Royal Enfield Bullet 350 and Royal Enfield Hunter 350 Mileage: ਰਾਇਲ ਐਨਫੀਲਡ ਬਾਈਕਸ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਇੰਡੀਅਨ ਨੌਜਵਾਨਾਂ ਦੇ ਵਿੱਚ ਇਨ੍ਹਾਂ ਦੋ ਕੰਪਨੀ ਦੇ ਬੁਲੇਟ 350 ਅਤੇ ਹੰਟਰ 350 ਦਾ ਕਾਫੀ ਕ੍ਰੇਜ਼ ਹੈ।। ਇਹ ਦੋਵੇਂ ਬਾਈਕਸ ਆਪਣੇ ਬੋਲਡ ਸਟਾਈਲ ਲਈ ਜਾਣੀਆਂ ਜਾਂਦੀਆਂ ਹਨ।


ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਹੈ ਕਿ ਇਨ੍ਹਾਂ ਦੋਨਾਂ ਵਿੱਚੋਂ ਕਿਹੜੀ ਬਾਈਕ ਵਧੀਆ ਹੈ ਅਤੇ ਕਿਹੜੀ ਦੀ ਮਾਈਲੇਜ ਜ਼ਿਆਦਾ ਹੈ? ਇੱਥੇ ਅਸੀਂ ਤੁਹਾਨੂੰ ਦੋਵਾਂ ਬਾਈਕਸ ਦੇ ਮਾਈਲੇਜ ਬਾਰੇ ਦੱਸਣ ਜਾ ਰਹੇ ਹਾਂ ਤਾਂ ਜੋ ਤੁਸੀਂ ਖੁਦ ਫੈਸਲਾ ਕਰ ਸਕੋ ਕਿ ਕਿਹੜੀ ਬਾਈਕ ਖਰੀਦਣੀ ਬਿਹਤਰ ਹੈ।


ਹੋਰ ਪੜ੍ਹੋ: Electric Kettle Under 1000: ਸਸਤੇ ਭਾਅ 'ਤੇ ਮਿਲ ਰਹੀ ਪਾਣੀ ਗਰਮ ਕਰਨ ਵਾਲੀ ਇਹ ਕੇਟਲ, ਸਰਦੀਆਂ ਲਈ ਫਾਇਦੇਮੰਦ



Royal Enfield Hunter ਅਤੇ Bullet ਵਿੱਚ ਮਾਈਲੇਜ ਵਿੱਚ ਕੀ ਅੰਤਰ?


ਜੇਕਰ ਰਾਇਲ ਐਨਫੀਲਡ ਹੰਟਰ ਅਤੇ ਬੁਲੇਟ ਦੇ ਮਾਈਲੇਜ ਦੀ ਗੱਲ ਕਰੀਏ ਤਾਂ ਦੋਵਾਂ ਦੇ ਮਾਈਲੇਜ 'ਚ ਥੋੜ੍ਹਾ ਜਿਹਾ ਫਰਕ ਹੈ। ਬੁਲੇਟ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਇਹ 35 ਤੋਂ 37 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਹੰਟਰ ਦੀ ਮਾਈਲੇਜ 30 ਤੋਂ 32 KMPL ਹੈ। ਹਾਲਾਂਕਿ ਦੋਵਾਂ ਬਾਈਕਸ ਦੇ ਇੰਜਣ ਸਮਾਨ ਹਨ।


ਰਾਇਲ ਐਨਫੀਲਡ ਬੁਲੇਟ ਦੇ ਫੀਚਰਸ


ਰਾਇਲ ਐਨਫੀਲਡ ਬੁਲੇਟ 350 ਜੇ-ਸੀਰੀਜ਼ ਪਲੇਟਫਾਰਮ 'ਤੇ ਆਧਾਰਿਤ ਹੈ ਅਤੇ ਇਸ ਬਾਈਕ 'ਚ 349 ਸੀਸੀ, ਏਅਰ-ਕੂਲਡ, ਸਿੰਗਲ ਸਿਲੰਡਰ ਇੰਜਣ ਹੈ। ਬੁਲੇਟ 350 'ਚ ਲਗਾਇਆ ਗਿਆ ਇੰਜਣ 6,100 rpm 'ਤੇ 20 bhp ਦੀ ਪਾਵਰ ਦਿੰਦਾ ਹੈ ਅਤੇ 4,000 rpm 'ਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਬੁਲੇਟ 350 ਦੇ ਬਟਾਲੀਅਨ ਬਲੈਕ ਸ਼ੇਡ ਦੀ ਐਕਸ-ਸ਼ੋਰੂਮ ਕੀਮਤ 1.75 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।


ਹੰਟਰ 350 ਦੇ ਫੀਚਰਸ


ਰਾਇਲ ਐਨਫੀਲਡ ਹੰਟਰ 350 ਵਿੱਚ ਇੱਕ 349cc, ਸਿੰਗਲ-ਸਿਲੰਡਰ, 4-ਸਟ੍ਰੋਕ ਏਅਰ-ਆਇਲ ਕੂਲਡ ਇੰਜਣ ਹੈ, ਜੋ ਕਿ ਫਿਊਲ ਇੰਜੈਕਸ਼ਨ ਤਕਨੀਕ ਨਾਲ ਲੈਸ ਹੈ। ਇਹ ਉਹੀ ਇੰਜਣ ਹੈ ਜੋ Meteor 350 ਅਤੇ Classic 350 ਲਈ ਵੀ ਵਰਤਿਆ ਜਾਂਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ, ਜੋ 6100rpm 'ਤੇ 20.2bhp ਦੀ ਪਾਵਰ ਅਤੇ 4,000rpm 'ਤੇ 27Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਬਾਈਕ 114 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਹਾਸਲ ਕਰ ਸਕਦੀ ਹੈ।


 



 



Car loan Information:

Calculate Car Loan EMI