ਜਾਣੋ ਇਸ ਦੇ ਫੀਚਰਸ ਤੇ ਕੀਮਤ ਬਾਰੇ:
ਇੰਜਨ ਤੇ ਪਾਵਰ: MG Gloster 'ਚ ਦੋ ਇੰਜਨ ਆਪਸ਼ਨ ਦਿੱਤੇ ਗਏ ਹਨ। ਪਹਿਲਾ 1996CC ਦਾ ਟਰਬੋ ਡੀਲ ਇੰਜਣ ਹੈ ਜੋ ਕਿ 4000 Rpm 'ਤੇ 163PS ਦੀ ਪਾਵਰ ਤੇ 1500-2400Rpm 'ਤੇ 375nm ਦਾ ਟਾਰਕ ਪੈਦਾ ਕਰਦਾ ਹੈ। ਦੂਜੇ ਪਾਸੇ ਇਹ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਹ ਇੰਜਣ 2 ਵ੍ਹੀਲ ਡਰਾਈਵ ਹੈ।
ਇਸ ਦੇ ਨਾਲ ਹੀ ਇਸ ਵਿੱਚ ਦੂਜਾ 1996CC ਦਾ ਡੀਜ਼ਲ ਟਵਿਨ ਟਰਬੋ ਇੰਜਣ ਹੈ ਜੋ 4000 Rpm 'ਤੇ 218PS ਦੀ ਪਾਵਰ ਅਤੇ 1500-2400Rpm 'ਤੇ 480nm ਦਾ ਟਾਰਕ ਜੈਨਰੇਟ ਕਰਦਾ ਹੈ। ਦੂਜੇ ਪਾਸੇ, ਇਹ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਹ ਇੰਜਣ 4 ਵ੍ਹੀਲ ਡਰਾਈਵ ਦਾ ਹੈ।
ਏਅਰ ਫੋਰਸ ਦਾ 88ਵਾਂ ਸਥਾਪਨਾ ਦਿਹਾੜੇ ‘ਤੇ ਹਵਾਈ ਫੌਜ ਦਾ ਸ਼ਕਤੀ ਪ੍ਰਦਰਸ਼ਨ
ਸੇਫਟੀ ਫੀਚਰਸ: ਐਮਜੀ ਗੌਲਸਟਰ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਡਿਊਲ ਫਰੰਟ ਏਅਰਬੈਗਸ, ਸਾਈਡ ਤੇ ਫੁੱਲ ਲੈਂਥ ਕਰਟਨ ਏਅਰਬੈਗਸ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ (ESP), ਟ੍ਰੈਕਸ਼ਨ ਕੰਟਰੋਲ ਸਿਸਟਮ (TCS), ਹਿੱਲ ਡਿਸੈਂਟ ਕੰਟਰੋਲ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਈਬੀਡੀ ਤੇ ਬ੍ਰੇਕ ਅਸਿਸਟੈਂਟ, ਰੋਲ ਮੂਵਮੈਂਟ ਇੰਟਰਫੇਸ (RMI), ਹਿੱਲ ਹੋਲਡ ਕੰਟਰੋਲ (HHC), 360 ਡਿਗਰੀ ਸਾਈਡ ਵਿਊ ਕੈਮਰਾ, ਹਿੱਲ ਸਟਾਰਟ ਅਸਿਸਟ, ਡ੍ਰਾਈਵਰ ਤੇ ਪੈਸੇਂਜਰ ਸੀਟ ਬੈਲਟ ਰਿਮਾਈਂਡਰ, ਇਲੈਕਟ੍ਰੋ ਮਕੈਨੀਕਲ ਡਿਫਰੈਂਸ਼ਲ ਲੌਕ, ਰੋਲ ਓਵਰ ਮਿਟੀਗੇਸ਼ਨ ਜਿਹੇ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
ਡਾਈਮੈਂਸ਼ਨਜ਼ ਦੀ ਗੱਲ ਕਰੀਏ ਤਾਂ ਐਮਜੀ ਗਲੋਸਟਰ ਦੀ ਲੰਬਾਈ 4985 ਮਿਲੀਮੀਟਰ, ਚੌੜਾਈ 1926 ਮਿਲੀਮੀਟਰ ਤੇ ਉਚਾਈ 1867 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ ਲਗਪਗ 3 ਮੀਟਰ ਹੈ। ਇਸ ਵਿੱਚ 19 ਇੰਚ ਦੇ ਐਲੋਏ ਵ੍ਹੀਲਸ ਹਨ।
ਐਕਸਟੀਰੀਅਰ ਤੇ ਇੰਟੀਰੀਅਰ:- ਗਲੋਸਟਰ ਐਕਸਟੀਰੀਅਰ ਫੀਚਰਸ ਵਿੱਚ ਆਕਟੈਗਨਲ ਕ੍ਰੋਮ ਐਜੀ ਗ੍ਰਿਲ, ਆਟੋ ਲੈਵਲਿੰਗ ਦੇ ਨਾਲ ਐਲਈਡੀ ਹੈੱਡਲੈਂਪਸ, ਐਲਈਡੀ ਟੇਲਲਾਈਟਸ, ਸਟੀਰਿੰਗ ਅਸਿਸਟ ਕਾਰਨਰਿੰਗ ਲੈਂਪ, ਡਾਇਮੰਡ ਕਟ ਐਲੋਏ ਵ੍ਹੀਲਜ਼, ਡਿਊਲ ਬੈਰਲ ਟਵਿਨ ਕ੍ਰੋਮ ਐਕਸੋਸਟ ਹੈੱਡ ਸ਼ਾਮਲ ਹਨ।
ਕਾਰ ਅੰਦਰ ਸੈਕੇਂਡ ਰੋ ਵਿੱਚ ਕੈਪਟਨ ਸੀਟਾਂ ਹਨ। ਇਹ ਸੈਗਮੇਂਟ ਫਸਟ, ਇੰਡਸਟ੍ਰੀ ਫੀਟਰ ਹੈ। ਡਰਾਈਵਰ ਸੀਟ ਵਿੱਚ ਮਸਾਜਰ ਫੀਚਰ ਹੈ। ਗਲੋਸਟਰ ਵਿੱਚ ਇੱਕ ਇੰਫੋਟੇਨਮੈਂਟ ਸਿਸਟਮ ਹੈ ਜਿਸ ਵਿੱਚ 12.5 ਇੰਚ ਦੀ ਡਿਸਪਲੇਅ ਸਕ੍ਰੀਨ ਐਡਰਾਇਡ ਆਟੋ ਤੇ ਐਪਲ ਕਾਰ ਪਲੇ ਨੂੰ ਸਪੋਰਟ ਕਰਦੀ ਹੈ। 12 ਸਪੀਕਰ, 64 ਐਂਬੀਏਂਟ ਰੰਗ, 8 ਇੰਚ ਡਿਜੀਟਲ ਮਿਡ ਸਕ੍ਰੀਨ, ਵਾਇਰਲੈੱਸ ਚਾਰਜਿੰਗ, ਪੈਨੋਰਾਮਿਕ ਸਿਗਨੇਚਰ ਸਨਰੂਫ ਫੀਚਰ ਵੀ ਦਿੱਤੇ ਗਏ ਹਨ।
ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਦਾ ਨਿਉਤਾ ਠੁਕਰਾਇਆ
ਇੱਥੇ 12 ਵੇ ਪਾਵਰ ਐਡਜਸਟ ਡਰਾਈਵਰ ਸੀਟ, ਪੀਐਮ 2.5 ਫਿਲਟਰ, ਕਿੱਕ ਜੇਸ਼ਚਰ ਨਾਲ ਹੈਕ ਫ੍ਰੀ ਟੇਲਗੇਟ, ਓਆਰਵੀਐਮ ਮੈਮੋਰੀ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਇੰਟੈਲੀਜੈਂਟ ਸਟਾਰਟ/ਸਟਾਪ, ਬਾਰਸ਼ ਸੈਂਸਿੰਗ ਵਾਈਪਰ, ਡਰਾਈਵਰ ਤੇ ਯਾਤਰੀ ਸੀਟ ਹੀਟਿੰਗ ਆਦਿ ਹਨ।
MG Gloster ਐਡਵਾਂਸਡ ਡਰਾਈਵਰ ਅਸਿਸਟੈਂਟ ਨਾਲ ਲੈਸ ਹੈ। ਇਹ ਐਡਵਾਂਸਡ ਕੰਪਿਊਟਰ ਵਿਜ਼ਨ ਟੈਕਨੋਲੋਜੀ, ਕੰਨਿਸੇਸ਼ਨਲ AI, ਟੱਚ ਸੈਂਸਰ ਫੀਚਰ ਦੇ ਨਾਲ ਆਵੇਗੀ। ਐਮਜੀ ਗੌਲਸਟਰ ਦੀ ਆਟੋਨੇਮਸ ਫਾਟਰਸ ਵਿੱਚ ਫਰੰਟ ਕੋਲਿਜ਼ਨ ਵਾਰਨਿੰਗ (FCW), ਆਟੋਮੈਟਿਕ ਪਾਰਕਿੰਗ ਅਸਿਸਟ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਬਲਾਇੰਡ ਸਪਾਟ ਮਾਨੀਟਰ (BSM), ਅਡੈਪਟਿਵ ਕਰੂਜ਼ ਕੰਟਰੋਲ (ACC) ਤੇ ਲੇਨ ਡਿਪਾਰਚਰ ਵਾਰਨਿੰਗ (LDW) ਸ਼ਾਮਲ ਹਨ।
ਪੰਜਾਬ 'ਚ ਰੇਲਾਂ ਰੁਕਣ ਨਾਲ ਮੱਚੀ ਹਾਹਾਕਾਰ, ਸਾਮਾਨ ਦਾ ਸਿਰਫ 15 ਦਿਨਾਂ ਦਾ ਸਟਾਕ ਬਚਿਆ, ਚੀਜ਼ਾਂ ਦੇ ਭਾਅ ਚੜ੍ਹਨੇ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI