Top 5 best selling Tata Cars: ਟਾਟਾ ਮੋਟਰਜ਼ ਦੀਆਂ ਕਾਰਾਂ ਨੇ ਖਰੀਦਦਾਰਾਂ 'ਚ ਇੱਕ ਖ਼ਾਸ ਪਛਾਣ ਬਣਾਈ ਹੈ। ਇਸ ਦਾ ਨਤੀਜਾ ਹੈ ਕਿ ਲੰਬੇ ਸਮੇਂ ਤੋਂ ਦੂਜੇ ਨੰਬਰ 'ਤੇ ਰਹੀ ਹੁੰਡਈ ਨੂੰ ਪਿੱਛੇ ਛੱਡਦੇ ਹੋਏ ਟਾਟਾ ਮੋਟਰਸ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਕੰਪਨੀ ਦੀ ਇਸ ਉਪਲੱਬਧੀ 'ਚ ਟਾਟਾ ਨੈਕਸਨ ਨੇ ਵੱਡੀ ਭੂਮਿਕਾ ਨਿਭਾਈ ਹੈ। ਇਨ੍ਹਾਂ ਕਾਰ ਨੇ ਪੈਟਰੋਲ, ਡੀਜ਼ਲ ਅਤੇ 2 ਇਲੈਕਟ੍ਰਿਕ ਵੇਰੀਐਂਟਸ ਨਾਲ ਬਾਜ਼ਾਰ 'ਚ ਮਜ਼ਬੂਤ ਪਕੜ ਬਣਾਈ ਹੈ। ਜੂਨ 2022 'ਚ ਟਾਟਾ ਮੋਟਰਜ਼ ਦੀਆਂ 5 ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਕਿਹੜੀਆਂ ਹਨ? ਇੱਥੇ ਅਸੀਂ ਪਿਛਲੇ ਮਹੀਨੇ ਟਾਟਾ ਦੀਆਂ 5 ਸਭ ਤੋਂ ਵੱਧ ਵਿਕਣ ਵਾਲੀਆਂ ਟਾਟਾ ਕਾਰਾਂ ਅਤੇ ਉਨ੍ਹਾਂ ਦੀ ਪਿਛਲੇ ਸਾਲ ਜੂਨ 2021 ਦੀ ਵਿਕਰੀ ਬਾਰੇ ਜਾਣਾਂਗੇ।


ਇਹ ਹਨ ਸਭ ਤੋਂ ਵੱਧ ਵਿਕਣ ਵਾਲੀ SUV
ਟਾਟਾ ਮੋਟਰਸ ਨੇ ਪਿਛਲੇ ਮਹੀਨੇ ਸਭ ਤੋਂ ਵੱਧ Nexon ਦੀ ਵਿਕਰੀ ਕੀਤੀ ਹੈ। ਇਸ SUV ਨੇ ਪਿਛਲੇ ਮਹੀਨੇ ਵਿਕਰੀ ਦੇ ਮਾਮਲੇ 'ਚ ਪ੍ਰਸਿੱਧ Hyundai Creta ਨੂੰ ਪਛਾੜ ਦਿੱਤਾ ਹੈ। ਟਾਟਾ ਨੇ ਜੂਨ 2021 ਦੇ ਮੁਕਾਬਲੇ 78% ਦੇ ਸਾਲਾਨਾ ਵਾਧੇ ਨਾਲ ਪਿਛਲੇ ਮਹੀਨੇ Nexon ਦੀਆਂ 14,295 ਯੂਨਿਟਸ ਵੇਚੀਆਂ, ਜਦਕਿ ਪਿਛਲੇ ਸਾਲ ਇਸੇ ਮਹੀਨੇ 8,033 ਯੂਨਿਟਸ ਵੇਚੀਆਂ ਗਈਆਂ ਸਨ।


ਅਲਟਰੋਜ਼ ਅਤੇ ਪੰਚ ਵੀ ਦੇ ਰਹੀਆਂ ਹਨ ਵਧੀਆ ਰਿਸਪੌਂਸ
ਟਾਟਾ ਮੋਟਰਜ਼ ਜੂਨ 2022 'ਚ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਪੰਚ SUV ਬਣ ਗਈ ਹੈ। ਟਾਟਾ ਨੇ ਜੂਨ 2022 'ਚ ਪੰਚ ਦੀਆਂ 10,414 ਯੂਨਿਟਾਂ ਵੇਚੀਆਂ, ਜੋ ਕਿ ਇਸ ਦੇ ਨਜ਼ਦੀਕੀ ਹੁੰਡਈ ਨਾਲੋਂ 0.9 ਫ਼ੀਸਦੀ ਵੱਧ ਹਨ, ਹਾਲਾਂਕਿ ਇਹ ਦੋਵੇਂ ਕਾਰ ਦੇ ਵੱਖ-ਵੱਖ ਸੈਗਮੈਂਟਸ ਹਨ। ਦੂਜੇ ਪਾਸੇ ਟਾਟਾ ਦੀ ਅਲਟਰੋਜ਼ ਜੂਨ 2022 'ਚ ਕੰਪਨੀ ਦੀ ਤੀਜੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਗਈ। ਟਾਟਾ ਨੇ ਪਿਛਲੇ ਮਹੀਨੇ 5366 ਅਲਟਰੋਜ਼ ਵੇਚੀਆਂ ਹਨ। ਪਰ ਅਲਟਰੋਜ਼ ਦੀ ਵਿਕਰੀ 'ਚ ਸਾਲਾਨਾ 15 ਫ਼ੀਸਦੀ ਦੀ ਗਿਰਾਵਟ ਆਈ ਹੈ। ਪਿਛਲੇ ਸਾਲ ਜੂਨ 'ਚ ਅਲਟਰੋਜ਼ ਦੇ 6,350 ਯੂਨਿਟ ਵੇਚੇ ਗਏ ਸਨ।


ਇਹ ਦੋਵੇਂ ਕਾਰਾਂ ਵੀ ਬਿਹਤਰੀਨ ਹਨ
ਟਾਟਾ ਮੋਟਰਸ ਦੀ ਟਿਆਗੋ ਚੌਥੇ ਨੰਬਰ 'ਤੇ ਅਤੇ ਟਿਗੋਰ ਪੰਜਵੇਂ ਨੰਬਰ 'ਤੇ ਕੰਪਨੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਦੀ ਸੂਚੀ 'ਚ ਸ਼ਾਮਲ ਹੈ। ਜੂਨ 2022 'ਚ ਟਿਆਗੋ ਦੀਆਂ 5,310 ਯੂਨਿਟਸ ਅਤੇ ਟਿਗੋਰ ਦੀਆਂ 4,931 ਯੂਨਿਟਸ ਵੇਚੀਆਂ ਗਈਆਂ ਹਨ। Tata Tiago ਦੀ ਵਿਕਰੀ 'ਚ ਸਾਲਾਨਾ 9 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ Tigor ਦੀ ਵਿਕਰੀ 358 ਫ਼ੀਸਦੀ ਵਧੀ ਹੈ।


Car loan Information:

Calculate Car Loan EMI