Tata Punch Launch Update: ਭਾਰਤ ਦੀਆਂ ਸਭ ਤੋਂ ਮਸ਼ਹੂਰ ਕਾਰ ਕੰਪਨੀਆਂ ਵਿੱਚੋਂ ਇੱਕ, ਟਾਟਾ ਮੋਟਰਜ਼ ਦੀ ਆਉਣ ਵਾਲੀ ਮਾਈਕ੍ਰੋ ਐਸਯੂਵੀ ਪੰਚ (Punch) ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਹ ਸੁਰਖੀਆਂ ’ਚ ਹੈ।
ਟਾਟਾ ਦੀ ਐਚ2ਐਕਸ (Tata’s H2X) ਦੀ ਧਾਰਨਾ ਦੇ ਅਧਾਰ ’ਤੇ, ਕੰਪਨੀ ਨੇ ਇਸ ਐਸਯੂਵੀ ਨੂੰ ਡੀਲਰਸ਼ਿਪਸ ’ਤੇ ਵੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਕੰਪਨੀ ਨੇ ਆਪਣਾ ਟੀਜ਼ਰ ਜਾਰੀ ਕੀਤਾ, ਜਿਸ ਵਿੱਚ ਇਸ ਦੇ ਡਿਜ਼ਾਇਨ ਤੋਂ ਇਲਾਵਾ ਇਸ ਦੇ ਕੁਝ ਫ਼ੀਚਰਜ਼ ਦਾ ਖੁਲਾਸਾ ਹੋਇਆ ਹੈ। ਆਓ ਜਾਣੀਏ ਕਿ ਇਸ ਦੀ ਕੀਮਤ ਕਿੰਨੀ ਹੋ ਸਕਦੀ ਹੈ।
ਇਨ੍ਹਾਂ ਘੈਂਟ ਫੀਚਰਜ਼ ਨਾਲ ਹੋਵੇਗਾ ਲੈਸ
ਟਾਟਾ ਪੰਚ (Tata Punch) ਨੂੰ ਹੈਰੀਅਰ ਵਰਗਾ ਵਿਸ਼ੇਸ਼ ਟੈਰੇਨ ਮੋਡ (Terrain Mode) ਦਿੱਤਾ ਗਿਆ ਹੈ, ਜਿਸਦੀ ਸਹਾਇਤਾ ਨਾਲ ਇਹ ਗੱਡੀ ਕਿਸੇ ਵੀ ਤਰ੍ਹਾਂ ਦੇ ਇਲਾਕੇ ’ਚ ਜਾ ਸਕੇਗੀ। ਇਹ ਮੋਡ ਖਰਾਬ ਸੜਕਾਂ 'ਤੇ ਬਦਲੇ ਹੋਏ ਥ੍ਰੌਟਲ ਰੈਸਪੌਂਸ ਵਿੱਚ ਸਹਾਇਤਾ ਕਰਨਗੇ।
ਈਕੋ ਤੇ ਸਪੋਰਟ ਸਮੇਤ ਡਰਾਈਵ ਮੋਡਸ ਵੀ ਹੋਣਗੇ। ਇੰਜਣ ਦੀ ਗੱਲ ਕਰੀਏ ਤਾਂ ਇਸ ਨੂੰ 5-ਸਪੀਡ ਮੈਨੁਅਲ ਤੇ 1.2 ਲਿਟਰ ਪੈਟਰੋਲ ਵਾਲੇ ਸਿਰਫ ਇੱਕ ਇੰਜਣ ਦਾ ਵਿਕਲਪ ਮਿਲੇਗਾ। ਇਹ ਇੰਜਣ ਅਲਟ੍ਰੋਜ਼ ਤੇ ਟਿਆਗੋ ਵਿੱਚ ਵੀ ਵਰਤਿਆ ਗਿਆ ਹੈ। ਜਦੋਂਕਿ ਡਰਾਈਵ ਮੋਡ ਡਰਾਈਵਿੰਗ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ।
ਇੰਨੀ ਹੋ ਸਕਦੀ ਕੀਮਤ
ਟਾਟਾ (Tata) ਦੀ ਮਾਈਕ੍ਰੋ ਐਸਯੂਵੀ ਪੰਚ (Punch) ਵਿੱਚ ਕੋਈ ਡੀਜ਼ਲ ਇੰਜਨ ਨਹੀਂ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਅਸੀਂ ਉਹੀ ਟਰਬੋ ਪੈਟਰੋਲ ਵੇਖ ਸਕਦੇ ਹਾਂ ਜੋ ਅਲਟ੍ਰੋਜ਼ ਨੂੰ ਪਿੱਛੇ ਜਿਹੇ ਮਿਲਿਆ ਸੀ। ਨਾਲ ਹੀ, ਬਾਅਦ ਵਿੱਚ ਅਸੀਂ ਇਸ ਦਾ AMT ਆਟੋਮੈਟਿਕ ਸੰਸਕਰਣ ਵੀ ਵੇਖਣ ਨੂੰ ਮਿਲ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਛੋਟੀ ਐਸਯੂਵੀ ਦੀ ਸ਼ੁਰੂਆਤੀ ਕੀਮਤ ਲਗਪਗ 5 ਲੱਖ ਰੁਪਏ ਹੋ ਸਕਦੀ ਹੈ।
ਹੁੰਡਈ ਕੈਸਪਰ ਵੀ ਹੋਵੇਗੀ ਲਾਂਚ
ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਟਾਟਾ ਪੰਚ ਨੂੰ ਲਾਂਚ ਕਰ ਸਕਦੀ ਹੈ। ਪੰਚ ਗਾਹਕਾਂ ਲਈ ਇੱਕ ਦਿਲਚਸਪ ਵਿਕਲਪ ਹੋ ਸਕਦੀ ਹੈ। ਹੁੰਡਈ ਦੀ ਮਾਈਕ੍ਰੋ ਐਸਯੂਵੀ ਕੈਸਪਰ ਵੀ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ। ਪੰਚ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਕਿਉਂਕਿ ਅਸੀਂ ਤੁਹਾਡੇ ਲਈ ਇਸ ਦੀ ਲਾਂਚ ਦੇ ਹੋਰ ਵੇਰਵੇ ਲਿਆਵਾਂਗੇ।
Car loan Information:
Calculate Car Loan EMI