How to pay online challan: ਸੜਕ 'ਤੇ ਵਾਹਨ ਚਲਾਉਂਦੇ ਸਮੇਂ ਹਰ ਵਿਅਕਤੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਫ਼ਰ ਕਰੇ। ਜੇਕਰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਟ੍ਰੈਫਿਕ ਪੁਲਿਸ ਨੂੰ ਉਸ 'ਤੇ ਜੁਰਮਾਨਾ ਲਗਾਉਣ ਦਾ ਪੂਰਾ ਅਧਿਕਾਰ ਹੈ ਤੇ ਟ੍ਰੈਫਿਕ ਪੁਲਿਸ ਅਜਿਹਾ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਡਾ ਚਲਾਨ ਪਹਿਲਾਂ ਕੱਟਿਆ ਗਿਆ ਹੈ ਤੇ ਹੁਣ ਤੁਸੀਂ ਇਸ ਨੂੰ ਆਨਲਾਈਨ ਭਰਨਾ ਚਾਹੁੰਦੇ ਹੋ ਪਰ ਇਹ ਨਹੀਂ ਜਾਣਦੇ ਕਿ ਚਲਾਨ ਆਨਲਾਈਨ ਕਿਵੇਂ ਭਰਨਾ ਹੈ, ਤਾਂ ਆਓ ਅੱਜ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੰਦੇ ਹਾਂ।
ਚਲਾਨ ਦੇ ਸਟੇਟਸ ਦੀ ਜਾਂਚ ਕਿਵੇਂ ਕਰੀਏ?
ਵੈੱਬਸਾਈਟ https://echallan.parivahan.
ਚੈੱਕ ਚਲਾਨ ਸਟੇਟਸ 'ਤੇ ਕਲਿੱਕ ਕਰੋ।
ਇੱਥੇ ਚਲਾਨ ਨੰਬਰ, ਵਾਹਨ ਨੰਬਰ ਤੇ ਡਰਾਈਵਿੰਗ ਲਾਇਸੈਂਸ ਨੰਬਰ (DL) ਦੇ ਵਿਕਲਪ ਉਪਲਬਧ ਹੋਣਗੇ।
ਸਾਰੇ ਚਲਾਨਾਂ ਦਾ ਸਟੇਟਸ ਜਾਣਨ ਲਈ ਵਾਹਨ ਨੰਬਰ ਦਾ ਵਿਕਲਪ ਚੁਣੋ।
ਲੋੜੀਂਦੀ ਜਾਣਕਾਰੀ ਭਰੋ।
‘Get Detail’ 'ਤੇ ਕਲਿੱਕ ਕਰੋ।
ਹੁਣ ਸਕਰੀਨ 'ਤੇ ਚਲਾਨ ਦਾ ਸਟੇਟਸ ਦਿਖਾਈ ਦੇਵੇਗਾ।
ਟ੍ਰੈਫਿਕ ਚਲਾਨ ਆਨਲਾਈਨ ਕਿਵੇਂ ਭਰੀਏ?
ਉਪਰੋਕਤ ਦੱਸੀ ਪੂਰੀ ਪ੍ਰਕਿਰਿਆ ਦੀ ਪਾਲਣਾ ਕਰੋ।
ਜਦੋਂ ਚਲਾਨ ਦਾ ਸਟੇਟਸ ਸਕ੍ਰੀਨ 'ਤੇ ਦਿਖਾਈ ਦੇਵੇਗਾ, ਤੁਹਾਨੂੰ ਇਸ ਦੇ ਨਾਲ ਭੁਗਤਾਨ ਦਾ ਵਿਕਲਪ ਵੀ ਮਿਲੇਗਾ।
ਜਿਹੜੇ ਵੀ ਚਲਾਨ ਦਾ ਭੁਗਤਾਨ ਕਰਨਾ ਹੈ, ਉਸ ਦੇ ਭੁਗਤਾਨ ਵਿਕਲਪ 'ਤੇ ਕਲਿੱਕ ਕਰੋ।
ਭੁਗਤਾਨ ਸੰਬੰਧੀ ਜਾਣਕਾਰੀ ਭਰੋ।
ਭੁਗਤਾਨ ਦੀ ਪੁਸ਼ਟੀ ਕਰੋ।
ਇਸ ਦੇ ਨਾਲ ਹੀ ਤੁਹਾਡਾ ਆਨਲਾਈਨ ਚਲਾਨ ਭਰਿਆ ਜਾਵੇਗਾ।
ਜਾਣੋ, ਜੇਕਰ ਗਲਤ ਚਲਾਨ ਕੱਟਿਆ ਜਾਂਦਾ ਹੈ ਤਾਂ ਕੀ ਕਰਨਾ ਹੈ?
ਹਾਲਾਂਕਿ, ਜੇਕਰ ਚਲਾਨ ਦਾ ਸਟੇਟਸ ਦੇਖਣ ਤੋਂ ਬਾਅਦ, ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਚਲਾਨ ਗਲਤ ਹੈ ਜਾਂ ਤੁਸੀਂ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ ਤੇ ਇਸ ਦੇ ਬਾਵਜੂਦ ਤੁਹਾਡਾ ਚਲਾਨ ਕੱਟਿਆ ਗਿਆ ਹੈ ਤਾਂ ਤੁਸੀਂ ਟ੍ਰੈਫਿਕ ਪੁਲਿਸ ਹੈੱਡਕੁਆਰਟਰ ਨਾਲ ਸੰਪਰਕ ਕਰ ਸਕਦੇ ਹੋ ਤੇ ਉੱਥੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਟ੍ਰੈਫਿਕ ਪੁਲਿਸ ਵੱਲੋਂ ਤੁਹਾਡਾ ਚਲਾਨ ਅਦਾਲਤ ਵਿੱਚ ਭੇਜਿਆ ਗਿਆ ਹੈ ਤਾਂ ਤੁਸੀਂ ਚਲਾਨ ਨੂੰ ਅਦਾਲਤ ਵਿੱਚ ਚੁਣੌਤੀ ਵੀ ਦੇ ਸਕਦੇ ਹੋ।
Car loan Information:
Calculate Car Loan EMI