ ਅਧਾਰਤ ਹੈ। ਕਾਰ ਦੇ ਇੰਟੀਰੀਅਰ ਤੇ ਐਕਸਟੀਰੀਅਰ ਨੂੰ ਬਲੈਕ ਥੀਮ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਰੇਡ ਐਸੈਂਟਸ (ਲਾਈਨਾਂ) ਦਿੱਤੀਆਂ ਗਈਆਂ ਹਨ।

ਬੁਕਿੰਗ Amount

MG Comet EV ਦੀ ਬੁਕਿੰਗ ਰਕਮ 11 ਹਜ਼ਾਰ ਰੁਪਏ ਰੱਖੀ ਗਈ ਹੈ। MG Motors ਨੇ BaaS ਸਰਵਿਸ ਤੋਂ ਬਿਨਾਂ Comet EV Blackstorm Edition ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਇਸ ਗੱਡੀ ਦੇ ਰੇਗੁਲਰ Comet Exclusive Variant ਦੀ ਕੀਮਤ BaaS ਸਰਵਿਸ ਦੇ ਨਾਲ 7.50 ਲੱਖ ਰੁਪਏ ਹੈ।ਇਸ ਵੈਰੀਅੰਟ ਲਈ ਵੀ ₹2.50 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਬੈਟਰੀ ਕਿਰਾਏ 'ਤੇ ਉਪਲਬਧ ਕਰਵਾਈ ਜਾਂਦੀ ਹੈ।

ਜਾਣੋ ਕੀਮਤ 

BaaS ਸਰਵਿਸ ਤੋਂ ਬਿਨਾਂ Blackstorm Edition ਦੀ ਕੀਮਤ ਬਾਰੇ MG Motors ਵੱਲੋਂ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਰੈਗੁਲਰ Comet Exclusive Variant ਦੀ ਕੀਮਤ ₹7.50 ਲੱਖ ਹੈ।

Battery, Range ਤੇ ਖਾਸ ਫੀਚਰਸ ਬਾਰੇ ਜਾਣੋ

MG Comet EV Blackstorm Edition ਮਕੈਨਿਕਲੀ ਸਟੈਂਡਰਡ ਮਾਡਲ ਵਰਗਾ ਹੀ ਹੈ।

Battery ਤੇ RangeBattery Pack: 17.3 kWhMotor Power: 42 hpਟੌਰਕ: 110 NmRange (MIDC): 230 ਕਿਲੋਮੀਟਰਇਹ MG ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਜਿਸ ਦਾ Blackstorm Edition ਪੇਸ਼ ਕੀਤਾ ਗਿਆ। MG Motors ਦੇ ICE ਪਾਵਰਡ ਮਾਡਲਸ ਦਾ Blackstorm ਵਰਜਨ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ।

ਫੀਚਰਸComet EV Blackstorm Edition ਵਿੱਚ 10.25 ਇੰਚ ਦੀ ਦੋਹਰੀ ਸਕਰੀਨ ਦਿੱਤੀ ਗਈ ਹੈ, ਜਿਸ ਵਿੱਚੋਂ ਇੱਕ ਇੰਸਟਰੂਮੈਂਟ ਕਲਸਟਰ ਅਤੇ ਦੂਜੀ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ ਲਈ ਹੈ। ਇਸ ਗੱਡੀ ਵਿੱਚ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੇ ਫੀਚਰ ਵੀ ਦਿੱਤੇ ਗਏ ਹਨ। ਕਨੈਕਟਡ ਕਾਰ ਫੀਚਰਸ ਦੇ ਨਾਲ-ਨਾਲ ਰੀਅਰ ਪਾਰਕਿੰਗ ਕੈਮਰਾ ਅਤੇ ਸੁਰੱਖਿਆ ਲਈ ਡੁਅਲ ਏਅਰਬੈਗਸ ਵੀ ਉਪਲਬਧ ਹਨ।

ਕੀਮਤ ਤੇ ਬੁਕਿੰਗBooking Amount: ₹11,000Ex-Showroom Price: ₹7.80 ਲੱਖ (BaaS ਰੈਂਟਲ ਸਕੀਮ ਨਾਲ)MG Comet EV Blackstorm Edition ਨੂੰ ਸ਼ਹਿਰੀ ਯਾਤਰਾ ਲਈ ਬੇਹਤਰੀਨ ਚੋਣ ਮੰਨੀ ਜਾ ਰਹੀ ਹੈ।


Car loan Information:

Calculate Car Loan EMI