ਚੰਡੀਗੜ੍ਹ : ਸਰਦੀਆਂ 'ਚ ਅਸਕਰ ਸੰਘਣੀ ਧੂੰਦ ਕਰਕੇ ਭਿਆਨਕ ਸੜਕੀ ਹਾਦਸੇ ਵਾਪਰਦੇ ਹਨ। ਜਿਸ ਕਰਕੇ ਲੋਕਾਂ ਨੂੰ ਜਾਨਾਂ ਦਾ ਨੁਕਸਾਨ ਵੀ ਹੁੰਦਾ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹੇ ਮੰਦਭਾਗੇ ਹਾਦਸਿਆਂ ਤੋਂ ਬਚਿਆ ਕਿਵੇਂ ਜਾਵੇ। ਸੰਘਣੀ ਧੁੰਦ ਆਖਿਰ ਕਦੋਂ ਤੱਕ ਕੀਮਤੀ ਜਾਨਾਂ ਲੈਂਦੀ ਰਹੇਗੀ। ਅਜਿਹੇ 'ਚ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਅਜਿਹੇ ਹਾਦਸੇ ਟਾਲਣ ਦੀ। ਸੜਕ 'ਤੇ ਸਾਵਧਾਨੀ ਵਰਤ ਕੇ, ਖਾਸਕਰ ਜਦੋਂ ਸਰਦੀਆਂ 'ਚ ਧੁੰਦ 'ਚ ਸਫਰ ਕਰਨਾ ਹੋਵੇ। ਸਭ ਤੋਂ ਪਹਿਲਾਂ ਆਫਣੀ ਗੱਡੀ ਨੂੰ ਅਜਿਹੇ ਹਾਲਾਤ ਲਈ ਤਿਆਰ ਕਰੋ।
ਫੋਰ-ਵੀਲ੍ਹਰ ਚਾਲਕਾਂ ਲਈ ਸਾਵਧਾਨੀਆਂ- ਗੱਡੀ ਨੂੰ ਕਰੋ ਤਿਆਰ -ਫੌਗ ਲੈਂਪ ਦੀ ਮਦਦ ਨਾਲ ਹੈੱਡਲਾਈਟ ਦੇ ਮੁਕਾਬਲੇ ਜ਼ਿਆਦਾ ਚੰਗੀ ਤਰਾਂ ਤੇ ਦੂਰ ਤੱਕ ਦੇਖਿਆ ਜਾ ਸਕਦਾ -ਫੌਗ ਲੈਂਪ ਹੈੱਡਲਾਈਟ ਵਾਂਗ ਜ਼ਿਆਦਾ ਦੂਰ ਤੱਕ ਰੌਸ਼ਨੀ ਨਹੀਂ ਸੁੱਟਦੇ -ਰੌਸ਼ਨੀ ਘੱਟ ਦੂਰੀ ਤੱਕ ਜਾਂਦੀ ਹੈ, ਜ਼ਿਆਦਾ ਵਾਈਡ ਏਰੀਆ ਕਵਰ ਕਰਦੀ ਹੈ -ਫੌਗ ਲਾਈਟ ਨੂੰ ਹਮੇਸ਼ਾ ਕਾਰ ਦੇ ਬੰਪਰ ਦੇ ਹੇਠਾਂ ਫਿਟ ਕਰਵਾਓ -ਲਾਈਟ ਸੜਕ ਦੇ ਕਰੀਬ ਰਹਿੰਦੀ ਹੈ, ਸੜਕ ਸਾਫ ਦਿਖਾਈ ਦਿੰਦੀ ਹੈ -ਫੌਗ ਲਾਈਟ ਕੰਪਨੀ ਦੇ ਸਰਵਿਸ ਸੈਂਟਰ ਤੋਂ ਲਗਵਾਓ -ਕਾਰਾਂ ਤੇ ਜੀਪਾਂ ਦੇ ਉੱਪਰ ਫੌਗ ਲਾਈਟ ਲਗਵਾਉਣ ਦਾ ਫਾਇਦਾ ਨਹੀਂ -ਸਾਹਮਣੇ ਤੋਂ ਆਉਣ ਵਾਲੇ ਡਰਾਈਵਰਾਂ ਨੂੰ ਦਿੱਕਤ ਹੁੰਦੀ ਹੈ।
