IQ Study on Car Colour: ਜੀ ਹਾਂ, ਇਹ ਬਿਲਕੁਲ ਸਹੀ ਖ਼ਬਰ ਹੈ। ਬ੍ਰਿਟੇਨ ਦੀ ਸਕ੍ਰੈਪ ਕੰਪੈਰੀਜ਼ਨ ਨੇ ਇਕ ਸਰਵੇਖਣ ਕਰਵਾਇਆ ਹੈ, ਜਿਸ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਤਲਬ ਕਾਰ ਖਰੀਦਣ ਵੇਲੇ ਤੁਸੀਂ ਜਿਹੜਾ ਰੰਗ ਚੁਣਦੇ ਹੋ, ਉਸ ਤੋਂ ਵੀ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਿੰਨੇ ਸਮਾਰਟ ਹੋ? ਅੱਗੇ ਅਸੀਂ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਜਾ ਰਹੇ ਹਾਂ।


ਕਾਰ ਖਰੀਦਦਾਰ ਦੀ ਬੌਧਿਕ ਸਮਰੱਥਾ ਬਾਰੇ ਲੱਗਦਾ ਪਤਾ


ਬ੍ਰਿਟੇਨ ਦੀ ਇਕ ਰਿਪੋਰਟ ਮੁਤਾਬਕ ਜਦੋਂ ਵੀ ਕੋਈ ਵਿਅਕਤੀ ਆਪਣੇ ਲਈ ਕੋਈ ਵਾਹਨ ਖਰੀਦਦਾ ਹੈ ਤਾਂ ਉਸ ਵਿਅਕਤੀ ਦੀ ਬੌਧਿਕ ਸਮਰੱਥਾ ਉਸ ਦਾ ਰੰਗ ਚੁਣਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਜਿਸ ਅਨੁਸਾਰ ਕੁਝ ਰੰਗਾਂ ਦੀ ਚੋਣ ਕਰਨ ਵਾਲੇ ਲੋਕ ਦੂਜੇ ਰੰਗ ਦੀ ਗੱਡੀ ਲੈਣ ਵਾਲਿਆਂ ਦੇ ਮੁਕਾਬਲੇ ਇਸ ਮਾਮਲੇ 'ਚ ਅੱਗੇ ਹਨ।


ਸਭ ਤੋਂ ਪਹਿਲਾਂ ਰੰਗ ਆਪਸ਼ਨ ਦਾ ਆਉਂਦਾ ਵਿਚਾਰ


ਜਦੋਂ ਵੀ ਕੋਈ ਵਾਹਨ ਖਰੀਦਣ ਬਾਰੇ ਸੋਚਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੈ ਕਿ ਉਹ ਜਿਸ ਵਾਹਨ ਨੂੰ ਖਰੀਦਣ ਜਾ ਰਿਹਾ ਹੈ, ਉਸ ਦਾ ਰੰਗ ਕੀ ਹੋਵੇਗਾ। ਉਸ ਵਾਹਨ ਦੇ ਰੰਗ ਦੀ ਚੋਣ ਉਸ ਦੀ ਬੌਧਿਕ ਯੋਗਤਾ ਮਤਲਬ ਆਈਕਿਊ ਬਾਰੇ ਦੱਸਦੀ ਹੈ। ਜਦਕਿ ਕਈ ਲੋਕ ਆਪਣੇ ਤੋਂ ਇਲਾਵਾ ਆਪਣੇ ਪਰਿਵਾਰ ਜਾਂ ਦੋਸਤਾਂ ਤੋਂ ਰੰਗ ਬਾਰੇ ਸਲਾਹ ਲੈਂਦੇ ਹਨ। ਪਰ ਉਸ ਦਾ ਆਪਣਾ ਫ਼ੈਸਲਾ ਉਸ ਦੀ ਯੋਗਤਾ ਬਾਰੇ ਦੱਸਦਾ ਹੈ।


ਸਟਡੀ 'ਚ ਰੰਗ ਅਨੁਸਾਰ ਦਿੱਤੀ ਗਈ ਰੇਟਿੰਗ


ਬ੍ਰਿਟੇਨ ਦੀ ਸਕ੍ਰੈਪ ਕਾਰ ਕੰਪੈਰਿਜ਼ਨ 'ਚ ਕੀਤੇ ਗਏ ਅਧਿਐਨ ਮੁਤਾਬਕ ਕਾਰ ਦਾ ਰੰਗ ਇਹ ਵੀ ਦੱਸਦਾ ਹੈ ਕਿ ਤੁਸੀਂ ਕਿੰਨੇ ਸਮਾਰਟ ਹੋ। ਇਸ ਅਧਿਐਨ 'ਚ ਵੱਖ-ਵੱਖ ਰੰਗਾਂ ਦੇ ਵਾਹਨਾਂ ਦੇ ਮਾਲਕਾਂ ਦਾ ਇੰਟੈਲੀਜੈਂਸ ਕੋਟੀਐਂਟ (IQ) ਟੈਸਟ ਕੀਤਾ ਗਿਆ। ਸਿੱਟੇ ਦੇ ਅਨੁਸਾਰ ਚਿੱਟੇ ਰੰਗ ਦੀ ਕਾਰ ਨੂੰ ਚੁਣਨ ਵਾਲੇ ਲੋਕਾਂ ਦਾ ਔਸਤ IQ ਪੱਧਰ ਦਾ ਸਕੋਰ 95.71 ਸੀ, ਜੋ ਕਿ ਸਭ ਤੋਂ ਵੱਧ ਸੀ। ਦੂਜੇ ਪਾਸੇ ਹਰੇ ਰੰਗ ਦੇ ਵਾਹਨ ਖਰੀਦਣ ਵਾਲੇ ਵਾਹਨ ਮਾਲਕਾਂ ਲਈ ਸਭ ਤੋਂ ਘੱਟ ਆਈਕਿਊ ਸਕੋਰ 88.43 ਪਾਇਆ ਗਿਆ। ਅੱਗੇ ਅਸੀਂ ਰੰਗ ਦੇ ਅਨੁਸਾਰ ਦਿੱਤੇ ਗਏ ਸਕੋਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ -


ਚਿੱਟੇ ਰੰਗ ਦੀ ਗੱਡੀ ਖਰੀਦਣ ਵਾਲਿਆਂ ਦਾ IQ ਸਕੋਰ 95.71


ਸਲੇਟੀ ਰੰਗ ਦੀ ਗੱਡੀ ਖਰੀਦਣ ਵਾਲਿਆਂ ਦਾ ਆਈਕਿਊ ਸਕੋਰ 94.97


ਲਾਲ ਰੰਗ ਦੀ ਗੱਡੀ ਖਰੀਦਣ ਵਾਲਿਆਂ ਦਾ ਸਕੋਰ 94.88


ਨੀਲੇ ਰੰਗ ਦੇ ਵਾਹਨ ਖਰੀਦਦਾਰਾਂ ਦਾ ਸਕੋਰ 93.60


ਕਾਲੇ ਰੰਗ ਦੇ ਵਾਹਨ ਖਰੀਦਦਾਰਾਂ ਦਾ ਸਕੋਰ 92.83


ਸਿਲਵਰ ਰੰਗ ਦੀ ਗੱਡੀ ਖਰੀਦਣ ਵਾਲਿਆਂ ਦਾ ਸਕੋਰ 92.67


ਹਰੇ ਰੰਗ ਦੀ ਗੱਡੀ ਖਰੀਦਣ ਵਾਲਿਆਂ ਦਾ ਸਕੋਰ 88.43


Car loan Information:

Calculate Car Loan EMI