New Traffic Rules: ਅਕਸਰ ਹੀ ਲੋਕ ਲੋਕਲ ਕਾਰ ਚਲਾਉਂਦੇ ਸਮੇਂ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ ਡਰਾਈਵਿੰਗ ਲਾਇਸੈਂਸ, ਆਰਸੀ, ਪੀਯੂਸੀ ਰੱਖਣਾ ਭੁੱਲ ਜਾਂਦੇ ਹਨ। ਅਜਿਹੀ ਹਾਲਤ ਵਿੱਚ ਉਹ ਟ੍ਰੈਫਿਕ ਪੁਲਿਸ ਕੋਲ ਫਸ ਜਾਂਦੇ ਹਨ ਤੇ ਕਈ ਵਾਰ ਚਲਾਨ ਤੱਕ ਹੋ ਜਾਂਦਾ ਹੈ ਪਰ ਹੁਣ ਇਸ ਤੋਂ ਬਚਿਆ ਜਾ ਸਕਦਾ ਹੈ। ਹੁਣ ਜੇਕਰ ਕਿਸੇ ਕੋਲ ਇਹ ਦਸਤਾਵੇਜ ਨਹੀਂ ਹਨ ਤਾਂ ਸਮਾਰਟਫੋਨ ਚਲਾਨ ਹੋਣ ਤੋਂ ਬਚਾਅ ਸਕਦਾ ਹੈ।


ਸਮਾਰਟਫ਼ੋਨ ਚਲਾਨ ਕੱਟਣ ਤੋਂ ਬਚਾਏਗਾ


ਸਮਾਰਟਫ਼ੋਨ ਤੁਹਾਡਾ ਚਲਾਨ ਕੱਟੇ ਜਾਣ ਤੋਂ ਬਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਐਮ-ਟਰਾਂਸਪੋਰਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਚਲਾਨ ਕੱਟਣ ਦੀ ਟੈਨਸ਼ਨ ਖਤਮ ਹੋ ਜਾਵੇਗੀ। ਇਹ ਐਪ ਉਦੋਂ ਕੰਮ ਆਉਂਦੀ ਹੈ ਜਦੋਂ ਤੁਸੀਂ ਆਪਣੇ ਪੇਪਰ ਭੁੱਲ ਜਾਂਦੇ ਹੋ ਜਾਂ ਹਾਰਡ ਕਾਪੀ ਗੁਆ ਦਿੰਦੇ ਹੋ। ਇਸ ਐਪ ਵਿੱਚ ਤੁਸੀਂ ਆਪਣਾ ਡਰਾਈਵਿੰਗ ਲਾਇਸੰਸ, ਆਰਸੀ ਤੇ ਪੀਯੂਸੀ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਕਿਵੇਂ ਡਾਊਨਲੋਡ ਕਰਨਾ ਹੈ...


ਜਾਣੋ ਡਾਊਨਲੋਡ ਕਰਨ ਦਾ ਤਰੀਕਾ:




  • Google Play Store 'ਤੇ ਜਾਓ ਤੇ mParivahan ਐਪ ਨੂੰ ਡਾਊਨਲੋਡ ਕਰੋ। ਇਸ ਦਾ ਆਈਕਨ ਲਾਲ ਰੰਗ ਦਾ ਹੋਵੇਗਾ।




  • ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ, ਤੁਹਾਨੂੰ ਸਾਈਨ ਅੱਪ ਕਰਨ ਦੀ ਲੋੜ ਹੈ। ਇਸ ਲਈ ਤੁਹਾਡੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ।




  • ਫ਼ੋਨ ਨੰਬਰ ਨਾਲ ਲੌਗਇਨ ਕਰਨ ਤੋਂ ਬਾਅਦ, ਤੁਹਾਡੇ ਮੋਬਾਈਲ 'ਤੇ ਇੱਕ OTP ਆਵੇਗਾ।




  • ਇਸ ਤੋਂ ਬਾਅਦ ਐਪ ਦਾ ਇੰਟਰਫੇਸ ਖੁੱਲ੍ਹ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ, ਆਰਸੀ, ਪੀਯੂਸੀ ਅਪਲੋਡ ਕਰ ਸਕਦੇ ਹੋ।




  • ਜੇਕਰ ਤੁਸੀਂ ਬਿਨਾਂ ਕਾਗਜ਼ ਦੇ ਗੱਡੀ ਚਲਾ ਰਹੇ ਹੋ ਤੇ ਟ੍ਰੈਫਿਕ ਪੁਲਸ ਰੋਕ ਲੈਂਦੀ ਹੈ ਤਾਂ ਤੁਸੀਂ ਇਸ ਐਪ ਨੂੰ ਖੋਲ੍ਹ ਕੇ ਆਪਣੇ ਕਾਗਜ਼ ਦਿਖਾ ਸਕਦੇ ਹੋ। ਇਸ ਨਾਲ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ।




 ਇਹ ਵੀ ਪੜ੍ਹੋ: Farmers Organisations: ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਚੰਨੀ ਨਾਲ ਮੀਟਿੰਗ, ਅਹਿਮ ਮਸਲਿਆਂ 'ਤੇ ਹੋਏਗੀ ਚਰਚਾ


Car loan Information:

Calculate Car Loan EMI