ਹਾਈ ਬੀਮ ਤੋਂ ਬਚੋ -ਧੁੰਦ 'ਚ ਹੈੱਡਲਾਈਟ ਨੂੰ ਹਾਈ ਬੀਮ 'ਤੇ ਨਾ ਰੱਖੋ - ਅਜਿਹਾ ਕਰਨ ਨਾਲ ਰੌਸ਼ਨੀ ਬਿਖਰ ਜਾਂਦੀ ਹੈ -ਹੈੱਲਾਈਟਸ ਹਮੇਸ਼ਾ ਲੋਅ ਬੀਮ 'ਤੇ ਹੀ ਰੱਖੋ -ਸਾਹਮਣੇ ਵਾਲੇ ਨੂੰ ਵੀ ਸਹੂਲਤ ਹੁੰਦੀ ਹੈ।
ਖੁਦ ਨੂੰ ਦਿਖਾਉਣਾ ਜ਼ਰੂਰੀ -ਆਪਣੇ ਆਪ ਨੂੰ ਵੀ ਸੜਕ 'ਤੇ ਦਿਖਾਉਣੀ ਲਾਜ਼ਮੀ -ਫੌਗ ਲਾਈਟ ਦੇ ਨਾਲ-ਨਾਲ ਹੈੱਡਲਾਈਟ ਵੀ ਆਨ ਰੱਖੋ -ਲੋ ਬੀਮ 'ਤੇ ਚੱਲ ਰਹੀ ਹੈੱਡਲਾਈਟ ਤੇ ਫੌਗ ਲਾਈਟ ਨੂੰ ਸਾਹਮਣੇ ਵਾਲਾ ਦੇਖ ਸਕਦਾ ਹੈ।
ਸਪੀਡ 'ਤੇ ਰੱਖੋ ਕੰਟਰੋਲ - ਖੁਦ ਨੂੰ ਤੇ ਦੂਜਿਆਂ ਦੀ ਸੇਫਟੀ ਲਈ ਹੌਲੀ ਚੱਲੋ -ਸਪੀਡੋਮੀਟਰ 'ਤੇ ਰੱਖੋ ਨਜ਼ਰ -ਓਵਰਟੇਕਿੰਗ ਤੋਂ ਜਿਨ੍ਹਾਂ ਹੋ ਸਕੇ ਬਚੋ।
ਇੰਡੀਕੇਟਰ ਥੋੜਾ ਜਲਦੀ ਦਿਓ - ਧੁੰਦ 'ਚ ਅੱਗੇ ਚੱਲ੍ਹ ਰਹੇ ਵਾਹਨ ਪਿੱਛੇ ਆਪਣੀ ਗੱਡੀ ਲਗਾਓ - ਆਮ ਦਿਨਾਂ ਦੇ ਮੁਕਾਬਲੇ ਦੂਰੀ ਜ਼ਿਆਦਾ ਬਣਾ ਕੇ ਰੱਖੋ -ਮੁੜਨ ਤੋਂ ਕੁਝ ਦੇਰ ਪਹਿਲਾਂ ਹੀ ਇੰਡੀਕੇਟਰ ਦਿਓ।
ਸੜਕ ਦਾ ਕਿਨਾਰਾ ਦੇਖੋ - ਸੜਕ ਦੇ ਖੱਬੇ ਪਾਸੇ ਕਿਨਾਰਾ ਦੇਖ ਕੇ ਚੱਲੋ - ਗੱਡੀ ਸਿੱਧੀ ਦਿਸ਼ਾ 'ਚ ਚੱਲੇਗੀ - ਕਈ ਥਾਈਂ ਪੀਲੀ ਲਾਈਨ ਨੂੰ ਫਾਲੋ ਕੀਤਾ ਜਾ ਸਕਦਾ
ਦੁਪਹੀਆ ਵਾਹਨਾ ਚਾਲਕਾਂ ਲਈ ਸਾਵਧਾਨੀਆਂ - ਆਪਣੇ ਆਪ ਨੂੰ ਬਚਾਓ - ਟੂ-ਵੀਲ੍ਹਰ ਵਾਲਿਆਂ ਨੂੰ ਚੰਗੀ ਕੁਆਲਿਟੀ ਦੇ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ - ਸੜਕ ਹਾਦਸਿਆਂ 'ਚ ਵਧੇਰੇ ਜਾਨਾਂ ਸਿਰ ' ਚ ਲੱਗੀ ਸੱਟ ਕਾਰਨ ਜਾਂਦੀਆਂ - ਤੁਹਾਡੇ ਪਿੱਛੇ ਬੈਠ ਕੇ ਕੋਈ ਸਫਰ ਕਰ ਰਿਹਾ ਹੈ ਤਾਂ ਉਸ ਲਈ ਵੀ ਹੈਲਮੈਟ ਜ਼ਰੂਰੀ।
