Driverless Taxi License: ਟੋਇਟਾ ਮੋਟਰ ਕਾਰਪੋਰੇਸ਼ਨ ਬੈਕਡ ਸਵੈ-ਡਰਾਈਵਿੰਗ ਟੈਕ ਕੰਪਨੀ Pony.ai ਨੇ ਚੀਨ ਵਿੱਚ ਇੱਕ ਟੈਕਸੀ ਲਾਇਸੈਂਸ ਪ੍ਰਾਪਤ ਕੀਤਾ ਹੈ, ਜੋ ਉਸ ਦੀ ਬਿਨ੍ਹਾਂ ਡਰਾਈਵਰ ਤੋਂ ਟੈਕਸੀਆਂ ਚਲਾਉਣ ਦੇਵੇਗਾ। ਕੰਪਨੀ ਨੇ ਕਿਹਾ ਕਿ ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਆਟੋਨੋਮਸ ਡਰਾਈਵਿੰਗ ਕੰਪਨੀ ਹੈ।

ਸਟਾਰਟਅੱਪ ਨੇ ਕਿਹਾ ਕਿ ਉਸ ਨੂੰ ਨਾਨਸ਼ਾ ਦੇ ਗੁਆਂਗਜ਼ੂ ਸਿਟੀ ਜ਼ਿਲ੍ਹੇ ਵਿੱਚ 100 ਡਰਾਈਵਰ ਲੈਸ ਟੈਕਸੀਆਂ ਚਲਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ। ਪਿਛਲੇ ਸਾਲ Pony.ai ਨੇ ਬੀਜਿੰਗ ਵਿੱਚ ਇੱਕ ਪੇਡ ਡਰਾਈਵਰਲੈਸ ਰੋਬੋਟਿਕਸ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਪ੍ਰਾਪਤ ਕੀਤੀ ਸੀ ਤੇ ਉਦੋਂ ਤੋਂ ਉਸਨੇ ਰਾਈਡਿੰਗ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਬੀਜਿੰਗ ਵਿੱਚ ਇੱਕ ਟੈਸਟਿੰਗ ਆਧਾਰ 'ਤੇ ਇੱਕ ਬਹੁਤ ਛੋਟੇ, ਉਦਯੋਗਿਕ ਖੇਤਰ ਵਿੱਚ ਰਾਈਡਿੰਗ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਕੰਪਨੀ ਦੇ ਬਿਆਨ ਅਨੁਸਾਰ ਨਾਨਸ਼ਾ ਵਿੱਚ ਇਹ ਜ਼ਿਲ੍ਹੇ ਦੇ ਪੂਰੇ 800 ਵਰਗ ਕਿਲੋਮੀਟਰ ਵਿੱਚ ਡਰਾਈਵਰ ਲੈਸ ਟੈਕਸੀਆਂ ਚਲਾਏਗੀ। ਯਾਤਰੀ Pony.ai ਦੀ ਆਪਣੀ ਐਪ ਤੋਂ ਰਾਈਡ ਬੁੱਕ ਕਰ ਸਕਦੇ ਹਨ ਤੇ ਭੁਗਤਾਨ ਕਰ ਸਕਦੇ ਹਨ। Pony.ai ਸ਼ੁਰੂ ਵਿੱਚ ਉਹਨਾਂ ਕਾਰਾਂ ਨੂੰ ਸੇਫਟੀ ਡਰਾਈਵਰਾਂ ਨਾਲ ਚਲਾਏਗੀ ਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਹਟਾਏ ਜਾਣ ਦੀ ਉਮੀਦ ਹੈ।

ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਕਈ ਸਟਾਰਟਅਪ ਡਰਾਈਵਰ ਲੈਸ ਤਕਨਾਲੋਜੀ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੇ ਹਨ, ਜਿਸ ਦਾ ਟਾਰਗੇਟ ਮੋਬਿਲਿਟੀ ਦੇ ਭਵਿੱਖ ਵਿੱਚ ਲੀਡ ਕਰਨਾ ਹੈ। Pony.ai ਅਮਰੀਕਾ ਅਤੇ ਚੀਨ ਵਿੱਚ ਐਕਟਿਵ ਹੈ, ਕੈਲੀਫੋਰਨੀਆ ਦੇ ਫਰੀਮਾਂਟ ਤੇ ਮਿਲਪਿਟਾਸ ਦੇ ਨਾਲ-ਨਾਲ ਚੀਨੀ ਸ਼ਹਿਰ ਗੁਆਂਗਜ਼ੂ ਤੇ ਬੀਜਿੰਗ ਵਿੱਚ ਜਨਤਕ ਸੜਕਾਂ 'ਤੇ ਆਪਣੀ ਡਰਾਈਵਰਲੈਸ ਤਕਨਾਲੋਜੀ ਦਾ ਟੈਸਟ ਕਰ ਰਿਹਾ ਹੈ।

ਚੀਨ ਵਿੱਚ ਕਿ ਲੋਕਲ ਸਟਾਰਟਅੱਪ ਮੁਕਾਬਲਾ ਕਰ ਰਹੇ ਹਨ. ਹਾਲ ਹੀ ਦੇ ਮਹੀਨਿਆਂ ਵਿੱਚ ਮੋਮੈਂਟਾ ਤੇ ਆਟੋਮੇਕਰ SAIC ਨੇ ਸ਼ੰਘਾਈ ਦੇ ਜੀਆਡਿੰਗ ਜ਼ਿਲ੍ਹੇ ਵਿੱਚ ਆਪਣੀ ਰੋਬੋਟਿਕਾਸੀ ਸੇਵਾ ਦੇ ਟੈਸਟ ਲਈ ਅਧਿਕਾਰਤ ਪ੍ਰਵਾਨਗੀ ਪ੍ਰਾਪਤ ਹੋਈ ਹੈ, ਇਹ ਇੱਕ ਅਜਿਹਾ ਕਦਮ ਹੈ ਜੋ ਨਿਸਾਨ-ਬੇਕਡ ਵਾਇਰਾਈਡ ਦੁਆਰਾ ਗੁਆਂਗਜ਼ੂ ਵਿੱਚ ਇਸ ਤਰ੍ਹਾਂ ਦੇ ਸਟੈਪ ਨੂੰ ਫਾਲੋ ਕਰਦਾ ਹੈ।


Car loan Information:

Calculate Car Loan EMI