ਨਵੀਂ ਦਿੱਲੀ: ਪਹਿਲਾਂ ਇਹ ਵਿਚਾਰ ਸੀ ਕਿ ਐਸਯੂਵੀ ਮਾਲਕ, ਡੀਜ਼ਲ ਇੰਜਣ ਨੂੰ ਵਧੇਰੇ ਤਰਜੀਹ ਦਿੰਦੇ ਹਨ ਤੇ ਡੀਜ਼ਲ ਇੰਜਣ ਲੰਬੀ ਦੂਰੀ ਲਈ ਬਿਹਤਰ ਹੁੰਦਾ ਹੈ। ਹਾਲਾਂਕਿ ਹੁਣ ਸਥਿਤੀ ਬਦਲ ਗਈ ਹੈ। ਹੁਣ ਐਸਯੂਵੀ ਦੀ ਵਿਕਰੀ ਹੋ ਰਹੀ ਹੈ ਪਰ ਪੈਟਰੋਲ ਇੰਜਣ ਦੀ ਮੰਗ ਵਧ ਰਹੀ ਹੈ। ਹਾਲਾਂਕਿ ਸਟੈਂਡਰਡ ਪੈਟਰੋਲ ਇੰਜਨ, ਐਸਯੂਵੀ ਲਈ ਬਹੁਤਾ ਸਹੀ ਨਹੀਂ, ਪਰ ਇਸ ਸਮੱਸਿਆ ਦਾ ਹੱਲ ਟਰਬੋ ਪੈਟਰੋਲ ਇੰਜਨ ਦੇ ਰੂਪ ਵਿੱਚ ਲੱਭ ਲਿਆ ਗਿਆ ਹੈ।

ਪਿਛਲੇ ਕੁਝ ਸਾਲਾਂ ਵਿੱਚ ਟਰਬੋ ਪੈਟਰੋਲ ਇੰਜਣਾਂ ਵਾਲੀਆਂ ਐਸਯੂਵੀ ਦਾ ਹੜ੍ਹ ਆਇਆ ਹੋਇਆ ਹੈ। ਜੇ ਬਹੁਤ ਜ਼ਿਆਦਾ ਹਾਈ ਡਰਾਈਵਿੰਗ ਨਾ ਕੀਤੀ ਜਾਵੇ, ਤਾਂ ਟਰਬੋ ਪੈਟਰੋਲ ਇੰਜਨ ਕਾਫ਼ੀ ਸਮਰੱਥ ਹੈ। ਹਾਲਾਂਕਿ ਡੀਜਲ ਜਿੰਨਾ ਨਹੀਂ। ਇਨ੍ਹਾਂ ਨਵੇਂ ਰੁਝਾਨਾਂ ਨੂੰ ਪਰਖਣ ਲਈ ਅਸੀਂ New Hyundai Creta ਤੇ Renault Duster Turbo petrol ਦਾ ਮੁਲਾਂਕਣ ਕਰਾਂਗੇ।

ਕ੍ਰੇਟਾ ਟਰਬੋ ਪੈਟਰੋਲ ਲਈ ਇੱਕ ਪ੍ਰਸਿੱਧ ਵਿਕਲਪ ਰਿਹਾ ਹੈ, ਜਦੋਂ ਕਿ ਡਸਟਰ ਨੇ ਇੱਕ ਸ਼ਕਤੀਸ਼ਾਲੀ ਟਰਬੋ ਪੈਟਰੋਲ ਲਈ ਆਪਣੇ ਪ੍ਰਸਿੱਧ ਡੀਜ਼ਲ ਇੰਜਨ ਨੂੰ ਹਟਾ ਦਿੱਤਾ।