ਰਿਫਲੈਕਟਰ ਦੀ ਵਰਤੋਂ - ਹਮੇਸ਼ਾ ਹੈਲਮੈਟ ਬ੍ਰਾਈਟ ਕਲਰ ਦਾ ਵਰਤੋ - ਹੈਲਮੈਟ 'ਤੇ ਰਿਫਲੈਕਟਿਵ ਬੈਂਡ ਲੱਗਿਆ ਹੋਵੇ।
ਦੂਰੀ ਬਣਾ ਕੇ ਰੱਖੋ - ਕਿਸੇ ਵਾਹਨ ਦੇ ਪਿੱਛੇ ਜਾਂ ਅੱਗੇ ਅਚਾਨਕ ਨਾ ਰੁਕੋ -ਦੂਰੀ ਦਾ ਵਿਸ਼ੇਸ਼ ਖਿਆਲ ਰੱਖੋ -ਓਵਰਟੇਕਿੰਗ ਵੇਲੇ ਸਪੇਸ ਦਾ ਵਿਸ਼ੇਸ਼ ਖਿਆਲ ਰੱਖੋ - ਸੜਕਾਂ 'ਤੇ ਕੁੜੇ ਦਾ ਅੰਬਾਰ, ਸਪੀਡ ਬ੍ਰੇਕਰ, ਖੱਡੇ ਤੋਂ ਬਚੋ - ਰੇਲਵੇ ਕ੍ਰੋਸਿੰਗ, ਫਿਸਲਨ ਤੇ ਅਵਾਰਾ ਪਸ਼ੂਆਂ ਦਾ ਖਿਆਲ ਜ਼ਰੂਰ - ਖੱਬੇ ਪਾਸਿਓਂ ਓਵਰਟੇਕ ਕਰਨ ਤੋਂ ਬਚੋ -ਬ੍ ਰਿਜ, ਸਕੂਲ ਜ਼ੋਨ ਸਮੇਤ ਪੀਲੀਆਂ ਲਾਈਨਾਂ ਕੋਲ ਸਾਵਧਾਨ - ਸੜਕ 'ਤੇ ਨਿਯਮਾਂ ਦੀ ਪਾਲਣਾ ਜ਼ਰੂਰੀ - ਵਾਹਨ ਦੀ ਜਾਂਚ ਸਮੇ ਸਿਰ ਜਾਂਚ ਕਰਵਾਉਣਾ ਲਾਜ਼ਮੀ -ਟਾਇਰ, ਕਲੱਚ, ਗਿਅਰ ਤੇ ਬ੍ਰੇਕ ਦਰੂਸਤ ਰੱਖੋ ਹਰ ਸਾਲ ਧੁੰਦ ਦੀ ਵਜ੍ਹਾ ਨਾਲ ਸੜਕਾਂ 'ਤੇ ਹਾਦਸੇ ਦਾ ਸ਼ਿਕਾਰ ਹੋ ਹਜਾਰਾਂ ਲੋਕ ਦਮ ਤੋੜ ਦਿੰਦੇ ਨੇ।
ਅਜਿਹੇ 'ਚ ABP ਸਾਂਝਾ ਦੀ ਅਪੀਲ ਹੈ ਕਿ ਨਿਯਮਾਂ ਦੀ ਪਾਲਣਾ ਤੇ ਥੋੜੀ ਜਿਹੀ ਸਾਵਧਾਨੀ ਨਾ ਸਿਰਫ ਤੁਹਾਡੀ ਕੀਮਤੀ ਜਾਨ ਬਚਾ ਸਕਦੀ ਹੈ ਬਲਕਿ ਦੂਜੇ ਮੁਸਾਫਰ ਵੀ ਸੁਰਖਿਅਤ ਆਪਣੇ ਘਰਾਂ ਨੂੰ ਪਰਤ ਸਕਦੇ ਨੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI