Tesla Car Price in India: ਕਾਫੀ ਸਮੇਂ ਤੋਂ ਭਾਰਤ ਵਿੱਚ ਟੈਸਲਾ ਦੇ ਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਅਤੇ ਹੁਣ ਇਹ ਕੰਪਨੀ ਭਾਰਤ ਵਿੱਚ ਜਲਦੀ ਹੀ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ, ਟੈਸਲਾ ਦੀ ਐਂਟਰੀ ਇਸ ਸਾਲ ਅਪ੍ਰੈਲ 2025 ਵਿੱਚ ਹੋਣ ਦੀ ਉਮੀਦ ਹੈ। ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਜੇਕਰ ਟੈਸਲਾ ਭਾਰਤ ਵਿੱਚ ਆਉਂਦੀ ਹੈ, ਤਾਂ ਇਸ ਦੀ ਕੀਮਤ ਕਰੋੜਾਂ ਵਿੱਚ ਹੋਵੇਗੀ, ਪਰ ਹੁਣ ਇਹ ਪੱਕਾ ਹੋ ਗਿਆ ਹੈ ਕਿ ਕਮਪਨੀ ਭਾਰਤ ਵਿੱਚ 21 ਲੱਖ ਰੁਪਏ ਤੋਂ ਵੀ ਘੱਟ ਕੀਮਤ 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਿਆ ਸਕਦੀ ਹੈ।
ਭਾਰਤ 'ਚ ਟੈਸਲਾ ਕਾਰ ਦੀ ਕੀਮਤ ਕਿੰਨੀ ਹੋਵੇਗੀ?
CNBC-TV18 ਦੀ ਰਿਪੋਰਟ ਮੁਤਾਬਕ, ਟੈਸਲਾ ਭਾਰਤ ਵਿੱਚ ਅਪਰੈਲ 2025 ਵਿੱਚ ਐਂਟਰੀ ਕਰਨ ਜਾ ਰਹੀ ਹੈ। ਕੰਪਨੀ ਬਰਲਿਨ ਦੇ ਪਲਾਂਟ ਤੋਂ ਇਲੈਕਟ੍ਰਿਕ ਕਾਰਾਂ ਦਾ ਆਯਾਤ (Import) ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਲਾਨ ਮਸਕ ਦੀ ਟੈਸਲਾ ਸਭ ਤੋਂ ਪਹਿਲਾਂ ਭਾਰਤ ਵਿੱਚ 25 ਹਜ਼ਾਰ ਡਾਲਰ (ਲਗਭਗ 21 ਲੱਖ ਰੁਪਏ) ਤੋਂ ਘੱਟ ਕੀਮਤ ਵਾਲੀ ਇਲੈਕਟ੍ਰਿਕ ਕਾਰ ਲਿਆਉਣ ਦੀ ਤਿਆਰੀ ਵਿੱਚ ਹੈ।
ਭਾਰਤ ਵਿੱਚ ਟੈਸਲਾ ਦੀ ਤਿਆਰੀ
ਸੂਤਰਾਂ ਮੁਤਾਬਕ, ਟੈਸਲਾ ਦਿੱਲੀ ਵਿੱਚ ਏਰੋਸਿਟੀ ਅਤੇ ਮੁੰਬਈ ਵਿੱਚ BKC ਵਿੱਚ ਆਪਣੇ ਸ਼ੋਰੂਮ ਲਈ ਜਗ੍ਹਾ ਫਾਈਨਲ ਕਰ ਰਹੀ ਹੈ। ਇਸ ਦੇ ਨਾਲ, ਕੰਪਨੀ ਨੇ ਨੌਕਰੀਆਂ (Jobs) ਲਈ ਵੀ ਵਿਗਿਆਪਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਟੋਰ ਮੈਨੇਜਰ, ਸਰਵਿਸ ਟੈਕਨੀਸ਼ੀਅਨ ਅਤੇ ਸਰਵਿਸ ਐਡਵਾਈਜ਼ਰ ਵਰਗੀਆਂ ਨੌਕਰੀਆਂ ਖੁੱਲ੍ਹਣ ਦੀ ਉਮੀਦ ਹੈ।
ਭਾਰਤ ਸਰਕਾਰ ਵੱਲੋਂ ਟੈਸਲਾ ਲਈ ਰਾਹ ਸੌਖਾ
ਹੁਣ 40 ਹਜ਼ਾਰ ਡਾਲਰ (ਲਗਭਗ 33 ਲੱਖ ਰੁਪਏ) ਤੋਂ ਵੱਧ ਕੀਮਤ ਵਾਲੀਆਂ ਇੰਪੋਰਟਡ ਕਾਰਾਂ 'ਤੇ Basic Custom Duty (BCD) 100% ਤੋਂ ਘਟਾ ਕੇ 70% ਕਰ ਦਿੱਤੀ ਗਈ ਹੈ। ਇਸ ਤਬਦੀਲੀ ਨਾਲ 40 ਹਜ਼ਾਰ ਡਾਲਰ ਤੱਕ ਦੀਆਂ ਕਾਰਾਂ 'ਤੇ BCD 70% ਹੀ ਰਹੇਗੀ, ਜਿਸ ਨਾਲ ਟੈਸਲਾ ਕਾਰਾਂ ਦੀ ਕੀਮਤ ਭਾਰਤ ਵਿੱਚ ਹੋਰ ਵਧੀਆ ਹੋ ਸਕਦੀ ਹੈ।
ਸਭ ਕੰਪਨੀਆਂ ਦੀਆਂ ਵਧੀਆਂ ਧੜਕਣਾਂ
ਅਜੇ ਤਕ ਲੋਕਾਂ ਨੂੰ ਮਾਰੂਤੀ ਸੁਜ਼ੂਕੀ ਦੀ ਗ੍ਰੈਂਡ ਵਿਟਾਰਾ EV ਤੋਂ ਉਮੀਦ ਸੀ ਕਿ ਇਹ EV ਮਾਰਕੀਟ ਨੂੰ ਹਿਲਾ ਦੇਵੇਗੀ, ਪਰ ਹੁਣ ਇਲਾਨ ਮਸਕ ਦੀ ਟੈਸਲਾ ਨੇ ਸਭ ਕੰਪਨੀਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਮਾਰੁਤੀ ਦੀ E-ਵਿਟਾਰਾ ਦੀ ਕੀਮਤ 20 ਤੋਂ 25 ਲੱਖ ਰੁਪਏ ਹੋ ਸਕਦੀ ਹੈ। ਹੁਣ ਜੇਕਰ ਇਸੇ ਬਜਟ 'ਚ ਟੈਸਲਾ ਦੀ ਕਾਰ ਮਿਲਣ ਲੱਗੀ, ਤਾਂ ਹੋਰ ਆਟੋ ਕੰਪਨੀਆਂ ਦੀ ਹਾਲਤ ਦੇਖਣ ਵਾਲੀ ਹੋਵੇਗੀ।
Car loan Information:
Calculate Car Loan EMI