ਅਸੀਂ ਨਵੀਂ ਕ੍ਰੇਟਾ ਨਾਲ ਸ਼ੁਰੂਆਤ ਕਰਦੇ ਹਾਂ। ਨਵੀਂ ਕ੍ਰੇਟਾ ਦੀ ਮੁੱਖ ਗੱਲ ਇਹ ਹੈ ਕਿ ਇਸ ਦਾ 1.4l ਟਰਬੋ ਪੈਟਰੋਲ ਇੰਜਣ ਜਿਸ ਵਿੱਚ 7-ਸਪੀਡ ਡੀਸੀਟੀ ਤੇ ਵਿਸ਼ੇਸ਼ ਡਰਾਈਵ ਮੋਡ ਮਿਲਦੇ ਹਨ। ਇਹ 140 ਬੀਐਚਪੀ ਤੇ 242Nm ਪੈਦਾ ਕਰਦਾ ਹੈ। ਸ਼ਹਿਰ ਵਿੱਚ ਘੱਟ ਸਪੀਡ ਨਾਲ ਟਰਬੋ ਪੈਟਰੋਲ ਬਿਹਤਰ ਚੋਣ ਹੈ। ਕਰੇਟਾ ਵਿੱਚ ਡੀਸੀਟੀ ਸਮੂਥ ਮਹਿਸੂਸ ਕਰਵਾਉਂਦੀ ਹੈ ਜਦਕਿ ਪਾਵਰ ਡਲਿਵਰੀ ਵੀ ਬਹੁਤ ਵਧੀਆ ਹੈ।

ਇਸ ਵਿੱਚੋਂ ਮੈਕਸੀਮਮ ਪ੍ਰਫੋਰਮੈਂਸ ਕੱਢਣ ਲਈ ਇਸ ਨੂੰ ਸਪੋਰਟ ਵਿੱਚ ਪਾਉਣਾ ਹੋਵੇਗਾ ਤੇ steering paddles ਦਾ ਇਸਤੇਮਾਲ ਕਰਨਾ ਹੋਵੇਗਾ ਜਿਸ ਨਾਲ ਇੰਜਨ ਦਾ ਸਾਊਂਡ ਮਜ਼ਬੂਤ ਹੋ ਜਾਵੇਗਾ ਤੇ ਪ੍ਰਫੋਰਮੈਂਸ ਬਹੁਤ ਹਾਰਡ। ਜੇ ਸਾਵਧਾਨੀ ਨਾਲ ਚਲਾਵਾਂਗੇ ਤਾਂ ਮਾਈਲੇਜ਼ 17 kmpl (ਜੋ official figure ਹੈ) ਪਾ ਸਕਦੇ ਹਾਂ। ਕੁਲ ਮਿਲਾ ਕੇ 17 ਲੱਖ ਰੁਪਏ ਵਿੱਚ ਟਰਬੋ ਪੈਟਰੋਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ SUV ਕਿੰਨੀ ਬਦਲ ਗਈ ਹੈ।

ਡਸਟਰ ਦੀ ਗੱਲ ਕਰੀਏ ਤਾਂ ਇਸ ਵਿਚ 1.31 ਟਰਬੋ ਪੈਟਰੋਲ ਹੈ ਜੋ 156 ਬੀਐਚਪੀ ਤੇ 254 ਐਨਐਮ ਬਣਾਉਂਦਾ ਹੈ। ਇਸ ਦੇ ਨਾਲ ਹੀ, ਇਸ ਵਿੱਚ ਇੱਕ 6 ਸਪੀਡ ਮੈਨੁਅਲ ਹੈ, ਤੁਸੀਂ ਇਸ ਤੋਂ ਵੱਧ 11.9 ਲੱਖ ਵਿੱਚ ਕੀ ਚਾਹੁੰਦੇ ਹੋ। ਡਸਟਰ ਇੱਕ ਪੁਰਾਣੀ ਕਿਸਮ ਦਾ ਟਰਬੋ ਪੈਟਰੋਲ ਹੈ, ਇਸ ਮੈਨੂਅਲ ਦੇ ਨਾਲ ਤੁਹਾਨੂੰ ਟਰਬੋ ਰਸ਼ ਜਿਆਦਾ ਮਿਲਦਾ ਹੈ। ਇਹ ਬਹੁਤ ਸ਼ਕਤੀਸ਼ਾਲੀ ਹੈ।



ਡਸਟਰ ਬਹੁਤ ਤੇਜ਼ ਹੈ ਤੇ ਇਸ ਦੀ ਪ੍ਰਫੋਰਮੈਂਸ ਕਾਫੀ ਪ੍ਰਭਾਵਿਤ ਕਰਦੀ ਹੈ। ਇਸ ਦੀ ride ਤੇ handling ਬਹੁਤ ਪ੍ਰਭਾਵਿਤ ਕਰਦੀ ਹੈ ਤੇ ਤੇਜ਼ ਰਫ਼ਤਾਰ ਤੇ ਵੀ ਅਸਾਨੀ ਨਾਲ ਡ੍ਰਾਇਵਿੰਗ ਕਰ ਸਕਦੇ ਹਾਂ। ਸਟੀਅਰਿੰਗ ਵਿੱਚ ਕੁਝ ਸਮਸਿਆਵਾਂ ਹਨ ਤੇ ਇਹ ਇੰਜਣ ਦੀ ਸ਼ਕਤੀ ਨੂੰ ਸੰਭਾਲਣ ਦੇ ਯੋਗ ਨਹੀਂ। ਤੁਸੀਂ ਮਾਈਲੇਜ਼ ਲਗਪਗ 10kmpl ਪ੍ਰਾਪਤ ਕਰੋਗੇ, ਇਸ ਤੋਂ ਜਿਆਦਾ ਨਹੀਂ।

