Tata Curvv: ਭਾਰਤ ਵਿੱਚ ਇਸ ਸਾਲ ਦੀ ਸਭ ਤੋਂ ਵੱਧ ਚਰਚਿਤ ਇਲੈਕਟ੍ਰਿਕ SUV, Tata Curvv EV। ਹੈ। ਇਸ ਦੀ ਕੂਪ-ਸਟਾਈਲ ਛੱਤ ਇਸ ਦੀਆਂ ਮੁੱਖ ਫੀਚਰਸ ਵਿੱਚੋਂ ਇੱਕ ਹੈ। ਸਭ ਤੋਂ ਪਹਿਲਾਂ ਇਸ ਸਾਲ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਇਸ ਨੂੰ ਦਿਖਾਇਆ ਗਿਆ ਸੀ, ਉਸ ਸਮੇਂ, ਕੰਪਨੀ ਨੇ ਆਪਣਾ ਪ੍ਰੋਡਕਸ਼ਨ - ਰੇਡੀ ਮਾਡਲ ਪੇਸ਼ ਕੀਤਾ ਸੀ ਅਤੇ ਇਸ ਵਾਹਨ ਨੇ ਬਹੁਤ ਵਾਹ-ਵਾਹ ਖੱਟੀ ਸੀ। Curvv EV ਦਾ ਡਿਜ਼ਾਈਨ ਸਭ ਤੋਂ ਵੱਧ ਆਕਰਸ਼ਿਤ ਕਰਦਾ ਹੈ।
ਹੁਣ ਇਹ ਲਗਭਗ ਸਪੱਸ਼ਟ ਹੈ ਕਿ ਟਾਟਾ ਮੋਟਰਸ ਨਵੀਂ ਕਰਵ ਇਲੈਕਟ੍ਰਿਕ ਕਦੋਂ ਲਾਂਚ ਕਰਨ ਜਾ ਰਹੀ ਹੈ। ਇੱਥੇ ਅਸੀਂ ਤੁਹਾਨੂੰ ਇਸਦੇ ਲਾਂਚ, ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ ਨਵੀਨਤਮ ਅਪਡੇਟਸ ਦੇ ਰਹੇ ਹਾਂ।
ਕਦੋਂ ਹੋਵੇਗੀ ਲਾਂਚ ਅਤੇ ਕੀ ਹੋਵੇਗੀ ਕੀਮਤ?
ਰਿਪੋਰਟਾਂ ਦੇ ਅਨੁਸਾਰ, Tata Curvv EV ਨੂੰ ਇਸ ਸਾਲ ਦੇ ਮੱਧ ਵਿੱਚ ਲਾਂਚ ਕੀਤਾ ਜਾ ਸਕਦਾ ਹੈ, ਅਤੇ ਕੰਪਨੀ ਇਸਦੇ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਨੂੰ ਭਾਰਤ 'ਚ 15-16 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਪਰ ਕੰਪਨੀ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਰੇਂਜ ਅਤੇ ਫੀਚਰਸ
Curvv EV ਇੱਕ ਵਿਸ਼ਾਲ ਬੈਟਰੀ ਪੈਕ ਨਾਲ ਲੈਸ ਹੋਵੇਗੀ, ਜੋ ਇੱਕ ਵਾਰ ਚਾਰਜ ਕਰਨ 'ਤੇ 500 ਕਿਲੋਮੀਟਰ ਤੋਂ ਵੱਧ ਦੀ ਡਰਾਈਵਿੰਗ ਰੇਂਜ ਪ੍ਰਦਾਨ ਕਰਨ ਦੇ ਸਮਰੱਥ ਹੋਵੇਗੀ। ਨਾ ਸਿਰਫ ਇਸ ਦੇ ਇੰਟੀਰੀਅਰ 'ਚ ਨਵਾਂਪਨ ਹੋਵੇਗਾ, ਸਗੋਂ ਇਸ 'ਚ ਕਈ ਐਡਵਾਂਸ ਫੀਚਰਸ ਵੀ ਦੇਖਣ ਨੂੰ ਮਿਲਣਗੇ, ਜਿਸ 'ਚ 10.25 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੋਵੇਗਾ, ਜਿਸ 'ਚ ਵਾਇਰਲੈੱਸ ਸਮਾਰਟਫੋਨ ਚਾਰਜਰ, ਟੂ-ਸਪੋਕ ਸਟੀਅਰਿੰਗ ਵ੍ਹੀਲ, ਐਂਬੀਅੰਟ ਲਾਈਟਿੰਗ, ਆਟੋਮੈਟਿਕ ਕਲਾਈਮੇਟ ਕੰਟਰੋਲ, ਕੈਪੇਸਿਟਿਵ ਕੰਟਰੋਲ ਲੈਵਲ- 2 ADAS, ਪੈਨੋਰਾਮਿਕ ਸਨਰੂਫ, 360-ਡਿਗਰੀ ਕੈਮਰਾ ਸਿਸਟਮ ਅਤੇ 6 ਏਅਰ ਬੈਗ ਵਰਗੀਆਂ ਚੰਗੀਆਂ ਸੈਫਟੀ ਫੀਚਰਸ ਵੀ ਉਪਲਬਧ ਹੋਣਗੀਆਂ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Car loan Information:
Calculate Car Loan EMI