MG Motor India: MG ਮੋਟਰ ਭਾਰਤੀ ਬਾਜ਼ਾਰ 'ਚ ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰਨ ਜਾ ਰਹੀ ਹੈ। ਇਸ ਸਿਲਸਿਲੇ 'ਚ ਕੰਪਨੀ 2025 ਤੱਕ ਦੇਸ਼ 'ਚ ਕਰੀਬ 5 ਨਵੇਂ ਵਾਹਨ ਲਾਂਚ ਕਰੇਗੀ। MG ਮੋਟਰ ਇਨ੍ਹਾਂ ਵਾਹਨਾਂ ਨੂੰ JSW ਗਰੁੱਪ ਨਾਲ ਸਾਂਝੇਦਾਰੀ ਵਿੱਚ ਲਾਂਚ ਕਰੇਗੀ। ਆਓ ਜਾਣਦੇ ਹਾਂ ਕਿ ਕਿਹੜੀਆਂ ਗੱਡੀਆਂ ਲਾਂਚ ਕੀਤੀਆਂ ਜਾਣਗੀਆਂ।
MG Motors ਜਲਦ ਹੀ ਭਾਰਤ 'ਚ Cloud EV ਨੂੰ ਲਾਂਚ ਕਰਨ ਜਾ ਰਹੀ ਹੈ। ਇਹ ਇਲੈਕਟ੍ਰਿਕ ਕਾਰ ਇੱਕ ਵੱਡਾ ਕਰਾਸਓਵਰ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਇਸ ਕਾਰ ਨੂੰ ਅਕਤੂਬਰ 2024 ਤੱਕ ਬਾਜ਼ਾਰ 'ਚ ਉਤਾਰਿਆ ਜਾਵੇਗਾ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਇਸ ਆਉਣ ਵਾਲੀ ਇਲੈਕਟ੍ਰਿਕ ਕਾਰ ਦੀ ਕੀਮਤ 10 ਤੋਂ 20 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਇਸ ਕਾਰ ਨੂੰ ਇਲੈਕਟ੍ਰਿਕ ਸੈਗਮੈਂਟ 'ਚ ਲਾਂਚ ਕੀਤਾ ਜਾਵੇਗਾ। ਮਹਿੰਦਰਾ XUV400 ਅਤੇ Tata Nexon EV ਪਹਿਲਾਂ ਹੀ ਇਸ ਸੈਗਮੈਂਟ ਵਿੱਚ ਮੌਜੂਦ ਹਨ ਜੋ ਇਸ ਆਉਣ ਵਾਲੀ ਗੱਡੀ ਨੂੰ ਸਖ਼ਤ ਮੁਕਾਬਲਾ ਦੇਣਗੀਆਂ।
ਇਲੈਕਟ੍ਰਿਕ ਹੈਚਬੈਕ
MG ਆਪਣੀ ਦੂਜੀ ਇਲੈਕਟ੍ਰਿਕ ਹੈਚਬੈਕ ਲਿਆਉਣ ਜਾ ਰਹੀ ਹੈ। ਛੋਟੀ ਇਲੈਕਟ੍ਰਿਕ ਕਾਰ ਸੈਗਮੈਂਟ 'ਚ ਇਹ ਨਵੀਂ ਕਾਰ ਹੋਣ ਜਾ ਰਹੀ ਹੈ। Tata Tiago EV ਅਤੇ Citroen EC3 ਇਸ ਸੈਗਮੈਂਟ ਵਿੱਚ ਪਹਿਲਾਂ ਹੀ ਮੌਜੂਦ ਹਨ। ਇਸ ਕਾਰ ਦਾ ਨਾਮ ਬਿੰਗੋ ਹੋ ਸਕਦਾ ਹੈ। ਹਾਲਾਂਕਿ, ਇਹ ਨਾਮ ਵੀ ਬਦਲ ਸਕਦਾ ਹੈ ਕਿਉਂਕਿ ਕੰਪਨੀ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਇਲੈਕਟ੍ਰਿਕ ਕਾਰ ਬਾਜ਼ਾਰ 'ਚ Tata Tiago EV ਨੂੰ ਸਿੱਧਾ ਮੁਕਾਬਲਾ ਦੇਣ 'ਚ ਸਮਰੱਥ ਹੋਵੇਗੀ। ਇਸ ਕਾਰ 'ਚ 31.9kWh ਦਾ ਬੈਟਰੀ ਪੈਕ ਦਿੱਤਾ ਜਾ ਸਕਦਾ ਹੈ। ਇਸ ਬੈਟਰੀ ਦੀ ਮਦਦ ਨਾਲ ਕਾਰ 300 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਪ੍ਰਦਾਨ ਕਰ ਸਕੇਗੀ।
ਜਾਣਕਾਰੀ ਮੁਤਾਬਕ MG D-ਸੈਗਮੈਂਟ ਦੀ SUV 'ਤੇ ਵੀ ਕੰਮ ਕਰ ਰਹੀ ਹੈ। ਇਸ ਕਾਰ ਦੀ ਲੰਬਾਈ 4 ਮੀਟਰ ਤੋਂ ਵੱਧ ਹੋ ਸਕਦੀ ਹੈ। ਇਸ ਕਾਰ ਨੂੰ ਇਲੈਕਟ੍ਰਿਕ ਅਤੇ PHEV ਇੰਜਣਾਂ ਦੇ ਆਪਸ਼ਨ ਨਾਲ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਇਹ ਕਾਰ MG Wuling ਕਾਰ 'ਤੇ ਆਧਾਰਿਤ ਹੋ ਸਕਦੀ ਹੈ। ਡੀ-ਸਗਮੈਂਟ 'ਚ ਹੌਂਡਾ ਸਿਵਿਕ, ਹੁੰਡਈ ਐਲਾਂਟਰਾ ਵਰਗੀਆਂ ਗੱਡੀਆਂ ਬਾਜ਼ਾਰ 'ਚ ਮੌਜੂਦ ਹਨ।
ਕੰਪਨੀ ਇਲੈਕਟ੍ਰਿਕ ਸਪੋਰਟਸ ਸੈਗਮੈਂਟ 'ਚ ਵੀ ਆਪਣੀ ਨਵੀਂ ਕਾਰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਦੋ-ਦਰਵਾਜ਼ੇ ਵਾਲੀ ਇਲੈਕਟ੍ਰਿਕ ਸਪੋਰਟਸ MG Cyberster ਵੀ ਲਾਂਚ ਕਰ ਸਕਦੀ ਹੈ। ਇਸ ਸੈਗਮੈਂਟ 'ਚ Kia EV6 ਦੇ ਨਾਲ Skoda Enioq, Tesla Model 3 ਅਤੇ BMW i4 ਵਰਗੀਆਂ ਕਾਰਾਂ ਬਾਜ਼ਾਰ 'ਚ ਮੌਜੂਦ ਹਨ। ਨਾਲ ਹੀ, MG R7 Coupe SUV ਵੀ ਕੰਪਨੀ ਦਾ ਇੱਕ ਉਤਪਾਦ ਹੋ ਸਕਦਾ ਹੈ ਜਿਸ ਨੂੰ 2025 ਦੇ ਅੰਤ ਤੱਕ ਬਾਜ਼ਾਰ ਵਿੱਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ 'ਚ ਸਭ ਤੋਂ ਪਹਿਲਾਂ ਆਉਣ ਵਾਲਾ ਨਾਂ MG Cloud EV ਹੈ, ਜਿਸ ਦਾ ਲੰਬੇ ਸਮੇਂ ਤੋਂ ਬਾਜ਼ਾਰ 'ਚ ਇੰਤਜ਼ਾਰ ਕੀਤਾ ਜਾ ਰਿਹਾ ਹੈ।
Car loan Information:
Calculate Car Loan EMI