ਹਾਲਾਂਕਿ, ਤੁਸੀਂ 11.9 ਲੱਖ ਵਿੱਚ ਇਸ ਤੋਂ ਵੱਧ ਪਾਵਰ ਪ੍ਰਾਪਤ ਨਹੀਂ ਕਰ ਸਕਦੇ ਤੇ ਇਹ ਬਹੁਤ ਸਾਰੀਆਂ ਹੋਰ ਐਸਯੂਵੀਜ਼ ਦੇ ਮੁਕਾਬਲੇ ਕੰਪੈਕਟ ਵੀ ਹਨ। ਡਸਟਰ ਇੱਕ ਪੁਰਾਣੀ ਸ਼ੈਲੀ ਦਾ ਵਾਹਨ ਹੈ ਜਿਸ ਦੇ ਇੰਟਰੀਅਰ ਅੰਦਰ ਕੁਝ ਘੱਟ feature ਮਿਲਦੇ ਹਨ।

ਕ੍ਰੇਟਾ ਤੁਹਾਨੂੰ ਇੱਕ ਸ਼ਾਨਦਾਰ ਡਰਾਈਵਿੰਗ ਦਾ ਤਜ਼ਰਬਾ ਦਿੰਦਾ ਹੈ। 17 ਲੱਖ ਵਿੱਚ ਇੱਕ ਸ਼ਾਨਦਾਰ ਇੰਟੀਰੀਅਰ ਮਿਲਦਾ ਹੈ। ਕ੍ਰੇਟਾ ਇੱਕ ਆਧੁਨਿਕ ਐਸਯੂਵੀ ਹੈ। ਉੱਥੇ ਹੀ ਡਸਟਰ ਫਾਸਟ ਟਰਬੋ ਪੈਟਰੋਲ ਦੇ ਨਾਲ ਖਰਾਬ ਰਸਤਿਆਂ ਤੇ ਵੀ ਆਰਾਮਦਾਇਕ ਮਹਿਸੂਸ ਕਰਵਾਉਂਦੀ ਹੈ। ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਮਾਡਰਨ trend ਨੂੰ ਪਸੰਦ ਕਰਦੇ ਹੋ ਜਾਂ ਪੁਰਾਣੇ ਨੂੰ। ਇੰਨਾ ਪੱਕਾ ਹੋਇਆ ਹੈ ਕਿ ਡੀਜਲ ਹੁਣ SUV ਲਈ ਹੁਣ ਜ਼ਰੂਰੀ ਸ਼ਰਤ ਨਹੀਂ ਰਹਿ ਗਿਆ ਹੈ।



Hyundai Creta Turbo

ਤੁਹਾਨੂੰ ਕੀ ਪਸੰਦ ਆਇਆ - ਕੁਆਲਿਟੀ, ਫੀਚਰਸ, ਡੀਸੀਟੀ ਆਟੋਮੈਟਿਕ, ਇੰਜਣ ਤੇ ਸਪੇਸ

ਕੀ ਪਸੰਦ ਨਹੀਂ ਆਇਆ - ਥੋੜ੍ਹਾ ਮਹਿੰਗਾ

Renault Duster Turbo

ਤੁਹਾਨੂੰ ਕੀ ਪਸੰਦ ਆਇਆ - ਮੁੱਲ ਫਾਰਮ ਮਨੀ, ਇੰਜਨ ਪਾਵਰ, ਸਸਪੈਂਸ਼ਨ

ਕੀ ਪਸੰਦ ਨਹੀਂ ਆਇਆ - ਕੁਝ ਵਿਸ਼ੇਸ਼ਤਾਵਾਂ ਦੀ ਘਾਟ, ਇੰਟਰੀਅਰ ਹੁਣ ਪੁਰਾਣਾ ਲੱਗਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI