ਸਬ ਕੰਪੈਕਟ ਐਸਯੂਵੀ ਕਾਰਾਂ ਦੀ ਮੰਗ ਭਾਰਤ ’ਚ ਲਗਾਤਾਰ ਵਧ ਰਹੀ ਹੈ। ਇਹ ਕਾਰਾਂ ਪ੍ਰੀਮੀਅਮ ਤੇ ਕੰਪੈਕਟ ਐਸਯੂਵੀ ਦੇ ਮੁਕਾਬਲੇ ਸਸਤੀਆਂ ਹਨ ਪਰ ਇਨ੍ਹਾਂ ਦੀ ਦਿੱਖ ਸਪੋਰਟਸ ਵਾਲੀ ਹੈ ਤੇ ਫ਼ੀਚਰਜ਼ ਵੀ ਐਡਵਾਂਸ ਹਨ। ਇਹ ਕਾਰਾਂ ਪੈਟਰੋਲ ਇੰਜਣ ਨਾਲ 17-18 ਕਿਲੋਮੀਟਰ ਤੇ ਡੀਜ਼ਲ ਇੰਜਣ ਨਾਲ 23 ਕਿਲੋਮੀਟਰ ਤੱਕ ਦੀ ਮਾਈਲੇਜ਼ ਦੇ ਰਹੀਆਂ ਹਨ।


1. ਹੌਂਡਾ WR-V
ਜਾਪਾਨ ਦੀ ਪ੍ਰਸਿੱਧ ਕਾਰ ਕੰਪੀ ਹੌਂਡਾ ਦੀ ਇਹ ਕਾਰ ਵਧੀਆ ਮਾਈਲੇਜ਼ ਦਿੰਦੀ ਹੈ। ਪੈਟਰੋਲ ਇੰਜਣ ਨਾਲ ਇਹ 16 ਤੋਂ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ 23 ਤੋਂ 24 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ਼ ਦਿੰਦੀ ਹੈ।


2. ਟਾਟਾ ਨੈਕਸਨ
ਭਾਰਤੀ ਬ੍ਰਾਂਡ ਦੀ ਇਹ ਕਾਰ ਪੈਟਰੋਲ ਇੰਜਣ ਨਾਲ 17 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ਼ ਤੇ ਡੀਜ਼ਲ ਇੰਜਣ ਨਾਲ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ਼ ਦਿੰਦੀ ਹੈ। ਟਾਟਾ ਦੀ ਹੈਰੀਅਰ ਡੀਜ਼ਲ ਇੰਜਣ ਨਾਲ 17 ਤੋਂ 18 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ।


3. ਫ਼ੌਰਡ ਈਕੋ ਸਪੋਰਟਸ
ਅਮਰੀਕਨ ਫ਼ੌਰਡ ਈਕੋ ਦਾ ਪੈਟਰੋਲ ਮਾਡਲ 15 ਤੋਂ 16 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਮਾਡਲ ਵਿੱਚ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।


4. ਹੁੰਡਈ ਵੇਨਯੂ
ਇਸ ਕਾਰ ਦਾ ਪੈਟਰੋਲ ਮਾੱਡਲ 17 ਤੋਂ 18 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ; ਜਦ ਕਿ ਡੀਜ਼ਲ ਇੰਜਣ ਦੀ ਮਾਈਲੇਜ 23 ਤੋਂ 24 ਕਿਲੋਮੀਟਰ ਪ੍ਰਤੀ ਲਿਟਰ ਤੱਕ ਹੈ। ਹੁੰਡਈਦੀ ਕ੍ਰੇਟਾ ਦਾ ਕੰਪੈਕਟ ਐੱਸਯੂਵੀ ਬਹੁਤ ਹਰਮਨਪਿਆਰਾ ਹੈ। ਕ੍ਰੇਟਾ ਦਾ ਪੈਟਰੋਲ ਮਾੱਡਲ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ 21 ਤੋਂ 22 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ।


5. ਕੀਆ ਸੌਨੇਟ
ਕੀਆ ਸੈਲਟੌਸ ਦਾ ਪੈਟਰੋਲ ਇੰਜਣ 16 ਤੋਂ 17 ਕਿਲੋਮੀਟਰ ਪ੍ਰਤੀ ਲਿਟਰ ਤੇ ਡੀਜ਼ਲ ਇੰਜਣ 20 ਤੋਂ 21 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦਾ ਹੈ। ਕੀਆ ਸੌਨੇਟ ਦੀ ਮਾਈਲੇਜ ਸਾਰੇ ਮਾੱਡਲ ਵਿੱਚ 18 ਤੋਂ 19 ਕਿਲੋਮੀਟਰ ਪ੍ਰਤੀ ਲਿਟਰ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI