ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਕੀਆ 2025 ਤੱਕ ਭਾਰਤ `ਚ ਤਿੰਨ ਨਵੇਂ ਵਾਹਨ ਲਾਂਚ ਕਰਨ ਦੀ ਸਕੀਮ ਬਣਾ ਰਹੀ ਹੈ। ਇਸ ’ਚੋਂ ਦੋ ਵਾਹਨ ਇਲੈਕਟ੍ਰਿਕ ਹੋਣਗੇ। ਕੰਪਨੀ ਦਾ ਅੰਦਾਜ਼ਾ ਹੈ ਕਿ 2030 ਤਕ ਉਸ ਦੀ ਕੁਲ ਵਿਕਰੀ 'ਚ ਇਲੈਕਟ੍ਰਿਕ ਵਾਹਨਾਂ ਦੀ 20 ਫ਼ੀਸਦੀ ਹਿੱਸੇਦਾਰੀ ਹੋਵੇਗੀ। 


 ਆਪਣੀ ਮੁੱਖ ਐੱਸਯੂਵੀ ਸੈਲਫ਼ਾਸ ਦਾ ਨਵਾਂ ਮਾਡਲ ਲਾਂਚ ਕਰਨ ਤੋਂ ਬਾਅਦ ਕੀਆ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਤੇ ਜਿਨ ਪਾਰਕ ਨੇ ਕਿਹਾ ਕਿ ਅਸੀਂ ਭਾਰਤੀ ਬਾਜ਼ਾਰ `ਤੇ ਲੰਬੀ ਮਿਆਦ ਨੂੰ ਲੈ ਕੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਭਾਰਤੀ ਬਾਜ਼ਾਰ ਬਹੁਤ ਜ਼ਿਆਦਾ ਸੰਭਾਵਨਾਵਾਂ ਵਾਲਾ ਬਾਜ਼ਾਰ ਹੈ। 


ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਹੈ। ਕੀਆ ਇੰਡੀਆ ਨੇ ਆਉਣ ਵਾਲੇ ਸਮੇਂ 'ਚ ਭਾਰਤੀ ਬਾਜ਼ਾਰ 'ਚ ਹਿੱਸੇਦਾਰੀ ਵਧਾ ਕੇ 10 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਹੈ। ਹਾਲੇ ਭਾਰਤੀ ਬਾਜ਼ਾਰ 'ਚ ਕੀਆ ਇੰਡੀਆ ਦੀ ਕਰੀਬ ਸੱਤ ਫ਼ੀਸਦੀ ਹਿੱਸੇਦਾਰੀ ਹੈ।ਪਾਰਕ ਨੇ ਕਿਹਾ ਕਿ ਭਾਰਤੀ ਬਾਜ਼ਾਰ 'ਚ ਵਾਧੇ ਲਈ ਸਾਡਾ ਮੌਜੂਦਾ ਵਾਹਨ ਢੁੱਕਵੇਂ ਨਹੀਂ ਹੈ।


ਕੀਆ ਇੰਡੀਆ ਨੇ ਆਟੋ ਐਕਸਪੋ-2023 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ ਕੀਆ ਕਾਨਸੈਪਟ ਈਵੀ9 ਨੂੰ ਪੇਸ਼ ਕੀਤਾ ਸੀ। ਕਾਰ ਨੂੰ ਸਭ ਤੋਂ ਪਹਿਲਾਂ 2021 ਲਾਸ ਏਂਜਲਸ ਮੋਟਰ ਸ਼ੋਅ ਵਿੱਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਬ੍ਰਾਂਡ ਨੇ ਮਾਡਲ ਦੇ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ।


 ਦੱਸ ਦੇਈਏ ਕਿ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਨੇ ਪਹਿਲਾਂ ਕੀਆ ਕਾਨਸੈਪਟ ਈਵੀ6 ਨੂੰ ਦੋ ਵੇਰੀਐਂਟਸ ਦੇ ਨਾਲ ਭਾਰਤ ਵਿੱਚ ਆਪਣੇ ਫਲੈਗਸ਼ਿਪ EVs ਵਿਚੋਂ ਇਕ ਵਜੋਂ ਲਾਂਚ ਕੀਤਾ ਸੀ। ਕੀਆ ਈਵੀ9 ਦਾ ਸੰਕਲਪ ਵੀ ਅਜਿਹਾ ਹੀ ਹੈ ਕਿਉਂਕਿ ਕਾਰ ਉਸੇ ਪਲੇਟਫਾਰਮ 'ਤੇ ਆਧਾਰਤ ਹੋਣ ਜਾ ਰਹੀ ਹੈ। ਨਾਲ ਹੀ, ਕੀਆ ਜਲਦੀ ਹੀ ਕੰਸੈਪਟ ਈਵੀ9 ਦਾ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


Car loan Information:

Calculate Car Loan EMI