ਕੇਂਦਰ ਸਰਕਾਰ ਜਲਦ ਹੀ ਅਜਿਹਾ ਨਿਯਮ ਲਿਆਉਣ ਜਾ ਰਹੀ ਹੈ, ਜਿਸ ਦਾ ਫਾਇਦਾ ਕਾਰ ਵੇਚਣ ਵਾਲਿਆਂ ਨੂੰ ਹੋਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਕਾਰ ਵੇਚਣ ਵਾਲੇ ਅਤੇ ਵਿਚੋਲੇ ਨੂੰ ਵਿਕਰੀ ਪ੍ਰਕਿਰਿਆ ਬਾਰੇ ਸਰਕਾਰ ਨੂੰ ਜਾਣਕਾਰੀ ਦੇਣੀ ਹੋਵੇਗੀ। ਡੀਲਰ ਤੋਂ ਇਲਾਵਾ, ਇਸ ਜਾਣਕਾਰੀ ਵਿੱਚ ਕਾਰ ਦੇ ਮੌਜੂਦਾ ਮਾਲਕ ਅਤੇ ਖਰੀਦਦਾਰ ਦਾ ਵੇਰਵਾ ਵੀ ਹੋਵੇਗਾ। ਇਸ ਰਾਹੀਂ ਸਰਕਾਰ ਅਪਰਾਧ 'ਤੇ ਵੀ ਲਗਾਮ ਲਗਾ ਸਕੇਗੀ।


ਡੀਲਰ ਨੂੰ ਲਾਇਸੈਂਸ ਮਿਲੇਗਾ


ਪੁਰਾਣੀਆਂ ਕਾਰਾਂ ਵੇਚਣ ਵਾਲੇ ਡੀਲਰਾਂ ਨੂੰ ਸਰਕਾਰ ਵੱਲੋਂ ਲਾਇਸੈਂਸ ਦਿੱਤਾ ਜਾਵੇਗਾ। ਇਸ ਤੋਂ ਬਾਅਦ, ਡੀਲਰ ਜੋ ਵੀ ਪੁਰਾਣੀ ਕਾਰ ਦੁਬਾਰਾ ਵੇਚੇਗਾ, ਉਸ ਨੂੰ ਨਵੇਂ ਮਾਲਕ ਦੇ ਨਾਮ 'ਤੇ ਰਜਿਸਟਰ ਕਰਵਾਉਣਾ ਹੋਵੇਗਾ। ਨਿਯਮਾਂ ਦੀ ਉਲੰਘਣਾ ਕਰਨ 'ਤੇ ਡੀਲਰ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।


ਆਰਟੀਓ ‘ਚ ਦੇਣੀ ਹੋਵੇਗੀ ਜਾਣਕਾਰੀ


ਇੱਕ ਵਾਰ ਪੁਰਾਣੀ ਕਾਰ ਵੇਚੇ ਜਾਣ ਤੋਂ ਬਾਅਦ, ਡੀਲਰ ਨੂੰ ਇਹ ਜਾਣਕਾਰੀ RTO ਨੂੰ ਦੇਣੀ ਪਵੇਗੀ। ਜਿਸ ਤੋਂ ਬਾਅਦ ਵਾਹਨ ਦੀ ਜ਼ਿੰਮੇਵਾਰੀ ਨਵੇਂ ਮਾਲਕ ਦੀ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਮੌਜੂਦਾ ਮਾਲਕ ਡੀਲਰ ਨੂੰ ਕਾਰ ਵੇਚਣ ਲਈ ਦਿੰਦਾ ਹੈ ਤਾਂ ਡੀਲਰ ਨੂੰ ਇਹ ਜਾਣਕਾਰੀ ਵੀ ਆਰਟੀਓ ਵਿੱਚ ਦੇਣੀ ਹੋਵੇਗੀ, ਜਿਸ ਤੋਂ ਬਾਅਦ ਡੀਲਰ ਕਾਰ ਦਾ ਆਰਜ਼ੀ ਮਾਲਕ ਹੋਵੇਗਾ ਅਤੇ ਜੇਕਰ ਉਸ ਦੌਰਾਨ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਡੀਲਰ ਦੀ ਹੋਵੇਗੀ।


ਡੀਲਰ ਹੀ ਕਰ ਸਕਦਾ ਹੈ ਅਪਲਾਈ


ਪੁਰਾਣੀ ਕਾਰ ਦੀ ਮੁੜ ਵਿਕਰੀ ਤੋਂ ਬਾਅਦ, ਮਾਲਕੀ ਦੇ ਤਬਾਦਲੇ ਦੀ ਜਾਣਕਾਰੀ ਵੀ ਡੀਲਰ ਹੀ ਆਰਟੀਓ ਵਿੱਚ ਦੇਣਗੇ। ਇਸ ਤੋਂ ਇਲਾਵਾ ਵਾਹਨ ਦੀ ਫਿਟਨੈਸ, ਡੁਪਲੀਕੇਟ ਆਰ.ਸੀ., ਐਨ.ਓ.ਸੀ ਅਤੇ ਹੋਰ ਕੰਮ ਡੀਲਰ ਖੁਦ ਕਰੇਗਾ।


ਸੜਕ 'ਤੇ ਨਹੀਂ ਵਰਤਿਆ ਜਾਵੇਗਾ ਵਾਹਨ


ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਵਾਹਨ ਦਾ ਮਾਲਕ ਆਪਣੀ ਕਾਰ ਡੀਲਰ ਨੂੰ ਵਿਕਰੀ ਲਈ ਦਿੰਦਾ ਹੈ ਤਾਂ ਡੀਲਰ ਸੜਕ 'ਤੇ ਕਾਰ ਦੀ ਵਰਤੋਂ ਨਹੀਂ ਕਰ ਸਕੇਗਾ। ਇਸਦੀ ਵਰਤੋਂ ਸਿਰਫ ਰੱਖ-ਰਖਾਅ, ਪੇਂਟਿੰਗ ਅਤੇ ਟ੍ਰਾਇਲ ਰਨ ਲਈ ਕੀਤੀ ਜਾ ਸਕਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Car loan Information:

Calculate Car Loan EMI