Cars: ਕੀ ਤੁਸੀਂ ਸਾਲ ਦੇ ਅਖ਼ੀਰ ਵਿੱਚ ਕਾਰ ਲੈਣ ਦੀ ਸਲਾਹ ਬਣਾ ਰਹੇ ਹੋ ਤੇ ਤੁਹਾਡਾ ਬਜਟ 10 ਲੱਖ ਦੇ ਆਸ ਪਾਸ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਇਸ ਬਜਟ ਵਿੱਚ ਵੀ ਤੁਹਾਨੂੰ ਬੇਹੱਦ ਲਗਜ਼ਰੀ ਕਾਰਾਂ ਮਿਲ ਰਹੀਆਂ ਹਨ।


Hyundai i20


Hyundai i20 ਨੂੰ 998cc ਪੈਟਰੋਲ, ਇੱਕ 1197cc ਡੀਜ਼ਲ ਅਤੇ ਇੱਕ 1493cc ਪੈਟਰੋਲ ਇੰਜਣ ਵਿਕਲਪ ਮਿਲਦਾ ਹੈ, ਜੋ 111 bhp ਪਾਵਰ ਅਤੇ 113 Nm ਟਾਰਕ, 134 bhp ਪਾਵਰ ਅਤੇ 115 Nm ਟਾਰਕ ਅਤੇ 161 bhp ਪਾਵਰ ਅਤੇ 240 ਐੱਨ ਐੱਮ ਟੋਰਕ ਦਾ Nm ਟੋਰਕ ਪੈਦਾ ਕਰਦਾ ਹੈ। ਇਸ ਵਿੱਚ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਦਾ ਵਿਕਲਪ ਮਿਲਦਾ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 6.98 ਲੱਖ ਰੁਪਏ ਹੈ।


Maruti Ertiga


ਮਾਰੂਤੀ ਅਰਟਿਗਾ MPV ਵਿੱਚ 1.5L K15C, 4 ਸਿਲੰਡਰ, BS6 ਸਮਾਰਟ ਹਾਈਬ੍ਰਿਡ ਇੰਜਣ ਹੈ। ਇਹ ਇੰਜਣ 6000 rpm 'ਤੇ 102 bhp ਦੀ ਪਾਵਰ ਅਤੇ 4400 rpm 'ਤੇ 137 Nm ਦਾ ਟਾਰਕ ਪੈਦਾ ਕਰਦਾ ਹੈ। ਇਸ 'ਚ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 8.35 ਲੱਖ ਰੁਪਏ ਹੈ।


Maruti swift


ਮਾਰੂਤੀ ਸਵਿਫਟ ਹੈਚਬੈਕ ਕਾਰ 'ਚ 1.2 L ਦਾ ਪੈਟਰੋਲ ਇੰਜਣ ਮੌਜੂਦ ਹੈ। ਇਸ ਕਾਰ 'ਚ CNG ਕਿੱਟ ਵੀ ਮੌਜੂਦ ਹੈ। ਇਹ ਇੰਜਣ ਪੈਟਰੋਲ 'ਤੇ 88 bhp ਦੀ ਪਾਵਰ ਅਤੇ 113 Nm ਦਾ ਟਾਰਕ ਅਤੇ CNG 'ਤੇ 76 bhp ਪਾਵਰ ਅਤੇ 98 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਵਿੱਚ ਮੈਨੂਅਲ ਅਤੇ AMT ਟਰਾਂਸਮਿਸ਼ਨ ਦਾ ਵਿਕਲਪ ਮਿਲਦਾ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 5.92 ਲੱਖ ਰੁਪਏ ਹੈ।


Mahindra xuv300


ਮਹਿੰਦਰਾ XUV 300 ਟਰਬੋ SUV ਨੂੰ 1,197CC, 4 ਸਿਲੰਡਰ BS 6, ਪੈਟਰੋਲ ਇੰਜਣ ਮਿਲਦਾ ਹੈ, ਜੋ 5000 rpm 'ਤੇ 108 bhp ਦੀ ਪਾਵਰ ਅਤੇ 2000-3500 rpm 'ਤੇ 200 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਕਾਰ 'ਚ 4 ਵ੍ਹੀਲ ਡਰਾਈਵ ਸਿਸਟਮ ਮੌਜੂਦ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 8.41 ਲੱਖ ਰੁਪਏ ਹੈ।


Renault Triber


Renault Triber ਨੂੰ 999 CC ਪੈਟਰੋਲ ਇੰਜਣ ਮਿਲਦਾ ਹੈ, ਜੋ 71bhp ਦੀ ਪਾਵਰ ਅਤੇ 96 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਵਿੱਚ ਮੈਨੂਅਲ ਅਤੇ AMT ਟਰਾਂਸਮਿਸ਼ਨ ਦਾ ਵਿਕਲਪ ਮਿਲਦਾ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 5.69 ਲੱਖ ਰੁਪਏ ਹੈ।


Car loan Information:

Calculate Car Loan EMI