ਨਵੀਂ ਦਿੱਲੀ: ਕਾਰ ਦੇ ਵਧੀਆ ਮਾਈਲੇਜ਼ ਲਈ ਕਾਰ ਦੇ ਇੰਜਨ ਦੀ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਾਰ ਦੀ ਮਾਈਲੇਜ਼ ਨੂੰ  ਕਿਵੇਂ ਵਧਾਇਆ ਜਾ ਸਕਦਾ ਹੈ।

 

1. ਕਾਰ ਦੀ ਮਾਈਲੇਜ਼ ਨੂੰ ਵਧਾਉਣ ਲਈ ਕਾਰ ਦੇ ਟਾਇਰਾਂ 'ਚ ਹਵਾ ਦਾ ਸਹੀ ਪ੍ਰੈਸ਼ਰ ਹੋਣਾ ਬਹੁਤ ਜ਼ਰੂਰੀ ਹੈ। ਜੇ ਟਾਇਰ 'ਚ ਵਧੇਰੇ ਦਬਾਅ ਹੁੰਦਾ ਹੈ, ਤਾਂ ਇਹ ਉਸ ਦੀ ਲਾਈਫ ਨੂੰ ਘਟਾ ਦੇਵੇਗਾ। ਟਾਇਰਾਂ ਦੀ ਸਥਿਤੀ ਵੀ ਚੰਗੀ ਹੋਣੀ ਚਾਹੀਦੀ ਹੈ।

 

2. ਇੰਜਨ ਆਇਲ ਕਾਰ ਇੰਜਨ ਦੇ ਪਾਰਟਸ ਨੂੰ ਲੁਬਰੀਕੇਟ ਰੱਖਦਾ ਹੈ। ਤੇਲ ਦੀ ਕਾਰ 'ਚ ਮਾੜੀ ਕੁਆਲਟੀ ਦਾ ਇੰਜਣ ਲਾਉਣ ਨਾਲ ਇਸ ਦੀ ਮਾਈਲੇਜ਼ ਘੱਟ ਜਾਵੇਗੀ। ਇਸ ਤੋਂ ਇਲਾਵਾ ਇਸ ਦੇ ਪਾਰਟਸ ਵੀ ਜਲਦੀ ਖ਼ਰਾਬ ਹੋ ਜਾਣਗੇ।

 

3. ਹਮੇਸ਼ਾ ਤੇਜ਼ ਰਫਤਾਰ ਨਾਲ ਕਾਰ ਚਲਾਉਣ ਤੋਂ ਪ੍ਰਹੇਜ਼ ਕਰੋ। ਕਾਰ ਨੂੰ ਤੇਜ਼ੀ ਨਾਲ ਚਲਾਉਣਾ ਇਸ ਦੇ ਇੰਜਣ ਨੂੰ ਪ੍ਰਭਾਵਤ ਕਰਦਾ ਹੈ।

 

4. ਕਲੱਚ 'ਤੇ ਪੈਰ ਰੱਖ ਕੇ ਕਾਰ ਨੂੰ ਲਗਾਤਾਰ ਨਾ ਚਲਾਓ। ਅਜਿਹਾ ਕਰਨ ਨਾਲ ਕਲੱਚ ਪਲੇਟਾਂ ਨੂੰ ਨੁਕਸਾਨ ਹੋ ਸਕਦਾ ਹੈ। ਜ਼ਰੂਰਤ ਪੈਣ 'ਤੇ ਹੀ ਕਲੱਚ 'ਤੇ ਪੈਰ ਰੱਖੋ।

 

5. ਮੈਨੂਅਲ ਟ੍ਰਾਂਸਮਿਸ਼ਨ ਵਾਲੀਆਂ ਕਾਰਾਂ 'ਚ ਗੇਅਰ ਲਾਉਂਦੇ ਸਮੇਂ ਸਹੀ ਰਫਤਾਰ 'ਤੇ ਸਹੀ ਗੀਅਰ ਦੀ ਵਰਤੋਂ ਕਰੋ।

 

6. ਜਿੱਥੋਂ ਤੱਕ ਸੰਭਵ ਹੋ ਸਕੇ AC ਦੀ ਵਰਤੋਂ ਤੋਂ ਪ੍ਰਹੇਜ਼ ਕਰੋ। ਏਸੀ ਨੂੰ ਇੰਜਨ ਤੋਂ ਪਾਵਰ ਮਿਲਦਾ ਹੈ ਤੇ ਇੰਜਣ ਵਾਧੂ ਦਬਾਅ ਪੈਂਦਾ ਹੈ।

 

7. ਇਹ ਯਾਦ ਰੱਖੋ ਕਿ ਵਾਹਨ ਦੀ ਗਤੀ ਬਹੁਤ ਜ਼ਿਆਦਾ ਜਾਂ ਘੱਟ ਨਹੀਂ ਹੋਣੀ ਚਾਹੀਦੀ। ਹਾਈਵੇਅ 'ਤੇ 80 ਦੀ ਸਪੀਡ 'ਤੇ ਡਰਾਈਵ ਕਰੋ।

 

8. ਜੇ ਤੁਸੀਂ ਲੰਬੀ ਯਾਤਰਾ 'ਤੇ ਜਾ ਰਹੇ ਹੋ ਤਾਂ ਗੈਰ-ਜ਼ਰੂਰੀ ਸਾਮਾਨ ਲਿਜਾਣ ਤੋਂ ਪ੍ਰਹੇਜ਼ ਕਰੋ, ਕਿਉਂਕਿ ਜ਼ਿਆਦਾ ਸਾਮਾਨ ਇੰਜਣ 'ਤੇ ਦਬਾਅ ਪਾਉਂਦਾ ਹੈ ਤੇ ਵਾਹਨ ਘੱਟ ਮਾਈਲੇਜ਼ ਦੇਣਾ ਸ਼ੁਰੂ ਕਰ ਦਿੰਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904

Car loan Information:

Calculate Car Loan EMI