Royal Enfield Classic 350 on EMI: ਭਾਰਤੀ ਬਜ਼ਾਰ ਵਿੱਚ Royal Enfield Classic 350 ਦਾ ਇੱਕ ਅਲੱਗ ਹੀ ਕ੍ਰੇਜ਼ ਹੈ। ਅੱਜਕੱਲ੍ਹ ਦਾ ਨੌਜਵਾਨ ਤਾਂ ਇਸ ਦਾ ਦੀਵਾਨਾ ਹੈ, ਕਾਲਜ ਦੇ ਮੁੰਡ ਹੋਣ ਜਾਂ ਦਫਤਰ ਜਾਣ ਵਾਲੇ ਹੋਣ, ਉਨ੍ਹਾਂ ਵਿੱਚ ਇਸ ਦਾ ਬਹੁਤ ਕ੍ਰੇਜ਼ ਹੈ। ਜੇਕਰ ਤੁਸੀਂ ਵੀ ਇਸ ਬਾਈਕ ਨੂੰ ਲੈਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਰੋਜ਼ ਦਫਤਰ ਜਾਣ ਲਈ ਇਸ ਦਾ ਕਿਹੜਾ ਮਾਡਲ ਸਭ ਤੋਂ ਵਧੀਆ ਰਹੇਗਾ, ਜਿਹੜਾ ਸਸਤਾ ਵੀ ਹੋਵੇਗਾ ਅਤੇ ਫਾਇਦੇਮੰਦ ਵੀ।

ਜਦੋਂ ਵੀ Royal Enfield 350 ਦੀ ਸਭ ਤੋਂ ਮਸ਼ਹੂਰ ਬਾਈਕ ਦੀ ਗੱਲ ਆਉਂਦੀ ਹੈ, ਤਾਂ Classic 350 ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਮੋਟਰਸਾਈਕਲ ਦੀ ਆਨ-ਰੋਡ ਕੀਮਤ ਦੋ ਲੱਖ ਰੁਪਏ ਤੋਂ ਵੱਧ ਹੈ।

ਜੇਕਰ ਤੁਸੀਂ ਰਾਇਲ ਐਨਫੀਲਡ ਕਲਾਸਿਕ 350 ਖਰੀਦਣਾ ਚਾਹੁੰਦੇ ਹੋ, ਤਾਂ ਕੀ ਤੁਸੀਂ ਜਾਣਦੇ ਹੋ ਕਿ ਇਸ Royal Enfield ਬਾਈਕ ਨੂੰ ਖਰੀਦਣ ਲਈ, ਤੁਹਾਨੂੰ ਇੱਕ ਵਾਰ ਵਿੱਚ ਸਾਰੇ ਪੈਸੇ ਦੇਣ ਦੀ ਲੋੜ ਨਹੀਂ ਹੈ। ਤੁਸੀਂ ਹਰ ਮਹੀਨੇ EMI ਦੇ ਤੌਰ 'ਤੇ ਪੈਸੇ ਦੇ ਕੇ ਇਸ ਨੂੰ ਖਰੀਦ ਸਕਦੇ ਹੋ।

Royal Enfield Classic 350 ਦੇ ਪੰਜ ਵੇਰੀਐਂਟ ਭਾਰਤੀ ਬਾਜ਼ਾਰ ਵਿੱਚ ਉਪਲਬਧ ਹਨ। Classic 350 ਦਾ ਸਭ ਤੋਂ ਸਸਤਾ ਮਾਡਲ ਇਸਦਾ ਹੈਰੀਟੇਜ ਵਰਜ਼ਨ ਹੈ। ਦਿੱਲੀ ਵਿੱਚ ਇਸ ਮਾਡਲ ਦੀ ਆਨ-ਰੋਡ ਕੀਮਤ 2,28,526 ਰੁਪਏ ਹੈ। ਦੇਸ਼ ਦੇ ਹੋਰ ਰਾਜਾਂ ਵਿੱਚ ਇਸ ਕੀਮਤ ਵਿੱਚ ਕੁਝ ਫਰਕ ਹੋ ਸਕਦਾ ਹੈ। ਇਸ ਬਾਈਕ ਨੂੰ ਲੋਨ 'ਤੇ ਖਰੀਦਣ ਲਈ, ਤੁਹਾਨੂੰ 2,17,100 ਰੁਪਏ ਦਾ ਲੋਨ ਮਿਲੇਗਾ।

Royal Enfield Classic 350 ਖਰੀਦਣ ਲਈ, ਤੁਹਾਨੂੰ ਲਗਭਗ 11,500 ਰੁਪਏ ਡਾਊਨ ਪੇਮੈਂਟ ਦੇਣੀ ਪਵੇਗੀ। ਬੈਂਕ ਲਏ ਗਏ ਬਾਈਕ ਲੋਨ 'ਤੇ 9 ਪ੍ਰਤੀਸ਼ਤ ਵਿਆਜ ਲੈਂਦਾ ਹੈ ਅਤੇ ਜੇਕਰ ਤੁਸੀਂ ਇਹ ਲੋਨ ਦੋ ਸਾਲਾਂ ਲਈ ਲੈਂਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 10,675 ਰੁਪਏ EMI ਵਜੋਂ ਜਮ੍ਹਾ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ, ਜੇਕਰ ਤੁਸੀਂ ਕਲਾਸਿਕ 350 ਲਈ ਤਿੰਨ ਸਾਲਾਂ ਲਈ ਲੋਨ ਲੈਂਦੇ ਹੋ, ਤਾਂ ਤੁਹਾਨੂੰ ਹਰ ਮਹੀਨੇ 9 ਪ੍ਰਤੀਸ਼ਤ ਵਿਆਜ 'ਤੇ 7,650 ਰੁਪਏ ਦੀ ਕਿਸ਼ਤ ਜਮ੍ਹਾ ਕਰਵਾਉਣੀ ਪਵੇਗੀ।

ਜੇਕਰ ਤੁਸੀਂ ਚਾਰ ਸਾਲਾਂ ਲਈ ਲੋਨ ਲੈਂਦੇ ਹੋ ਤਾਂ 48 ਮਹੀਨਿਆਂ 6,150 ਰੁਪਏ ਦੀ EMI ਦੇਣੀ ਪਵੇਗੀ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਵੱਖ-ਵੱਖ ਬੈਂਕਾਂ ਅਤੇ ਉਨ੍ਹਾਂ ਦੀਆਂ ਪਾਲਿਸੀ ਦੇ ਅਨੁਸਾਰ, ਇਸ ਕੀਮਤ ਵਿੱਚ ਫਰਕ ਹੋ ਸਕਦਾ ਹੈ। ਲੋਨ ਲੈਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹਨਾ ਜ਼ਰੂਰੀ ਹੈ।

 


Car loan Information:

Calculate Car Loan EMI