Tata Tigor 2025 Facelift: ਜੇਕਰ ਤੁਹਾਡਾ ਵੀ ਸੁਫਨਾ ਹੈ ਕਿ ਇਸ ਸਾਲ ਤੁਸੀਂ ਆਪਣੇ ਪਰਿਵਾਰ ਦੇ ਲਈ ਇੱਕ ਸ਼ਾਨਦਾਰ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਲੰਬੇ ਇੰਤਜ਼ਾਰ ਤੋਂ ਬਾਅਦ, Tata Motors ਨੇ ਆਖਿਰਕਾਰ Tigor Facelift 2025 ਨੂੰ ਲਾਂਚ ਕਰ ਦਿੱਤਾ ਹੈ। ਟਾਟਾ ਦੀ ਇਹ ਕਾਰ ਭਾਰਤ ਮੋਬਿਲਿਟੀ ਗਲੋਬਲ ਐਕਸਪੋ 'ਚ ਪੇਸ਼ ਕੀਤੀ ਜਾਵੇਗੀ। ਟਾਟਾ ਮੋਟਰਸ ਨੇ ਇਸਦੇ ਮੂਲ ਆਕਾਰ ਅਤੇ ਡਿਜ਼ਾਈਨ ਨੂੰ ਬਦਲੇ ਬਿਨਾਂ ਆਪਣੇ ਟਿਗੋਰ ਵਿੱਚ ਕਾਸਮੈਟਿਕ ਬਦਲਾਅ ਕੀਤੇ ਹਨ।


ਹੋਰ ਪੜ੍ਹੋ  : Mercedes-Benz ਨੇ ਲਾਂਚ ਕੀਤੀ ਦੇਸ਼ ਦੀ Off-Roader Electric, ਇੱਕ ਵਾਰ ਚਾਰਜ 'ਚ 470 ਕਿਲੋਮੀਟਰ ਦੌੜੇਗੀ


ਜਾਣੋ ਕੀਮਤ


ਟਾਟਾ ਟਿਗੋਰ ਕੰਪੈਕਟ ਸੇਡਾਨ ਦੀ ਸ਼ੁਰੂਆਤੀ ਕੀਮਤ 5.99 ਹਜ਼ਾਰ ਰੁਪਏ ਹੈ। ਇਸ ਦੇ ਨਾਲ, Tata Tiago 2025 ਨੂੰ ਪੈਟਰੋਲ ਵੇਰੀਐਂਟ 'ਚ 4.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ, ਜਦਕਿ Tiago EV ਦੀ ਸ਼ੁਰੂਆਤੀ ਕੀਮਤ 7.99 ਲੱਖ ਰੁਪਏ ਹੈ।



ਜਾਣੋ ਡਿਜ਼ਾਇਨ ਬਾਰੇ


ਟਾਟਾ ਟਿਗੋਰ ਦੇ ਫਰੰਟ ਗ੍ਰਿਲ ਅਤੇ ਬੰਪਰ 'ਚ ਡਿਜ਼ਾਈਨ 'ਚ ਮਾਮੂਲੀ ਬਦਲਾਅ ਕੀਤੇ ਗਏ ਹਨ। ਇਸ ਦੇ ਰੀਅਰ ਬੰਪਰ ਦੀ ਗੱਲ ਕਰੀਏ ਤਾਂ ਇਸ ਨੂੰ ਦੁਬਾਰਾ ਡਿਜ਼ਾਇਨ ਕੀਤਾ ਗਿਆ ਹੈ ਹਾਲਾਂਕਿ 15-ਇੰਚ ਦੇ ਅਲਾਏ ਵ੍ਹੀਲ ਉਹੀ ਹਨ। ਡਿਜ਼ਾਇਨ ਕਾਫੀ ਹੱਦ ਤੱਕ ਪੁਰਾਣੇ ਮਾਡਲ ਵਰਗਾ ਹੈ ਜਦਕਿ ਟਾਟਾ ਟਿਗੋਰ ਦੀ ਫੀਚਰ ਲਿਸਟ 'ਚ ਕਾਫੀ ਬਦਲਾਅ ਕੀਤੇ ਗਏ ਹਨ।


ਇਹ ਫੀਚਰ Tata Tigor 'ਚ ਉਪਲੱਬਧ ਹਨ


ਅਪਡੇਟ ਕੀਤੇ ਟਿਗੋਰ ਦੇ ਬੇਸ ਮਾਡਲ ਨੂੰ ਇੱਕ ਪੂਰੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੇ ਨਾਲ ਇੱਕ ਸਮਾਰਟ ਸਟੀਅਰਿੰਗ ਵ੍ਹੀਲ ਮਿਲਦਾ ਹੈ। ਇਸ ਤੋਂ ਇਲਾਵਾ ਬੇਸ XE ਟ੍ਰਿਮ ਲੈਵਲ 'ਚ ਨਵੀਆਂ ਫੈਬਰਿਕ ਸੀਟਾਂ, ISOFIX, ਰੀਅਰ ਪਾਰਕਿੰਗ ਸੈਂਸਰ ਅਤੇ LED ਟੇਲ ਲਾਈਟ ਵਰਗੇ ਫੀਚਰਸ ਵੀ ਮੌਜੂਦ ਹਨ। ਅਪਹੋਲਸਟ੍ਰੀ ਅਤੇ ਡਰਾਈਵਰ ਡਿਸਪਲੇਅ ਨੂੰ ਵੀ Tiago 2025 'ਤੇ ਅਪਡੇਟ ਕੀਤਾ ਗਿਆ ਹੈ, ਜਦੋਂ ਕਿ ਇਸ ਨੂੰ HD ਰਿਵਰਸ ਕੈਮਰੇ ਦੇ ਨਾਲ 10.25-ਇੰਚ ਦੀ ਸਕਰੀਨ ਮਿਲਦੀ ਹੈ।



ਇਸ ਦੇ ਬੇਸ XE ਟ੍ਰਿਮ ਲੈਵਲ ਨੂੰ ਨਵੀਆਂ ਫੈਬਰਿਕ ਸੀਟਾਂ, ISOFIX, ਰੀਅਰ ਪਾਰਕਿੰਗ ਸੈਂਸਰ ਅਤੇ LED ਟੇਲ ਲਾਈਟ ਵੀ ਮਿਲਦੀ ਹੈ। ਇਸ ਦੌਰਾਨ ਨਵੀਂ ਟਾਪ ਲਾਈਨ ਟਾਟਾ ਟਿਗੋਰ XZ Plus Lux ਵਿੱਚ ਵਾਇਰਲੈੱਸ ਐਪ ਕਾਰ ਪਲੇਅ ਅਤੇ ਐਂਡਰੌਇਡ ਆਟੋ, 360 ਡਿਗਰੀ ਕੈਮਰਾ, ਲੈਦਰ ਸਟੀਅਰਿੰਗ ਵ੍ਹੀਲ, ਰੇਨ ਸੈਂਸਿੰਗ ਵਾਈਪਰ ਅਤੇ ਕਰੂਜ਼ ਕੰਟਰੋਲ ਦੇ ਨਾਲ 10.25-ਇੰਚ ਫਲੋਟਿੰਗ ਇੰਫੋਟੇਨਮੈਂਟ ਸਿਸਟਮ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਵੀ ਮਿਲਦੀਆਂ ਹਨ।


Car loan Information:

Calculate Car Loan EMI