ਰੈਨੋ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪੰਜ ਲੱਖ ਤੋਂ ਘੱਟ ਕੀਮਤ ਵਾਲੀ ਲੇਟੈਸਟ 7-ਸੀਟਰ ਐਮਪੀਵੀ ਟ੍ਰਾਈਬਰ ਨੂੰ ਲਾਂਚ ਕਰ ਦਿੱਤਾ ਹੈ। ਚਾਰ ਵੈਰੀਐਂਟਸ ਵਿੱਚ ਲਾਂਚ ਕੀਤੀ ਟ੍ਰਾਈਬਰ ਦੀ ਸ਼ੁਰੂਆਤੀ ਕੀਮਤ 4.95 ਲੱਖ ਰੁਪਏ ਹੈ, ਜੋ 6.49 ਲੱਖ ਰੁਪਏ ਤਕ ਜਾਂਦੀ ਹੈ। ਕਾਰ ਸਿਰਫ ਇੱਕ ਗੀਅਰਬਾਕਸ ਵਿਕਲਪ ਨਾਲ ਹੀ ਉਪਲਬਧ ਹੈ।


ਵੇਰੀਐਂਟਸ ਦੀ ਕੀਮਤ-

  • ਟ੍ਰਾਈਬਰ RXE 4.95 ਲੱਖ ਰੁਪਏ

  • ਟ੍ਰਾਈਬਰ RXL 5.49 ਲੱਖ ਰੁਪਏ

  • ਟ੍ਰਾਈਬਰ RXT 5.99 ਲੱਖ ਰੁਪਏ

  • ਟ੍ਰਾਈਬਰ RXZ 6.49 ਲੱਖ ਰੁਪਏ


ਇਸ ਕਾਰ ਵਿੱਚ 1.0 ਲੀਟਰ ਦਾ ਪੈਟਰੋਲ ਇੰਜਣ ਹੈ, ਜੋ 72 ਹਾਰਸ ਪਾਵਰ ਤੇ 96 ਐਨਐਮ ਟਾਰਕ ਪੈਦਾ ਕਰੇਗਾ। ਇੰਜਣ 5 ਸਪੀਡ ਮੈਨੂਅਲ ਗੀਅਰਬਾਕਸ ਨਾਲ ਲੈਸ ਹੋਵੇਗਾ, ਜਿਸ ਦੀ ਮਾਈਲੇਡ 20 kmpl ਹੋਵੇਗੀ।

ਛੋਟੇ ਆਕਾਰ ਵਾਲੀ ਟ੍ਰਾਈਬਰ ਦਾ ਡਿਜ਼ਾਈਨ ਰੈਨੋ ਦੀ ਕਾਰ ਕਵਿੱਡ ਨਾਲ ਕਾਫੀ ਹੱਦ ਤਕ ਮੇਲ ਖਾਂਦਾ ਹੈ। ਹਾਲਾਂਕਿ, ਇਸ ਵਿੱਚ ਨਵੀਆਂ ਹੈੱਡਲਾਈਟਸ, ਨਵੀਂ ਗਰਿੱਲ ਤੇ ਨਵਾਂ ਬੋਨਟ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਅੰਦਰੋਂ ਇਸ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ ਕਿ ਅੰਦਰੋਂ ਮੁਸਾਫਰਾਂ ਨੂੰ ਵੱਧ ਤੋਂ ਵੱਧ ਥਾਂ ਮਿਲੇ।

ਟ੍ਰਾਈਬਰ ਨੂੰ ਡੂਅਲ-ਟੋਨ ਇੰਟੀਰੀਅਰ ਦਿੱਤਾ ਗਿਆ ਹੈ। ਇਸ ਦੇ ਇੰਸਟਰੂਮੈਂਟ ਕਲੱਸਟਰ ਵਿੱਚ 3.5 ਇੰਚ ਦੀ ਐਲਸੀਡੀ ਸਕਰੀਨ ਅਤੇ 7.9 ਇੰਚ ਟੱਚ ਸਕਰੀਨ ਇਨਫੋਟੇਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਐਂਡ੍ਰੌਇਡ ਆਟੋ ਤੇ ਐਪਲ ਕਾਰ ਪਲੇਅ ਨਾਲ ਵੀ ਆਉਂਦਾ ਹੈ। ਇਸ ਕਾਰ ਵਿੱਚ ਆਨ ਬੋਰਡ ਨੈਵੀਗੇਸ਼ਨ ਤੇ ਡ੍ਰਾਈਵਿੰਗ ਸਟਾਈਲ ਕੋਚਿੰਗ ਤੇ ਡ੍ਰਾਈਵਰ ਇਕੌਨੋਮੀ ਰੇਟਿੰਗ ਵਰਗੇ ਫੀਚਰ ਦਿੱਤੇ ਗਏ ਹਨ।

ਰੈਨੋ ਟ੍ਰਾਈਬਰ ਦੀ ਆਖਰੀ ਸੀਟ ਤਕ ਵੱਖਰੇ ਏਸੀ ਵੈਂਟ ਦਿੱਤੇ ਗਏ ਹਨ। ਕਾਰ ਵਿੱਚ ਡੂਅਲ ਫਰੰਟ ਏਅਰਬੈਗ, ਏਬੀਐਸ, ਰੀਅਰ ਪਾਰਕਿੰਗ ਸੈਂਸਰ, ਸਪੀਡ ਵਾਰਨਿੰਗ ਵਰਗੇ ਕਈ ਸੁਰੱਖਿਆ ਫੀਚਰਜ਼ ਦਿੱਤੇ ਗਏ ਹਨ। ਇਸ ਦੇ ਟਾਪ ਮਾਡਲ ਵਿੱਚ ਰੀਅਰ ਪਾਰਕਿੰਗ ਕੈਮਰਾ ਵੀ ਮਿਲੇਗਾ।

Car loan Information:

Calculate Car Loan EMI