ਨਵੀਂ ਦਿੱਲੀ: ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਗਾਹਕਾਂ ਨੂੰ ਝਟਕਾ ਦਿੰਦਿਆਂ ਇਕ ਵਾਰ ਫਿਰ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਟਾਟਾ ਮੋਟਰਸ 8 ਮਈ, 2021 ਯਾਨੀ ਕੱਲ੍ਹ ਤੋਂ ਆਪਣੇ ਸਾਰੇ ਪੈਸੇਂਜਰ ਵਹੀਕਲਸ ਦੀਆਂ ਕੀਮਤਾ ਵਧਾ ਰਹੀ ਹੈ। ਕੰਪਨੀ ਨੇ ਸ਼ੁੱਕਰਵਾਰ ਐਲਾਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ 1.8 ਫੀਸਦ ਦਾ ਵਾਧਾ ਕਰ ਰਹੇ ਹਾਂ। ਨਵੀਆਂ ਕੀਮਤਾਂ 8 ਮਈ ਤੋਂ ਪ੍ਰਭਾਵੀ ਹੋਣਗੀਆਂ।
7 ਮਈ ਤਕ ਬੁਕਿੰਗ ਕਰਾਉਣ ਵਾਲੇ ਗਾਹਕਾਂ 'ਤੇ ਅਸਰ ਨਹੀਂ
ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਸੀਂ ਉਨ੍ਹਾਂ ਗਾਹਕਾਂ ਲਈ ਜਿੰਨ੍ਹਾਂ ਨੇ 7 ਮਈ ਨੂੰ ਜਾਂ ਉਸ ਤੋਂ ਪਹਿਲਾਂ ਟਾਟਾ ਪਸੈਂਜਰ ਵਹੀਕਲ ਦੀ ਬੁਕਿੰਗ ਕਰਵਾਈ ਹੈ। ਵਧੀਆਂ ਹੋਈਆਂ ਕੀਮਤਾਂ ਉਨ੍ਹਾਂ 'ਤੇ ਲਾਗੂ ਨਹੀਂ ਹੋਣਗੀਆਂ।
ਕੰਪਨੀ ਨੇ ਦੱਸਿਆ ਕਿਉਂ ਕਰਨਾ ਪਿਆ ਵਾਧਾ
ਆਟੋ ਪ੍ਰਮੁੱਖ ਨੇ ਕਿਹਾ ਕਿ ਸਾਨੂੰ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਟੀਲ ਤੇ ਕੀਮਤੀ ਧਾਤੂਆਂ ਜਿਹੀਆਂ ਵਤਸਾਂ ਦੇ ਭਾਅ ਲਗਾਤਾਰ ਵਧ ਰਹੇ ਹਨ। ਕੰਪਨੀ ਦੇ Passenger Vehicles Business ਪ੍ਰਧਾਨ ਸ਼ੈਲੇਸ਼ ਚੰਦਰ ਨੇ ਕਿਹਾ ਕਿ ਇਨਪੁੱਟ ਲਾਗਤ ਵਧਣ ਦੀ ਵਜ੍ਹਾ ਨਾਲ ਕੀਮਤਾਂ 'ਚ ਵਾਧਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਅਸੀਂ ਉਨ੍ਹਾਂ ਗਾਹਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਜਿੰਨ੍ਹਾਂ ਨੇ ਪਹਿਲਾਂ ਤੋਂ ਕਾਰ ਬੁੱਕ ਕੀਤੀ ਹੋਈ ਹੈ 7 ਮਈ ਜਾਂ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਉਨ੍ਹਾਂ 'ਤੇ ਵਧੀਆਂ ਕੀਮਤਾਂ ਦਾ ਕੋਈ ਪ੍ਰਭਾਵ ਨਹੀਂ ਪਏਗਾ। ਉਨ੍ਹਾਂ ਨੇ ਜਿਸ ਭਾਅ 'ਚ ਕਾਰ ਬੁੱਕ ਕੀਤੀ ਹੈ ਉਹੀ ਰਹੇਗਾ
Car loan Information:
Calculate Car Loan EMI