Innovation: ਕਹਿੰਦੇ ਹਨ ਕਿ ਜੇ ਕੋਈ ਵਿਅਕਤੀ ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਰੱਖਦਾ ਹੈ, ਤਾਂ ਉਹ ਉਸ ਨੂੰ ਸਿਰੇ ਚਾੜ੍ਹ ਕੇ ਹੀ ਛੱਡਦਾ ਹੈ, ਫੇਰ ਚਾਹੇ ਉਸ ਸਾਹਮਣੇ ਕਿੰਨੀਆਂ ਮੁਸ਼ਕਲਾਂ ਕਿਉਂ ਨਾ ਆਉਣ। ਅਜਿਹੀ ਇੱਕ ਮਿਸਾਲ ਅਸਾਮ ਵਿੱਚ ਦੇਖਣ ਨੂੰ ਮਿਲੀ। ਅਸਮ ਦੇ ਵਸਨੀਕ ਨੂਰੂਲ ਹੱਕ ਨੂੰ ਬਚਪਨ ਤੋਂ ਹੀ ਮਹਿੰਗੀ ਤੇ ਸਪੋਰਟਸ ਕਾਰ ਚਲਾਉਣ ਦਾ ਸ਼ੌਕ ਸੀ, ਪਰ ਘਰ ਦੇ ਮਾੜੇ ਹਾਲਾਤ ਕਾਰਨ ਉਹ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਿਆ। ਇੱਕ ਦਿਨ ਨੂਰੂਲ ਨੇ ਪੁਰਾਣੀ ਵਿੱਚ ਖੜ੍ਹੀ ਕਬਾੜ ਕਾਰ ਨੂੰ ਇੱਕ ਲੈਂਬਰਗਿਨੀ ਵਿੱਚ ਬਦਲ ਕੇ ਆਪਣਾ ਸੁਪਨਾ ਸਾਕਾਰ ਕੀਤਾ।
ਰਿਪੋਰਟ ਮੁਤਾਬਕ 30 ਸਾਲਾ ਨੂਰੂਲ ਹੱਕ ਨੇ ਲੌਕਡਾਉਨ ਦੌਰਾਨ ਗੈਰਾਜ ਬੰਦ ਹੋਣ ਤੋਂ ਬਾਅਦ ਘਰ ਵਿੱਚ ਹੀ ਪੁਰਾਣੀ ਮਾਰੂਤੀ ਸੁਜ਼ੂਕੀ ਨੂੰ ਲੈਂਬਰਗਿਨੀ ਵਿੱਚ ਬਦਲ ਦਿੱਤਾ। ਇਸ ਲਈ ਉਸ ਨੇ ਯੂ-ਟਿਊਬ ਦੀ ਮਦਦ ਲਈ। ਨੂਰੂਲ ਨੇ ਬਹੁਤ ਘੱਟ ਸਰੋਤਾਂ ਨਾਲ ਇਹ ਕਾਰਨਾਮਾ ਕੀਤਾ ਹੈ। ਉਹ ਕਹਿੰਦਾ ਹੈ ਕਿ ਇਸ ਨੂੰ ਬਣਾਉਣ ਲਈ ਤਕਰੀਬਨ ਛੇ ਲੱਖ ਵੀਹ ਹਜ਼ਾਰ ਰੁਪਏ ਖਰਚ ਕੀਤੇ ਗਏ ਸਨ। ਸਿਰਫ ਇਸ ਪੈਸੇ ਵਿੱਚ ਉਸ ਨੇ ਕਰੋੜਾਂ ਦੀ ਕਾਰ ਬਣਾਈ।
ਇਸ ਕਾਰਨਾਮੇ ਤੋਂ ਬਾਅਦ ਮਕੈਨਿਕ ਨੂਰੂਲ ਨੇ ਬਹੁਤ ਸੁਰਖੀਆਂ ਬਟੋਰੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾਂ ਇੱਕ ਮਹਿੰਗੀ ਲਗਜ਼ਰੀ ਕਾਰ ਚਲਾਉਣਾ ਚਾਹੁੰਦਾ ਸੀ, ਵਿੱਤੀ ਤੰਗੀਆਂ ਕਾਰਨ ਅਜਿਹਾ ਨਹੀਂ ਹੋ ਸਕਿਆ ਪਰ ਹੁਣ ਪੁਰਾਣੀ ਕਾਰ ਨੂੰ ਮੋਡੀਫਾਈ ਕਰਕੇ ਮੇਰਾ ਸੁਪਨਾ ਨਿਸ਼ਚਤ ਰੂਪ ਵਿੱਚ ਸੱਚ ਹੋਇਆ ਹੈ। ਨੂਰੂਲ ਨੇ ਇਸ ਆਲੀਸ਼ਾਨ ਕਾਰ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਲੋਕ ਉਸ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰ ਰਹੇ ਹਨ।
ਹੁਣ ਫਰਾਰੀ ਬਣਾਉਣ ਦਾ ਸੁਪਨਾ
ਪੁਰਾਣੇ ਕਬਾੜ ਮਾਰੂਤੀ ਸੁਜ਼ੂਕੀ ਡਿਜ਼ਾਇਰ ਤੋਂ ਲੈਮਬਰਗਿਨੀ ਬਣਾਉਣ ਤੋਂ ਬਾਅਦ, ਹੁਣ ਨੂਰੂਲ ਫਰਾਰੀ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਲਦੀ ਹੀ ਉਹ ਆਪਣਾ ਫਰਾਰੀ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰੇਗਾ। ਇਸ ਦੇ ਮੋਡੀਫਿਕੇਸ਼ਨ ਵਿੱਚ ਲੱਖਾਂ ਦੀ ਲਾਗਤ ਆਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI