Car loan Information:
Calculate Car Loan EMIਬ੍ਰੇਜ਼ਾ ਤੇ ਵੈਨਿਊ ਸਣੇ ਵੱਡੀਆਂ-ਵੱਡੀਆਂ ਗੱਡੀਆਂ ਨੂੰ ਟੱਕਰ ਦੇਣ ਆ ਰਹੀ ਨਵੀਂ ਐਸਯੂਵੀ ਕਿਗਰ
ਏਬੀਪੀ ਸਾਂਝਾ | 24 Jun 2020 05:08 PM (IST)
Renault Kiger (ਕੋਡਨੇਮ HBC) ਭਾਰਤੀ ਬਾਜ਼ਾਰ ‘ਚ ਕੰਪਨੀ ਦਾ ਐਸ-4 ਮੀਟਰ ਦਾ ਕੰਪੇਕਟ ਐਸਯੂਵੀ ਮਾਡਲ ਹੈ ਜੋ ਹੁੰਡਈ ਵੈਨਿਊ (Hyundai Venue) ਤੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ (Maruti Vitara Brezza) ਨੂੰ ਸਖਤ ਮੁਕਾਬਲਾ ਦੇਣ ਲਈ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ।
ਨਵੀਂ ਦਿੱਲੀ: Renault Kiger (ਕੋਡਨੇਮ HBC) ਭਾਰਤੀ ਬਾਜ਼ਾਰ ‘ਚ ਕੰਪਨੀ ਦਾ ਐਸ-4 ਮੀਟਰ ਦਾ ਕੰਪੇਕਟ ਐਸਯੂਵੀ ਮਾਡਲ ਹੈ ਜੋ ਹੁੰਡਈ ਵੈਨਿਊ (Hyundai Venue) ਤੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ (Maruti Vitara Brezza) ਨੂੰ ਸਖਤ ਮੁਕਾਬਲਾ ਦੇਣ ਲਈ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਤਿਉਹਾਰ ਦੇ ਮੌਸਮ ‘ਚ ਰੇਨੋਲਟ ਕਿਗਰ ਨੂੰ ਭਾਰਤੀ ਬਾਜ਼ਾਰ ‘ਚ ਲਾਂਚ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ Kiger ਦੇ ਪਲੇਟਫਾਰਮ ‘ਤੇ ਬਣੀ ਨਿਸਾਨ ਦੀ ਮੈਗਨੀਟ ਕੰਪੈਕਟ ਐਸਯੂਵੀ ਅਗਲੇ ਸਾਲ ਜਨਵਰੀ ਵਿੱਚ ਲਾਂਚ ਕੀਤੀ ਜਾ ਸਕਦੀ ਹੈ। Renault Kiger Renault-Nissan ਦੇ CMF-A+ ਪਲੇਟਫਾਰਮ 'ਤੇ ਅਧਾਰਤ ਹੋਵੇਗੀ ਜੋ ਕਿ ਭਾਰਤੀ ਬਾਜ਼ਾਰ ‘ਚ ਹੈ, ਜਿਸ ‘ਤੇ Renault Triber ਮੌਜੂਦ ਹੈ। ਇਹ ਸੰਖੇਪ ਐਸਯੂਵੀ ਇੱਕ 5 ਸੀਟਰ ਮਾੱਡਲ ਦੇ ਨਾਲ ਆਵੇਗੀ, ਪਰ ਜੇ ਟਰਾਇਬਰ ਇੰਡੀਅਨ ਬਾਜ਼ਾਰ ਵਿੱਚ ਇੰਨੀ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਤਾਂ Kiger ਕੰਪਨੀ ਦਾ ਗੇਮ-ਚੇਜ਼ਿੰਗ ਪ੍ਰੋਡਕਟ ਹੋ ਸਕਦਾ ਹੈ। Kiger ਵਿੱਚ ਵੀ ਕੰਪਨੀ ਇੱਕ 1.0 ਲੀਟਰ ਪੈਟਰੋਲ ਇੰਜਨ ਦੇਵੇਗੀ ਜੋ ਟਾਇਬਰ ਵਿੱਚ ਦਿੱਤਾ ਜਾ ਰਿਹਾ ਹੈ। ਕਿਸਾਨਾਂ, ਸਰਪੰਚਾਂ ਤੇ ਪੰਚਾਇਤਾਂ ਲਈ ਕਾਰਾਂ 'ਤੇ ਸਪੈਸ਼ਲ ਡਿਸਕਾਊਂਟ Triber ਐਂਡ Kiger ‘ਚ ਜਲਦੀ ਹੀ ਇਕ 1.0 ਲੀਟਰ, ਥ੍ਰੀ-ਸਿਲੰਡਰ, ਟਰਬੋ-ਪੈਟਰੋਲ ਇੰਜਨ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਜੋ 95 ਬੀਐਚਪੀ ਦੀ ਸ਼ਕਤੀ ਦੇਵੇਗਾ। ਇਹ ਇੰਜਣ 5 ਸਪੀਡ ਮੈਨੂਅਲ ਅਤੇ ਸੀਵੀਟੀ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਵੇਗਾ। ਇਹ ਹੀ ਇੰਜਣ ਨਿਸਾਨ ਮੈਗਨਾਈਟ ‘ਚ ਵੀ ਵਰਤੇ ਜਾਣਗੇ, ਜੋ ਇਕ ਸਬ -4 ਮੀਟਰ ਦੀ ਕੰਪੇਕਟ ਐਸਯੂਵੀ ਹੋਵੇਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