ਨਵੀਂ ਦਿੱਲੀ: ਹੁਣ ਤੱਕ ਤੁਸੀਂ ਆਟੋਨੋਮਸ ਕਾਰਾਂ ਯਾਨੀ ਖੁਦ ਚੱਲਣ ਵਾਲਿਆਂ ਕਾਰਾਂ ਇੰਟਰਨੈਟ 'ਤੇ ਚੱਲਦੀਆਂ ਵੇਖੀਆਂ ਹੋਣਗੀਆਂ। ਪਰ ਹੁਣ ਦੇਸ਼ ਦੀ ਪਹਿਲੀ ਆਟੋਨੋਮਸ ਕਾਰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਦਸਤਕ ਦੇ ਰਹੀ ਹੈ।
ਐਮ ਜੀ ਮੋਟਰ ਇੰਡੀਆ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਆਪਣੀ ਐਸਯੂਵੀ "ਗਲੋਸਟਰ" ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ। ਐਮ ਜੀ ਮੋਟਰ ਦੀ ਗਲੋਸਟਰ ਪਹਿਲੀ ਆਟੋਨੋਮਸ -ਲੈਵਲ-1 ਕਾਰ ਹੋਵੇਗੀ। ਇਸ ਕਾਰ ਦੀ ਕੀਮਤ ਲਗਭਗ 40 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।
ਪਾਵਰਫੁੱਲ ਇੰਜਣ:
ਐਮ ਜੀ ਗਲੇਸਟਰ ਵਿੱਚ ਇੱਕ ਸ਼ਕਤੀਸ਼ਾਲੀ 2.0 ਲੀਟਰ ਟਵਿਨ ਟਰਬੋ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਇਸ ਐਸਯੂਵੀ ਨੂੰ 218 ਐਚਪੀ ਦੀ ਵੱਧ ਤੋਂ ਵੱਧ ਪਾਵਰ ਅਤੇ 480 ਐਨਐਮ ਦਾ ਟਾਰਕ ਦਿੰਦਾ ਹੈ। ਗਲੋਸਟਰ, 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ, ਇੱਕ 4 ਵ੍ਹੀਲ ਡਰਾਈਵ ਇੰਜਨ ਹੈ। ਇਸ ਤੋਂ ਇਲਾਵਾ, ਇਸ ਐਸਯੂਵੀ ਵਿੱਚ 3 ਡ੍ਰਾਇਵ ਮੋਡਸ ਹਨ - ਈਕੋ, ਸਪੋਰਟ ਅਤੇ ਆਟੋ। ਗਲੋਸਟਰ ਦੀ ਲੰਬਾਈ ਬਾਰੇ ਗੱਲ ਕਰੀਏ ਤਾਂ ਇਹ 5005 ਮਿਲੀਮੀਟਰ ਲੰਬੀ, 1932 ਮਿਲੀਮੀਟਰ ਚੌੜੀ ਅਤੇ 1875 ਮਿਲੀਮੀਟਰ ਉੱਚੀ ਹੈ।
ਕੀਮਤ:
ਜੇਕਰ ਕੀਮਤ ਦੀ ਗੱਲ ਕਰੀਏ ਤਾਂ ਗਲੇਸਟਰ ਦੀ ਸ਼ੁਰੂਆਤੀ ਕੀਮਤ ਲਗਪਗ 35 ਲੱਖ ਰੁਪਏ ਹੋ ਸਕਦੀ ਹੈ। ਜਦਕਿ, ਆਟੋਨੋਮਸ -ਲੈਵਲ-1 ਤਕਨਾਲੋਜੀ ਨਾਲ ਲੈਸ ਮਾਡਲ ਦੀ ਸ਼ੁਰੂਆਤੀ ਕੀਮਤ ਲਗਭਗ 40 ਲੱਖ ਰੁਪਏ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI