Mitsubishi ਨੇ ਆਪਣੀ ਨਵੀਂ ਪਜੈਰੋ ਸਪੋਰਟ (Pajero Sport) ਨੂੰ ਥਾਈਲੈਂਡ ਵਿੱਚ ਲਾਂਚ ਕਰ ਦਿੱਤਾ ਹੈ। ਇਹ ਮਾਡਲ ਕੰਪਨੀ ਦਾ ਆਖ਼ਰੀ ਮਾਡਲ ਹੈ ਜੋ ਕਿ ਭਾਰਤ ਵਿੱਚ ਵੇਚਿਆ ਗਿਆ ਸੀ। ਹਾਲਾਂਕਿ ਅਜੇ ਤੱਕ ਇਸ ਬਾਰੇ ਕੰਪਨੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਭਾਰਤ ਵਿੱਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ।
ਭਾਰਤੀ ਮਾਰਕਿਟ ਵਿੱਚ ਮਿਲੇਗਾ ਸਖ਼ਤ ਮੁਕਾਬਲਾ
ਇਹ ਗੱਲ ਸਪੱਸ਼ਟ ਹੈ ਕਿ ਜਦੋਂ ਇਸ ਨੂੰ ਮੁੜ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ ਤਾਂ ਇਹ ਮਾਰਕਿਟ ਵਿੱਚ ਸਖ਼ਤ ਮੁਕਾਬਲਾ ਦੇਵੇਗੀ ਕਿਉਂਕਿ ਹੁਣ ਭਾਰਤੀ ਮਾਰਕਿਟ ਵਿੱਚ Toyota Fortuner, MG Gloster, Isuzu MU-x SUV ਪਹਿਲਾਂ ਹੀ ਮੌਜਦ ਹਨ। ਅਜਿਹੇ ਵਿੱਚ ਪਜੈਰੋ ਨੂੰ ਆਪਣੀ ਪਕੜ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਕਿਉਂਕਿ ਹੁਣ ਸਮਾਂ ਬਦਲ ਗਿਆ ਹੈ ਜਿਵੇਂ ਪਹਿਲਾਂ ਲੋਕ ਪਜੈਰੋ ਦੇ ਦੀਵਾਨੇ ਹੁੰਦੇ ਹਨ ਹੁਣ ਉਹ ਮੁਕਾਮ ਹਾਸਲ ਲਈ ਕੰਪਨੀ ਨੂੰ ਬਹੁਤ ਮਿਹਤਨ ਕਰਨੀ ਪਵੇਗੀ।
ਨਵੀਂ ਪਜੈਰੋ ਵਿੱਚ ਕੀ ਹੈ ਖ਼ਾਸ
ਨਵੀਂ ਪਜੈਰੋ ਦੀ ਕੀਮਤ THB 1,389,000 ਤੋਂ ਲੈ ਕੇ THB 1,689,000 ਜਾਂਦੀ ਹੈ ਜੋ ਕਿ ਭਾਰਤ ਦੇ ਹਿਸਾਲ ਨਾਲ 32 ਤੋਂ ਲੈ ਕੇ 39 ਲੱਖ ਰੁਪਏ ਹੈ ਯਾਨਿ ਕਿ ਹੁਣ ਇਹ ਵੀ ਕਾਫ਼ੀ ਮਹਿੰਗੀ ਹੋ ਚੁੱਕੀ ਹੈ ਪਰ ਨਾਲ ਹੀ ਇਹੀ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਵਿੱਚ ਇਸਦੀ ਕੀਮਤ ਘੱਟ ਹੋ ਸਕਦੀ ਹੈ। ਪਜੈਰੋ ਦਾ ਇਹ ਡਿਜ਼ਾਇਨ ਕਾਫ਼ੀ ਬੋਲਡ ਹੈ ਤੇ ਉਸ ਨੂੰ ਸਪੋਟੀ ਲੁੱਕ ਦੇਣ ਲਈ ਇਸ ਵਿੱਚ ਕਈ ਐਲੀਮੈਂਟ ਜੋੜੇ ਗਏ ਹਨ।
ਇੰਜਣ ਬਾਰੇ ਅਹਿਮ ਜਾਣਕਾਰੀ
ਨਵੀਂ ਪਜੈਰੋ ਵਿੱਚ 2.4 ਲੀਟਰ ਦਾ 4 ਸਿਲੰਡਰ ਟਰਬੋ ਡੀਜ਼ਲ ਇੰਜਣ ਹੈ ਜੋ ਕਿ 182bhp ਦੀ ਪਾਵਰ ਤੇ 430Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 6 ਸਪੀਡ ਮੈਨੂਅਲ ਤੇ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਸ ਵਿੱਚ 4X2 ਤੇ 4X4 ਦਾ ਆਪਸ਼ਨ ਮਿਲਦਾ ਹੈ। ਹਾਲਾਂਕਿ ਇਸ ਨੂੰ ਭਾਰਤ ਵਿੱਚ ਕਦੋਂ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਜੇ ਤੱਕ ਕੋਈ ਵੀ ਪੁਖ਼ਤਾ ਜਾਣਕਾਰੀ ਨਹੀਂ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Car loan Information:
Calculate Car Loan EMI