ਨਵੀਂ ਦਿੱਲੀ: ਭਾਰਤੀ ਮਿਡਲ ਕਲਾਸ ਪਰਿਵਾਰ ਵੱਧ ਮਾਈਲੇਜ ਅਤੇ ਘੱਟ ਮੇਂਟੇਨੈਂਸ ਵਾਲੀਆਂ ਕਾਰਾਂ ਨੂੰ ਹੀ ਪੰਸਦ ਕਰਦੇ ਹਨ। ਤੁਹਾਨੂੰ ਦਸ ਦਇਏ ਕਿ Renault Kwid ਅਤੇ Maruti Suzuki Alto ਦੋ ਐਸੀਆਂ ਹੀ ਕਾਰਾਂ ਹਨ।
Renault Kwid ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ 799cc ਦਾ ਇੰਜਣ ਹੈ ਜੋ 5678 Rpm'ਤੇ 54 Bhp ਦੀ ਪਾਵਰ ਅਤੇ 4386 Rpm ਤੇ 72 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਇਕ ਦੂਜਾ 1.0 ਲੀਟਰ ਇੰਜਣ ਹੈ ਜੋ ਕਿ 5500 Rpm 'ਤੇ 68 Bhp ਦੀ ਪਾਵਰ ਅਤੇ 4250 Rpm ਤੇ 91 Nm ਦਾ ਟਾਰਕ ਪੈਦਾ ਕਰਦਾ ਹੈ। ਬ੍ਰੇਕਿੰਗ ਪ੍ਰਣਾਲੀ ਦੀ ਗੱਲ ਕਰੀਏ ਤਾਂ ਅਗਲੇ ਪਾਸੇ ਇੱਕ ਡਿਸਕ ਬ੍ਰੇਕ ਹੈ ਅਤੇ ਪਿਛਲੇ ਪਾਸੇ ਇੱਕ ਡ੍ਰਮ ਬ੍ਰੇਕ ਹੈ। ਇਹ 5 ਸੀਟਰ ਕਾਰ ਹੈ ਅਤੇ ਇਸ 'ਚ ਫੀਯੂਲ ਟੈਂਕ 28 ਲੀਟਰ ਦਾ ਹੈ। ਮਾਈਲੇਜ ਦੇ ਮਾਮਲੇ ਵਿੱਚ, ਕੰਪਨੀ ਦਾ ਦਾਅਵਾ ਹੈ ਕਿ ਇਹ 22.7 ਕਿਲੋਮੀਟਰ ਦਾ ਮਾਈਲੇਜ ਦਿੰਦੀ ਹੈ। ਇਸਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 2,83,290 ਰੁਪਏ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
Maruti Suzuki Alto ਵਿੱਚ 796cc ਦਾ 3 ਸਿਲੰਡਰ ਇੰਜਣ ਹੈ ਜੋ 6000 Rpm 'ਤੇ 30.1 Kw ਪਾਵਰ ਅਤੇ 3500 Rpm ਤੇ 60 Nm ਦਾ ਟਾਰਕ ਪੈਦਾ ਕਰਦਾ ਹੈ। ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਸ ਕਾਰ ਦਾ ਇੰਜਣ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ CNG ਵੇਰੀਐਂਟ 'ਚ 32.99 ਕਿਲੋਮੀਟਰ ਦਾ ਮਾਈਲੇਜ ਦਿੰਦੀ ਹੈ। ਬ੍ਰੇਕਿੰਗ ਪ੍ਰਣਾਲੀ ਦੀ ਗੱਲ ਕਰੀਏ ਤਾਂ ਆਲਟੋ ਦੇ ਅਗਲੇ ਪਾਸੇ ਡਿਸਕ ਬ੍ਰੇਕ ਹੈ ਅਤੇ ਪਿਛਲੇ ਪਾਸੇ ਡ੍ਰਮ ਬ੍ਰੇਕ ਹੈ। ਇਹ 5 ਸੀਟਰ ਕਾਰ ਹੈ ਅਤੇ ਇਸ 'ਚ ਫੀਯੂਲ ਟੈਂਕ 35 ਲੀਟਰ ਦਾ ਹੈ। ਕੀਮਤ ਦੇ ਲਿਹਾਜ਼ ਨਾਲ, Alto ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 2,88,689 ਰੁਪਏ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Car loan Information:
Calculate Car Loan EMI