Royal Enfield Classic 650: ਰਾਇਲ ਐਨਫੀਲਡ ਬਾਈਕਸ ਦਾ ਦੁਨੀਆ ਭਰ ਵਿੱਚ ਕ੍ਰੇਜ਼ ਹੈ। ਇਹ ਬਾਈਕ ਨੌਜਵਾਨਾਂ ਲਈ ਮਾਣ ਦੀ ਸਵਾਰੀ ਮੰਨੀਆਂ ਜਾਂਦੀਆਂ ਹਨ। ਕੰਪਨੀ ਇੱਕ ਤੋਂ ਬਾਅਦ ਇੱਕ ਨਵੀਆਂ ਬਾਈਕਸ ਲਾਂਚ ਕਰਦੀ ਰਹਿੰਦੀ ਹੈ। ਰਾਇਲ ਐਨਫੀਲਡ ਦੀ ਸਭ ਤੋਂ ਮਸ਼ਹੂਰ ਬਾਈਕ ਰਾਇਲ ਐਨਫੀਲਡ ਕਲਾਸਿਕ ਹੈ, ਜਿਸ ਤੋਂ ਬਾਅਦ ਹੁਣ ਕੰਪਨੀ ਕਲਾਸਿਕ 650 ਨੂੰ ਪੇਸ਼ ਕਰਨ ਜਾ ਰਹੀ ਹੈ। ਇਸ ਬਾਈਕ ਦੀਆਂ ਕੀਮਤਾਂ ਦਾ ਵੀ ਜਲਦੀ ਹੀ ਐਲਾਨ ਕੀਤਾ ਜਾ ਸਕਦਾ ਹੈ।


ਕੀ ਹੋਵੇਗੀ ਕੀਮਤ ?


Royal Enfield Classic 650 ਨੂੰ ਕੁਝ ਹਫ਼ਤੇ ਪਹਿਲਾਂ Motoverse Event 2024 ਵਿੱਚ ਪੇਸ਼ ਕੀਤਾ ਗਿਆ ਸੀ। ਜਿਵੇਂ ਹੀ ਇਸ ਬਾਈਕ ਦੀ ਝਲਕ ਦੇਖਣ ਨੂੰ ਮਿਲੀ ਤਾਂ ਇਸ ਨੂੰ ਲੈ ਕੇ ਲੋਕਾਂ 'ਚ ਜ਼ਬਰਦਸਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਕੀਮਤ ਦੀ ਗੱਲ ਕਰੀਏ ਤਾਂ ਇਸ ਆਉਣ ਵਾਲੀ ਬਾਈਕ ਦੀ ਸੰਭਾਵਿਤ ਕੀਮਤ 3.6 ਲੱਖ ਰੁਪਏ (ਐਕਸ-ਸ਼ੋਰੂਮ) ਹੋ ਸਕਦੀ ਹੈ। ਇਸ ਬਾਈਕ 'ਚ ਤੁਹਾਨੂੰ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ, ਜਿਸ ਤੋਂ ਬਾਅਦ ਇਸ ਬਾਈਕ ਦੀ ਕੀਮਤ ਰੰਗ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ।



ਜਾਣਕਾਰੀ ਮੁਤਾਬਕ ਰਾਇਲ ਐਨਫੀਲਡ ਕਲਾਸਿਕ 650 ਸੁਪਰ ਮੀਟੀਅਰ 650 ਅਤੇ ਸ਼ਾਟਗਨ 650 ਦੇ ਵਿਚਕਾਰ ਪੋਜੀਸ਼ਨ ਲੈ ਸਕਦੀ ਹੈ। ਸ਼ਾਟਗਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ ਟਾਪ ਵੇਰੀਐਂਟ ਦੀ ਕੀਮਤ ਵੀ ਕਰੀਬ 3.6 ਲੱਖ ਰੁਪਏ ਹੈ। ਇਸ ਤੋਂ ਇਲਾਵਾ Super Meteor 650 ਦੀ ਸ਼ੁਰੂਆਤੀ ਕੀਮਤ 3.64 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਬਾਈਕ ਦੀ ਡਿਲੀਵਰੀ ਅਗਲੇ ਮਹੀਨੇ ਜਨਵਰੀ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ।



ਰਾਇਲ ਐਨਫੀਲਡ ਕਲਾਸਿਕ ਦਾ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ


ਕਲਾਸਿਕ 650 ਨੂੰ ਇਸਦੀ ਸ਼ਾਨਦਾਰ ਰੈਟਰੋ ਲੁੱਕ ਤੇ ਐਡਵਾਂਸਡ ਫੀਚਰਸ ਲਈ ਕਾਫੀ ਪਸੰਦ ਕੀਤਾ ਜਾਵੇਗਾ। ਜਦੋਂ ਇਸ ਬਾਈਕ ਨੂੰ Motoverse 'ਚ ਪੇਸ਼ ਕੀਤਾ ਗਿਆ ਸੀ ਤਾਂ ਲੋਕਾਂ ਨੇ ਇਸ ਦੇ ਕਲਾਸਿਕ ਡਿਜ਼ਾਈਨ ਤੇ ਸ਼ਾਨਦਾਰ ਫਿਨਿਸ਼ ਦੀ ਤਾਰੀਫ ਕੀਤੀ ਸੀ। ਕਲਾਸਿਕ ਬਾਈਕ 650cc ਟਵਿਨ ਇੰਜਣ ਪਲੇਟਫਾਰਮ 'ਤੇ ਆਧਾਰਿਤ ਹੋਵੇਗੀ। ਇਸ ਬਾਈਕ ਨੂੰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਆਪਣੀ ਬਾਈਕ 'ਚ ਥੋੜਾ ਮਾਡਰਨ ਮਿਸ਼ਰਣ ਦੇ ਨਾਲ-ਨਾਲ ਰੈਟਰੋ ਲੁੱਕ ਪਾਉਣਾ ਚਾਹੁੰਦੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Car loan Information:

Calculate Car Loan EMI