Tata Motors ਦੀਆਂ ਚੋਣਵੀਆਂ ਡੀਲਰਸ਼ਿਪਾਂ ਇਸ ਮਹੀਨੇ ਆਪਣੀ ਮਾਡਲ ਰੇਂਜ 'ਤੇ ਭਾਰੀ ਛੋਟ ਦੇ ਰਹੀਆਂ ਹਨ। ਗਾਹਕ ਇਹ ਲਾਭ ਨਕਦ ਛੋਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਛੂਟ ਦੇ ਰੂਪ ਵਿੱਚ ਲੈ ਸਕਦੇ ਹਨ।


Tiago ਅਤੇ Tigor CNG 'ਤੇ ਛੋਟ


Tata Tiago ਅਤੇ Tigor CNG ਦੇ ਸਿੰਗਲ-ਸਿਲੰਡਰ ਵੇਰੀਐਂਟ 60,000 ਰੁਪਏ ਤੱਕ ਦੀ ਨਕਦ ਛੋਟ ਅਤੇ 15,000 ਰੁਪਏ ਦੇ ਐਕਸਚੇਂਜ ਬੋਨਸ ਦੇ ਨਾਲ ਉਪਲਬਧ ਹਨ। ਇਸੇ ਤਰ੍ਹਾਂ ਇਸ ਦੇ ਟਵਿਨ-ਸਿਲੰਡਰ ਵੇਰੀਐਂਟ 'ਤੇ 35,000 ਰੁਪਏ ਦੀ ਨਕਦ ਛੋਟ ਅਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।


AMT ਵੇਰੀਐਂਟ ਨੂੰ ਹਾਲ ਹੀ 'ਚ ਲਾਂਚ ਕੀਤਾ


ਇਸ ਹਫਤੇ ਦੇ ਸ਼ੁਰੂ ਵਿੱਚ, ਟਾਟਾ ਨੇ Tiago ਅਤੇ Tigor ਵਿੱਚ CNG AMT ਵੇਰੀਐਂਟ ਪੇਸ਼ ਕੀਤੇ ਸਨ ਜਿਸ ਕਾਰਨ ਉਹ ਆਟੋਮੈਟਿਕ ਟਰਾਂਸਮਿਸ਼ਨ ਨਾਲ ਪੇਸ਼ ਹੋਣ ਵਾਲੀਆਂ ਦੇਸ਼ ਦੀਆਂ ਪਹਿਲੀਆਂ CNG ਕਾਰਾਂ ਬਣ ਗਈਆਂ ਹਨ। ਦੋਵਾਂ ਮਾਡਲਾਂ ਦੀ ਐਕਸ-ਸ਼ੋਰੂਮ ਕੀਮਤ ਕ੍ਰਮਵਾਰ 7.90 ਲੱਖ ਰੁਪਏ ਅਤੇ 8.85 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।


ਕਿਸ ਨਾਲ ਹੁੰਦਾ ਹੈ ਮੁਕਾਬਲਾ


ਟਾਟਾ ਟਿਆਗੋ ਅਤੇ ਟਿਗੋਰ ਕ੍ਰਮਵਾਰ ਮਾਰੂਤੀ ਸੁਜ਼ੂਕੀ ਸਵਿਫਟ ਅਤੇ ਮਾਰੂਤੀ ਡਿਜ਼ਾਇਰ ਨਾਲ ਮਾਰਕੀਟ ਵਿੱਚ ਮੁਕਾਬਲਾ ਕਰਦੀਆਂ ਹਨ। ਦੋਵਾਂ 'ਚ 1.2L ਪੈਟਰੋਲ ਇੰਜਣ ਹੈ। ਇਹ ਇੰਜਣ 90 PS ਦੀ ਪਾਵਰ ਅਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਮੈਨੂਅਲ ਜਾਂ 5-ਸਪੀਡ AMT ਦੇ ਵਿਕਲਪ ਨਾਲ ਉਪਲਬਧ ਹੈ। ਇਹ ਇੰਜਣ CNG ਵੇਰੀਐਂਟ ਦੇ ਨਾਲ 77 PS ਦੀ ਪਾਵਰ ਅਤੇ 98.5 Nm ਦਾ ਟਾਰਕ ਜਨਰੇਟ ਕਰਦਾ ਹੈ, ਜੋ ਕਿ ਸਿਰਫ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਉਪਲਬਧ ਹੈ। ਸਵਿਫਟ ਅਤੇ ਡਿਜ਼ਾਇਰ ਵਿੱਚ ਉਪਲਬਧ ਇਹ 1.2-ਲੀਟਰ ਪੈਟਰੋਲ ਇੰਜਣ ਮੈਨੂਅਲ ਟ੍ਰਾਂਸਮਿਸ਼ਨ ਨਾਲ 22.41 ਕਿਲੋਮੀਟਰ ਪ੍ਰਤੀ ਲੀਟਰ, ਆਟੋਮੈਟਿਕ ਟ੍ਰਾਂਸਮਿਸ਼ਨ ਨਾਲ 22.61 ਕਿਲੋਮੀਟਰ ਪ੍ਰਤੀ ਲੀਟਰ ਅਤੇ ਸੀਐਨਜੀ ਮੈਨੂਅਲ ਨਾਲ 31.12 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇਣ ਵਿੱਚ ਸਮਰੱਥ ਹੈ। ਮਾਰੂਤੀ ਸੁਜ਼ੂਕੀ ਅਗਲੇ ਕੁਝ ਮਹੀਨਿਆਂ 'ਚ ਸਵਿਫਟ ਅਤੇ ਡਿਜ਼ਾਇਰ ਦੇ ਨੈਕਸਟ ਜਨਰੇਸ਼ਨ ਮਾਡਲ ਨੂੰ ਲਾਂਚ ਕਰਨ ਜਾ ਰਹੀ ਹੈ। ਜਿਸ 'ਚ Z ਸੀਰੀਜ਼ ਦਾ ਨਵਾਂ ਇੰਜਣ ਮਿਲੇਗਾ, ਜੋ ਮੌਜੂਦਾ ਪਾਵਰਟ੍ਰੇਨ ਨਾਲੋਂ ਜ਼ਿਆਦਾ ਈਂਧਨ ਕੁਸ਼ਲ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Car loan Information:

Calculate Car Loan EMI