ਬੁਲੇਟ ਅਜਿਹੀ ਬਾਈਕ ਹੈ ਜਿਸ ਨੂੰ ਪੰਜਾਬ ਸਣੇ ਪੂਰੀ ਦੁਨੀਆ ਦੇ ਵਿੱਚ ਖੂਬ ਪਸੰਦ ਕੀਤਾ ਜਾਂਦਾ ਹੈ। ਪਰ ਜ਼ਿਆਦਾ ਤਰ ਲਵਰਸ ਤੁਹਾਨੂੰ ਇੰਡੀਆ ਦੇ ਵਿੱਚ ਮਿਲ ਜਾਣਗੇ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਜੋ ਕਿ ਬਾਈਕ ਚਲਾਉਣ ਦਾ ਸ਼ੌਕ ਰੱਖਦੀਆਂ ਹਨ ਉਨ੍ਹਾਂ ਦੀ ਵੀ ਪਹਿਲੀ ਪਸੰਦ ਹੈ। ਰਾਇਲ ਐਨਫੀਲਡ ਬੁਲੇਟ 350 ਸਿਰਫ਼ ਇੱਕ ਬਾਈਕ ਨਹੀਂ, ਬਲਕਿ ਭਾਰਤ ਵਿੱਚ ਇੱਕ ਆਈਕੌਨਿਕ ਪਛਾਣ ਹੈ। ਇਹ ਉਹ ਮੋਟਰਸਾਈਕਲ ਹੈ ਜਿਸਦੀ ਲਗਭਗ ਹਰ ਬਾਈਕ ਲਵਰ ਨੂੰ ਦਿਵਾਨਗੀ ਹੁੰਦੀ ਹੈ। ਬਹੁਤ ਸਾਰੇ ਕਲਾਕਾਰਾਂ ਸਣੇ ਕ੍ਰਿਕਟਰ ਨੂੰ ਵੀ ਇਹ ਬਾਈਕ ਖੂਬ ਪਸੰਦ ਹੈ। ਇਸ ਲਈ ਬਾਲੀਵੁੱਡ ਅਤੇ ਪਾਲੀਵੁੱਡ ਫ਼ਿਲਮਾਂ ਤੇ ਪੰਜਾਬੀ ਗੀਤਾਂ ਦੇ ਵਿੱਚ ਬੁਲੇਟ ਨਜ਼ਰ ਆ ਜਾਏਗੀ। ਪਰ ਹੁਣ ਇਸ ਨੂੰ ਖਰੀਦਣ ਦੇ ਲਈ ਬੁਲੇਟ ਲਵਰਸ ਨੂੰ ਜੇਬ ਥੋੜੀ ਹੋਰ ਢਿੱਲੀ ਕਰਨੀ ਪਏਗੀ। ਆਓ ਜਾਣਦੇ ਹਾਂ...
ਇੰਜਣ ਬਾਰੇ ਜਾਣੋ
ਇਸ ਬਾਈਕ ਵਿੱਚ 349cc ਦਾ J-ਸੀਰੀਜ਼ ਇੰਜਣ ਦਿੱਤਾ ਗਿਆ ਹੈ, ਜੋ 20.2 hp ਦੀ ਪਾਵਰ ਅਤੇ 27 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਉਹੀ ਇੰਜਣ ਹੈ ਜੋ ਕਲਾਸਿਕ 350 ਅਤੇ ਹੰਟਰ 350 ਵਿੱਚ ਵੀ ਮਿਲਦਾ ਹੈ। ਇਸ ਦੀ 5-ਸਪੀਡ ਗੀਅਰਬਾਕਸ ਰਾਈਡ ਨੂੰ ਸਮੂਥ ਬਣਾਉਂਦੀ ਹੈ ਅਤੇ ਲੰਬੀ ਟੂਰਿੰਗ ਦੌਰਾਨ ਥਕਾਵਟ ਮਹਿਸੂਸ ਨਹੀਂ ਹੋਣ ਦਿੰਦੀ।
ਡਿਜ਼ਾਈਨ ਕਿਵੇਂ ਹੈ?
ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਬਾਈਕ ਅਜੇ ਵੀ ਆਪਣੇ ਰੈਟ੍ਰੋ ਲੁੱਕ ਨਾਲ ਆਉਂਦੀ ਹੈ, ਜਿਸ ਵਿੱਚ ਗੋਲ ਹੈੱਡਲਾਈਟ, ਮੈਟਲ ਫਿਊਲ ਟੈਂਕ, ਚੌੜੇ ਸਾਈਡ ਪੈਨਲ ਅਤੇ ਦਮਦਾਰ ਥੰਪ ਆਵਾਜ਼ ਸ਼ਾਮਲ ਹੈ।
ਬੁਲੇਟ 350 ਦੀ ਨਵੀਂ ਕੀਮਤ ਲਿਸਟ
ਰਾਇਲ ਐਨਫੀਲਡ ਨੇ ਆਪਣੀ ਆਈਕੌਨਿਕ ਬਾਈਕ ਬੁਲੇਟ 350 ਦੀ ਕੀਮਤ ਵਿੱਚ ₹2,000 ਤੋਂ ₹3,000 ਤੱਕ ਵਾਧਾ ਕੀਤਾ ਹੈ, ਜੋ ਵੱਖ-ਵੱਖ ਵੈਰੀਐਂਟ ਮੁਤਾਬਕ ਹੈ।
ਜੂਨ 2025 ਲਈ ਅੱਪਡੇਟ ਕੀਤੀਆਂ ਕੀਮਤਾਂ ਹੇਠ ਲਿਖੀਆਂ ਹਨ (ਐਕਸ-ਸ਼ੋਰੂਮ ਦਿੱਲੀ):
ਮਿਲਟਰੀ ਰੈਡ ਅਤੇ ਬਲੈਕ ਵੈਰੀਐਂਟ: ਪਹਿਲਾਂ ₹1,73,562, ਹੁਣ ₹1,75,562
ਸਟੈਂਡਰਡ ਬਲੈਕ ਅਤੇ ਮੈਰੂਨ ਵੈਰੀਐਂਟ: ਪਹਿਲਾਂ ₹1,79,000, ਹੁਣ ₹1,81,000
ਸਭ ਤੋਂ ਮਹਿੰਗਾ ਬਲੈਕ ਗੋਲਡ ਵੈਰੀਐਂਟ: ਪਹਿਲਾਂ ₹2,15,801, ਹੁਣ ₹2,18,801
ਅਰਥਾਤ ਹੁਣ ਤੁਹਾਨੂੰ ਆਪਣੀ ਮਨਪਸੰਦ ਬੁਲੇਟ ਖਰੀਦਣ ਲਈ ਥੋੜ੍ਹਾ ਵੱਧ ਖਰਚਾ ਕਰਨਾ ਪਵੇਗਾ।
ਕੰਪਨੀ ਵੱਲੋਂ ਕੀਮਤ ਵਧਾਉਣ ਦਾ ਕੋਈ ਸਰਕਾਰੀ ਕਾਰਨ ਨਹੀਂ ਦਿੱਤਾ ਗਿਆ, ਪਰ ਆਟੋ ਉਦਯੋਗ ਵਿੱਚ ਆਮ ਤੌਰ 'ਤੇ ਇਨਪੁੱਟ ਖਰਚੇ (ਜਿਵੇਂ ਕਿ ਸਟੀਲ, ਲੇਬਰ, ਸਪਲਾਈ ਚੇਨ) ਵਿੱਚ ਵਾਧਾ, ਨਵੇਂ ਰੰਗ ਜਾਂ ਗ੍ਰਾਫਿਕਸ ਦੀ ਪੇਸ਼ਕਸ਼ ਅਤੇ ਮਾਰਕੀਟ ਪੋਜ਼ੀਸ਼ਨਿੰਗ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਇਸ ਨਾਲ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਬ੍ਰਾਂਡ ਆਪਣੀਆਂ ਉਤਪਾਦਾਂ ਨੂੰ ਲਗਾਤਾਰ ਮਾਰਕੀਟ ਦੇ ਰੁਝਾਨ ਅਨੁਸਾਰ ਅੱਪਡੇਟ ਕਰ ਰਿਹਾ ਹੈ।
ਫੀਚਰਜ਼ ਬਾਰੇ ਜਾਣੋ
ਫੀਚਰਜ਼ ਦੀ ਗੱਲ ਕਰੀਏ ਤਾਂ ਬੁਲੇਟ 350 ਵਿੱਚ 349cc ਦਾ ਸਿੰਗਲ-ਸਿਲੰਡਰ, ਏਅਰ-ਆਇਲ ਕੂਲਡ ਇੰਜਣ ਮਿਲਦਾ ਹੈ, ਜੋ ਕਿ 6,100 rpm 'ਤੇ 20.2 bhp ਦੀ ਪਾਵਰ ਅਤੇ 4,000 rpm 'ਤੇ 27 Nm ਦਾ ਟੌਰਕ ਪੈਦਾ ਕਰਦਾ ਹੈ। ਇਹ ਇੰਜਣ 5-ਸਪੀਡ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ।
ਬ੍ਰੇਕਿੰਗ ਸਿਸਟਮ ਵੱਜੋਂ ਅੱਗੇ ਡਿਸਕ ਬ੍ਰੇਕ ਅਤੇ ਪਿੱਛੇ ਡਰਮ ਬ੍ਰੇਕ ਦਿੱਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ, ਇਸ ਵਿੱਚ ABS ਸਿਸਟਮ ਦਿੱਤਾ ਗਿਆ ਹੈ — ਮਿਲਟਰੀ ਵੈਰੀਐਂਟ ਵਿੱਚ ਸਿੰਗਲ ਚੈਨਲ ABS ਅਤੇ ਬਲੈਕ ਗੋਲਡ ਵੈਰੀਐਂਟ ਵਿੱਚ ਡੁਅਲ ਚੈਨਲ ABS ਮਿਲਦਾ ਹੈ।
ਕਲਰ ਚੋਆਇਸ ਵਿੱਚ:
ਮਿਲਟਰੀ ਰੈਡ
ਬਲੈਕ
ਸਟੈਂਡਰਡ ਮੈਰੂਨ
ਬਲੈਕ ਗੋਲਡ ਸ਼ਾਮਲ ਹਨ।
Car loan Information:
Calculate Car Loan EMI