Tata Motors to Hike Price of Commercial Vehicles: ਪ੍ਰਮੁੱਖ ਕਾਰ ਨਿਰਮਾਤਾ ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ 1 ਅਪ੍ਰੈਲ ਤੋਂ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ 2 ਪ੍ਰਤੀਸ਼ਤ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਕੀਮਤਾਂ ਵਧਾਉਣ ਦਾ ਫੈਸਲਾ ਪਿਛਲੀਆਂ ਲਾਗਤਾਂ ਦੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਲਿਆ ਗਿਆ ਹੈ।
ਕੰਪਨੀ ਨੇ ਇੱਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ, “ਭਾਰਤ ਦੀ ਸਭ ਤੋਂ ਵੱਡੀ ਵਪਾਰਕ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ ਉਹ 1 ਅਪ੍ਰੈਲ, 2024 ਤੋਂ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿੱਚ 2% ਦਾ ਵਾਧਾ ਕਰੇਗੀ। ਇਹ ਵਾਧਾ ਪਿਛਲੀਆਂ ਇਨਪੁਟ ਲਾਗਤਾਂ ਦੇ ਪ੍ਰਭਾਵਾਂ ਦੀ ਪੂਰਤੀ ਲਈ ਹੈ। "ਹਾਲਾਂਕਿ, ਕੀਮਤ ਵਿੱਚ ਵਾਧਾ ਮਾਡਲ ਤੋਂ ਮਾਡਲ ਅਤੇ ਵੇਰੀਐਂਟ ਵਿੱਚ ਵੱਖਰਾ ਹੋਵੇਗਾ ਅਤੇ ਵਪਾਰਕ ਵਾਹਨਾਂ ਦੀ ਪੂਰੀ ਰੇਂਜ ਵਿੱਚ ਲਾਗੂ ਹੋਵੇਗਾ।"
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ 1 ਜਨਵਰੀ ਤੋਂ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ 'ਚ 3 ਫੀਸਦੀ ਦਾ ਵਾਧਾ ਕੀਤਾ ਸੀ। ਕੰਪਨੀ ਨੇ 1 ਫਰਵਰੀ ਤੋਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ 'ਚ 0.7 ਫੀਸਦੀ ਦਾ ਵਾਧਾ ਕੀਤਾ ਸੀ। ਘੋਸ਼ਣਾ ਵਿੱਚ ਕਿਹਾ ਗਿਆ ਸੀ ਕਿ ਇਸ ਕੀਮਤ ਵਾਧੇ ਦਾ ਉਦੇਸ਼ ਇਨਪੁਟ ਲਾਗਤ ਵਿੱਚ ਵਾਧੇ ਦੀ ਭਰਪਾਈ ਕਰਨਾ ਹੈ।
ਟਾਟਾ ਅਲਟਰੋਜ਼ ਰੇਸਰ ਜਲਦ ਆਵੇਗੀ
Tata Motors ਜਲਦ ਹੀ ਭਾਰਤ 'ਚ Altroz Racer ਨੂੰ ਲਾਂਚ ਕਰਨ ਜਾ ਰਹੀ ਹੈ। ਇਸਨੂੰ ਪਹਿਲਾਂ 2023 ਆਟੋ ਐਕਸਪੋ ਅਤੇ ਬਾਅਦ ਵਿੱਚ ਜਨਵਰੀ 2024 ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਪੇਸ਼ ਕੀਤਾ ਗਿਆ ਸੀ। ਇਸ 'ਚ ਰੈਗੂਲਰ ਅਲਟਰੋਜ਼ ਦੇ ਡਿਜ਼ਾਈਨ ਅਤੇ ਸਟਾਈਲ ਨੂੰ ਬਰਕਰਾਰ ਰੱਖਿਆ ਗਿਆ ਹੈ। ਹਾਲਾਂਕਿ, ਇਹ ਬਲੈਕ-ਆਊਟ ਛੱਤ ਅਤੇ ਬੋਨਟ, ਟਵਿਨ ਵਾਈਟ ਰੇਸਿੰਗ ਸਟ੍ਰਿਪਸ, ਬਲੈਕ-ਫਿਨਿਸ਼ਡ ਅਲੌਏ ਵ੍ਹੀਲਜ਼ ਅਤੇ ਫਰੰਟ ਫੈਂਡਰ 'ਤੇ ਰੇਸਰ ਬੈਜ ਨਾਲ ਕਾਫੀ ਵੱਖਰਾ ਦਿਖਾਈ ਦਿੰਦਾ ਹੈ।
ਇੰਟੀਰੀਅਰ ਵਿੱਚ ਕੀ ਕੀਤਾ ਗਿਆ ਬਦਲਾਅ ?
ਇੰਟੀਰੀਅਰ 'ਚ ਨਵਾਂ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 7.0-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਵਾਇਰਲੈੱਸ ਚਾਰਜਿੰਗ, ਹਵਾਦਾਰ ਫਰੰਟ ਸੀਟਾਂ, ਇਕ ਏਅਰ ਪਿਊਰੀਫਾਇਰ ਅਤੇ 6 ਏਅਰਬੈਗ ਮਿਲਣਗੇ। ਇਹ ਕਾਰ 1.2L, 3-ਸਿਲੰਡਰ ਟਰਬੋ ਪੈਟਰੋਲ ਇੰਜਣ ਨਾਲ ਲੈਸ ਹੋਵੇਗੀ, ਜੋ 120bhp ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦੀ ਹੈ।
Car loan Information:
Calculate Car Loan EMI